Esha Deol News: ਧੀ ਈਸ਼ਾ ਦਿਓਲ ਦਾ ਹੋਇਆ ਤਲਾਕ, 11 ਸਾਲ ਪਹਿਲਾਂ ਹੇਮਾ ਮਾਲਿਨੀ ਨੇ ਚਾਵਾਂ ਨਾਲ ਕੀਤਾ ਸੀ ਵਿਆਹ

By : GAGANDEEP

Published : Feb 7, 2024, 12:25 pm IST
Updated : Feb 7, 2024, 12:25 pm IST
SHARE ARTICLE
Esha Deol, Bharat Takhtani announce separation news in punjabi
Esha Deol, Bharat Takhtani announce separation news in punjabi

Esha Deol News ਈਸ਼ਾ ਅਤੇ ਭਰਤ 6 ਸਾਲ ਦੀ ਬੇਟੀ ਰਾਧਿਆ ਅਤੇ 4 ਸਾਲ ਦੀ ਮਿਰਿਆ ਦੇ ਮਾਤਾ-ਪਿਤਾ ਹਨ

Esha Deol, Bharat Takhtani announce separation news in punjabi :ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਬੇਟੀ ਈਸ਼ਾ ਦਿਓਲ ਪਿਛਲੇ ਕੁਝ ਦਿਨਾਂ ਤੋਂ ਆਪਣੀ ਨਿੱਜੀ ਜ਼ਿੰਦਗੀ 'ਚ ਉਥਲ-ਪੁਥਲ ਕਾਰਨ ਸੁਰਖੀਆਂ 'ਚ ਹੈ। ਹਾਲ ਹੀ 'ਚ ਉਸ ਦੇ ਅਤੇ ਭਰਤ ਤਖਤਾਨੀ ਦੇ ਵੱਖ ਹੋਣ ਦੀਆਂ ਖਬਰਾਂ ਆਈਆਂ ਸਨ। ਫਿਰ ਦੋਵਾਂ ਵਿੱਚੋਂ ਕਿਸੇ ਨੇ ਵੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।

ਇਹ ਵੀ ਪੜ੍ਹੋ: Sultanpur Lodhi Stray dogs News: ਅਵਾਰਾ ਕੁੱਤਿਆਂ ਦੀ ਦਹਿਸ਼ਤ, ਪ੍ਰਵਾਸੀ ਔਰਤ ਨੂੰ ਨੋਚ-ਨੋਚ ਖਾਧਾ, ਮੌਤ 

ਬਾਲੀਵੁੱਡ ਦੇ ਗਲਿਆਰਿਆਂ 'ਚ ਚਰਚਾ ਹੈ ਕਿ ਈਸ਼ਾ ਦਿਓਲ ਆਪਣੇ ਪਤੀ ਭਰਤ ਤਖਤਾਨੀ ਤੋਂ ਵੱਖ ਹੋ ਗਈ ਹੈ। ਸੋਸ਼ਲ ਮੀਡੀਆ 'ਤੇ ਇਹ ਵੀ ਦਾਅਵਾ ਕੀਤਾ ਜਾ ਰਿਹਾ ਸੀ ਕਿ ਈਸ਼ਾ ਅਤੇ ਭਰਤ ਤਖਤਾਨੀ ਵਿਚਾਲੇ ਸਭ ਕੁਝ ਠੀਕ ਨਹੀਂ ਹੈ। ਦੋਵਾਂ ਨੂੰ ਲੰਬੇ ਸਮੇਂ ਤੋਂ ਕਿਸੇ ਵੀ ਇਵੈਂਟ 'ਚ ਇਕੱਠੇ ਨਹੀਂ ਦੇਖਿਆ ਗਿਆ ਸੀ, ਜਦਕਿ ਇਸ ਤੋਂ ਪਹਿਲਾਂ ਵੀ ਦੋਹਾਂ ਨੂੰ ਅਕਸਰ ਇਕੱਠੇ ਦੇਖਿਆ ਜਾਂਦਾ ਸੀ।

ਇਹ ਵੀ ਪੜ੍ਹੋ: Farming News : ਗੋਭੀ ਅਤੇ ਆਲੂ ’ਚ ਨਹੀਂ ਲੱਗਣਗੇ ਰੋਗ, ਜੇਕਰ ਕਿਸਾਨ ਰੱਖਣ ਇਨ੍ਹਾਂ ਗੱਲਾਂ ਦਾ ਧਿਆਨ  

ਈਸ਼ਾ ਦਿਓਲ ਅਤੇ ਪਤੀ ਭਰਤ ਤਖਤਾਨੀ ਨੇ ਤਲਾਕ ਦਾ ਐਲਾਨ ਕਰ ਦਿੱਤਾ ਹੈ। ਇੱਕ ਸਾਂਝੇ ਬਿਆਨ ਵਿੱਚ, ਜੋੜੇ ਨੇ ਕਿਹਾ ਕਿ ਵਿਛੋੜਾ ਦੋਸਤਾਨਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਨੇ ਬਿਆਨ 'ਚ ਕਿਹਾ, 'ਅਸੀਂ ਆਪਸੀ ਅਤੇ ਦੋਸਤਾਨਾ ਤਰੀਕੇ ਨਾਲ ਵੱਖ ਹੋਣ ਦਾ ਫੈਸਲਾ ਕੀਤਾ ਹੈ। ਜੀਵਨ ਵਿੱਚ ਇਸ ਤਬਦੀਲੀ ਦੇ ਬਾਵਜੂਦ, ਸਾਡੇ ਦੋਵਾਂ ਬੱਚਿਆਂ ਦੀ ਭਲਾਈ ਅਤੇ ਤੰਦਰੁਸਤੀ ਸਾਡੇ ਲਈ ਹਮੇਸ਼ਾ ਮਹੱਤਵਪੂਰਨ ਹੈ ਅਤੇ ਰਹੇਗੀ। ਸਾਡੀ ਨਿੱਜਤਾ ਦਾ ਆਦਰ ਕੀਤਾ ਜਾਣਾ ਚਾਹੀਦਾ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਈਸ਼ਾ ਅਤੇ ਭਰਤ 6 ਸਾਲ ਦੀ ਬੇਟੀ ਰਾਧਿਆ ਅਤੇ 4 ਸਾਲ ਦੀ ਮਿਰਿਆ ਦੇ ਮਾਤਾ-ਪਿਤਾ ਹਨ। ਇਸ ਜੋੜੇ ਨੇ ਸਾਲ 2012 'ਚ ਵਿਆਹ ਕੀਤਾ ਸੀ ਅਤੇ ਕਾਫੀ ਸਮੇਂ ਤੱਕ ਦੋਹਾਂ ਵਿਚਾਲੇ ਸਭ ਕੁਝ ਠੀਕ-ਠਾਕ ਰਿਹਾ ਪਰ ਹੁਣ ਅਚਾਨਕ ਦੋਹਾਂ ਨੇ ਵੱਖ ਹੋਣ ਦਾ ਫੈਸਲਾ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਜੂਨ 'ਚ ਈਸ਼ਾ ਅਤੇ ਭਰਤ ਨੇ ਆਪਣੇ ਵਿਆਹ ਦੀ 11ਵੀਂ ਵਰ੍ਹੇਗੰਢ ਮਨਾਈ ਸੀ।

ਅਦਾਕਾਰਾ ਨੇ ਖੁਦ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਪਾ ਕੇ ਆਪਣੇ ਪਤੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਸਨ। ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, 'ਭਾਰਤ ਤਖਤਾਨੀ ਨੂੰ 11ਵੀਂ ਵਿਆਹ ਦੀ ਵਰ੍ਹੇਗੰਢ ਮੁਬਾਰਕ।' ਹਾਲਾਂਕਿ, ਉਨ੍ਹਾਂ ਦੇ ਤਲਾਕ ਦੀਆਂ ਕਿਆਸਅਰਾਈਆਂ ਉਦੋਂ ਸ਼ੁਰੂ ਹੋ ਗਈਆਂ ਸਨ ਜਦੋਂ ਪਿਛਲੇ ਸਾਲ ਹੇਮਾ ਮਾਲਿਨੀ ਦੇ ਜਨਮਦਿਨ 'ਤੇ ਭਰਤ ਨਜ਼ਰ ਨਹੀਂ ਆਏ ਸਨ। ਉਹ ਈਸ਼ਾ ਦੇ ਜਨਮਦਿਨ ਸਮਾਰੋਹ 'ਚ ਵੀ ਸ਼ਾਮਲ ਨਹੀਂ ਹੋਏ ਸਨ।

 (For more Punjabi news apart from Esha Deol, Bharat Takhtani announce separation news in punjabi , stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement