
ਕਿਹਾ- ਮੈਂ ਹੀ ਕੀਤਾ ਸੀ ਅਰਬਾਜ਼ ਨੂੰ ਪ੍ਰਪੋਜ਼
ਮੁੰਬਈ: ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਨੇ ਹਾਲ ਹੀ 'ਚ ਆਪਣੇ ਸ਼ੋਅ 'ਮੁਵਿੰਗ ਇਨ ਵਿਦ ਮਲਾਇਕਾ' 'ਚ ਆਪਣੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਬਾਰੇ ਖੁੱਲ੍ਹ ਕੇ ਗੱਲ ਕੀਤੀ। ਸ਼ੋਅ ਵਿਚ ਮਲਾਇਕਾ ਨੇ ਖੁਲਾਸਾ ਕੀਤਾ ਕਿ ਅਰਬਾਜ਼ ਨਾਲ ਉਸਦਾ ਰਿਸ਼ਤਾ ਕਿਵੇਂ ਖਤਮ ਹੋਇਆ ਅਤੇ ਉਸਨੇ ਅਰਬਾਜ਼ ਨੂੰ ਤਲਾਕ ਕਿਉਂ ਦਿੱਤਾ? ਮਲਾਇਕਾ ਨੇ ਇਹ ਵੀ ਸਾਂਝਾ ਕੀਤਾ ਕਿ ਉਸਨੇ ਅਰਬਾਜ਼ ਨਾਲ ਸਿਰਫ ਇਸ ਲਈ ਵਿਆਹ ਕੀਤਾ ਕਿਉਂਕਿ ਉਹ ਆਪਣੇ ਘਰ ਤੋਂ ਬਾਹਰ ਜਾਣਾ ਚਾਹੁੰਦੀ ਸੀ।ਮਲਾਇਕਾ ਨੇ ਕਿਹਾ, 'ਮੈਂ ਹੀ ਹਾਂ ਜਿਸ ਨੇ ਅਰਬਾਜ਼ ਨੂੰ ਪ੍ਰਪੋਜ਼ ਕੀਤਾ ਸੀ। ਇਹ ਕੋਈ ਨਹੀਂ ਜਾਣਦਾ। ਅਰਬਾਜ਼ ਨੇ ਮੈਨੂੰ ਪ੍ਰਪੋਜ਼ ਨਹੀਂ ਕੀਤਾ। ਮੈਂ ਅਸਲ ਵਿਚ ਉਸਨੂੰ ਕਿਹਾ ਸੀ ਕਿ 'ਮੈਂ ਵਿਆਹ ਕਰਨਾ ਚਾਹੁੰਦੀ ਹਾਂ'। ਕੀ ਤੁਸੀ ਤਿਆਰ ਹੋ?' ਉਹ ਪਿਆਰ ਨਾਲ ਮੁੜਿਆ ਅਤੇ ਮੈਨੂੰ ਕਹਿਣ ਲੱਗਾ, 'ਤੁਸੀਂ ਦਿਨ ਅਤੇ ਜਗ੍ਹਾ ਚੁਣੋ।'
ਮਲਾਇਕਾ ਨੇ ਅੱਗੇ ਕਿਹਾ, 'ਮੈਂ ਉਸ ਸਮੇਂ ਬਹੁਤ ਛੋਟੀ ਸੀ। ਮੈਂ ਜ਼ਿੰਦਗੀ ਵਿਚ ਵੱਖੋ-ਵੱਖਰੀਆਂ ਚੀਜ਼ਾਂ ਚਾਹੁੰਦੀ ਸੀ ਅਤੇ ਮੈਨੂੰ ਲੱਗਦਾ ਹੈ ਕਿ ਅੱਜ ਅਸੀਂ ਅਸਲ ਵਿਚ ਬਿਹਤਰ ਲੋਕ ਹਾਂ। 'ਦਬੰਗ' ਦੀ ਰਿਲੀਜ਼ ਤੱਕ ਸਾਡੇ ਵਿਚਕਾਰ ਹਾਲਾਤ ਠੀਕ ਸਨ ਪਰ ਇਸ ਤੋਂ ਬਾਅਦ ਅਸੀਂ ਬਹੁਤ ਚਿੜਚਿੜੇ ਹੋ ਗਏ ਅਤੇ ਵੱਖ-ਵੱਖ ਹੋਣ ਲੱਗੇ। ਅਸੀਂ ਹਰ ਗੱਲ 'ਤੇ ਬਹਿਸ ਕਰਦੇ ਸੀ। ਇਸ ਦੌਰਾਨ ਫਰਾਹ ਨੇ ਇਹ ਵੀ ਮੰਨਿਆ ਕਿ ਦਬੰਗ ਤੋਂ ਬਾਅਦ ਉਹ ਦੋਵੇਂ ਵੱਖ ਹੋਣ ਲੱਗੇ ਸਨ।
ਦੱਸ ਦੇਈਏ ਕਿ ਮਲਾਇਕਾ ਅਰੋੜਾ ਨੇ 1998 ਵਿਚ ਅਭਿਨੇਤਾ ਅਰਬਾਜ਼ ਖਾਨ ਨਾਲ ਵਿਆਹ ਕੀਤਾ, ਜਿਸ ਤੋਂ ਉਨ੍ਹਾਂ ਦਾ ਇੱਕ ਬੇਟਾ ਅਰਹਾਨ ਹੈ। ਵਿਆਹ ਦੇ 19 ਸਾਲ ਬਾਅਦ 2017 'ਚ ਦੋਹਾਂ ਦਾ ਤਲਾਕ ਹੋ ਗਿਆ। ਤਲਾਕ ਤੋਂ ਬਾਅਦ ਵੀ ਮਲਾਇਕਾ ਅਤੇ ਅਰਬਾਜ਼ ਅਕਸਰ ਆਪਣੇ ਬੇਟੇ ਨਾਲ ਦਿਖਾਈ ਦਿੰਦੇ ਹਨ। ਮਲਾਇਕਾ ਨੇ ਤਲਾਕ ਦੇ ਸਮੇਂ ਅਰਬਾਜ਼ ਤੋਂ 15 ਕਰੋੜ ਰੁਪਏ ਗੁਜ਼ਾਰਾ ਭੱਤਾ ਲਏ ਸਨ। ਮਲਾਇਕਾ ਆਪਣੇ ਤਲਾਕ ਤੋਂ ਬਾਅਦ ਅਰਜੁਨ ਕਪੂਰ ਨੂੰ ਡੇਟ ਕਰ ਰਹੀ ਹੈ, ਜਦਕਿ ਅਰਬਾਜ਼ ਖਾਨ ਮਾਡਲ ਜਾਰਜੀਆ ਐਂਡਰਿਆਨੀ ਨੂੰ ਡੇਟ ਕਰ ਰਹੇ ਹਨ।