ਵਿਆਹ ਦੇ ਬੰਧਨ ’ਚ ਬੱਝੇ ਸਿਧਾਰਥ-ਕਿਆਰਾ, ਸਿਧਾਰਥ ਨੇ ਪੈਲੇਸ ’ਚ ਕੀਤੀ ਸ਼ਾਨਦਾਰ ਐਂਟਰੀ
Published : Feb 7, 2023, 6:07 pm IST
Updated : Feb 7, 2023, 6:07 pm IST
SHARE ARTICLE
photo
photo

ਬਾਲੀਵੁੱਡ ਦੇ ਮਸ਼ਹੂਰ ਲਵ ਬਰਡਜ਼ ਆਖਿਰਕਾਰ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ

 

ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਲਵ ਬਰਡਜ਼ ਆਖਿਰਕਾਰ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਸਿਧਾਰਥ ਅਤੇ ਕਿਆਰਾ ਨੇ ਅੱਜ ਸ਼ਾਹੀ ਅੰਦਾਜ਼ 'ਚ ਸੱਤ ਫੇਰੇ ਲਏ। ਇਸ ਵਿਆਹ ਲਈ ਜੈਸਲਮੇਰ ਦੇ ਸੂਰਿਆਗੜ੍ਹ ਪੈਲੇਸ ਨੂੰ ਦੁਲਹਨ ਵਾਂਗ ਸਜਾਇਆ ਗਿਆ ਹੈ। ਅੱਜ ਤੋਂ ਸਿਧਾਰਥ ਅਤੇ ਕਿਆਰਾ ਆਪਣੀ ਜ਼ਿੰਦਗੀ ਦਾ ਨਵਾਂ ਅਧਿਆਏ ਸ਼ੁਰੂ ਕਰਨ ਜਾ ਰਹੇ ਹਨ।

ਵਿਆਹ 'ਚ ਲਾੜੇ ਨੇ ਸ਼ਾਨਦਾਰ ਐਂਟਰੀ ਕੀਤੀ। ਇਸ ਮੌਕੇ ਸੂਰਿਆਗੜ੍ਹ ਪੈਲੇਸ ਦੇ ਬਾਹਰ ਵਿਆਹ ਦੀਆਂ ਰੌਣਕਾਂ ਸਾਫ਼ ਸੁਣੀਆਂ ਜਾ ਸਕਦੀਆਂ ਹਨ। ਦੱਸ ਦੇਈਏ ਕਿ ਜਦੋਂ ਸਿਧਾਰਥ ਵਿਆਹ ਵਾਲੀ ਥਾਂ 'ਤੇ ਪਹੁੰਚੇ ਤਾਂ 'ਸਾਜਨ ਜੀ ਘਰ ਆਏ', 'ਬਾਰ ਬਾਰ ਦੇਖੋ' ਅਤੇ 'ਕਾਲਾ ਚਸ਼ਮਾ' ਵਰਗੇ ਗੀਤ ਸੁਣੇ ਗਏ।

ਦੱਸ ਦੇਈਏ ਕਿ ਸਿਧਾਰਥ ਨੇ ਸਮਾਰੋਹ ਵਾਲੀ ਥਾਂ 'ਤੇ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਐਂਟਰੀ ਕੀਤੀ ਹੈ। ਬਾਰਾਤ ਦਾ ਸ਼ਾਨਦਾਰ ਢੰਗ ਨਾਲ ਸਵਾਗਤ ਕੀਤਾ ਗਿਆ। ਜਿਸ ਤੋਂ ਬਾਅਦ ਸਿਧਾਰਥ ਅਤੇ ਕਿਆਰਾ ਨੇ ਇੱਕ ਦੂਜੇ ਨਾਲ ਸੱਤ ਫੇਰੇ ਵੀ ਲਏ ਹਨ।

ਸਿਧਾਰਥ ਤੇ ਕਿਆਰਾ ਦੇ ਵਿਆਹ ’ਚ ਸ਼ਾਮਲ ਹੋਣ ਲਈ ਕਈ ਸਿਤਾਰੇ ਵੈਡਿੰਗ ਵੈਨਿਊ ’ਤੇ ਪਹੁੰਚੇ ਸਨ। ਬਾਲੀਵੁੱਡ ਦੇ ਕਈ ਸਿਤਾਰਿਆਂ ਨੂੰ ਜੈਸਲਮੇਰ ਜਾਂਦੇ ਦੇਖਿਆ ਗਿਆ ਸੀ। ਅਜੇ ਰਿਸੈਪਸ਼ਨ ਹੋਣੀ ਬਾਕੀ ਹੈ।

ਲਵ ਬਰਡਸ ਸਿਧਾਰਥ ਤੇ ਕਿਆਰਾ ਦੇ ਵਿਆਹ ਦੀਆਂ ਰਸਮਾਂ ਸੋਮਵਾਰ ਸਵੇਰੇ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਹੋਈਆਂ ਸਨ। ਸੂਰਿਆਗੜ੍ਹ ਪੈਲੇਸ ਤੋਂ ਰਾਜਸਥਾਨੀ ਲੋਕ ਗੀਤਾਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ।
 

SHARE ARTICLE

ਏਜੰਸੀ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement