
ਕਵਾਂਟਿਕੋ ਸੀਜ਼ਨ 3' ਨਾਲ ਇਕ ਵਾਰ ਫਿਰ ਤੋਂ ਹਾਲੀਵੁਡ ਦੇ ਟੀਵੀ ਜਗਤ 'ਚ ਵਾਪਸੀ ਕਰਨ ਜਾ ਰਹੀ ਹੈ
ਬਾਲੀਵੁੱਡ ਤੋਂ ਹਾਲੀਵੁਡ ਦਾ ਰੁਖ਼ ਕਰਨ ਵਾਲੀ ਅਦਾਕਾਰਾ ਪ੍ਰਿਯੰਕਾ ਚੋਪੜਾ ਜਲਦ ਹੀ 'ਕਵਾਂਟਿਕੋ ਸੀਜ਼ਨ 3' ਨਾਲ ਇਕ ਵਾਰ ਫਿਰ ਤੋਂ ਹਾਲੀਵੁਡ ਦੇ ਟੀਵੀ ਜਗਤ 'ਚ ਵਾਪਸੀ ਕਰਨ ਜਾ ਰਹੀ ਹੈ। ਪ੍ਰਿਯੰਕਾ ਪਹਿਲਾਂ ਹੀ ਇਸ ਸ਼ੋਅ ਦੇ ਸੀਜ਼ਨਸ ਦਾ ਹਿਸਾ ਰਹਿ ਚੁਕੀ ਹੈ ਅਤੇ ਹੁਣ ਇਹ ਤੀਜੀ ਵਾਰ ਵੀ ਉਹ ਇਸ ਦੀ ਹਿਸਾ ਬਣਨ ਜਾ ਰਹੀ ਹੈ ਜਿਸ ਦੀਆਂ ਕੁਝ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾ ਤੇ ਸਾਂਝੀਆਂ ਕੀਤੀਆਂ ਹਨ। Priyanka Chopra Quantico 3ਪ੍ਰਿਯੰਕਾ ਇਸ ਸ਼ੋਅ 'ਚ ਵਿਚ ਐੱਫ. ਬੀ. ਆਈ. ਏਜੰਟ ਅਲੈਕਸ ਪੇਰਿਸ਼ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਪ੍ਰਿਅੰਕਾ ਚੋਪੜਾ ਪਿਛਲੇ ਸਾਲ ਫਿਲਮ 'ਬੇਵਾਚ' ਵਿਚ ਨਜ਼ਰ ਆਈ ਸੀ ਅਤੇ ਇਹ ਉਨ੍ਹਾਂ ਦੀ ਪਹਿਲੀ ਹਾਲੀਵੁੱਡ ਫਿਲਮ ਸੀ। ਫਿਲਮ 'ਚ ਉਨ੍ਹਾਂ ਦਾ ਰੋਲ ਨੈਗੇਟਿਵ ਸੀ ਪਰ ਉਨ੍ਹਾਂ ਨੇ ਆਪਣਾ ਕੰਮ ਬਖੂਬੀ ਕੀਤਾ ਸੀ। ਹਾਲਾਂਕਿ ਉਨ੍ਹਾਂ ਦੀ ਇਹ ਫਿਲਮ ਭਾਰਤ ਵਿਚ ਕੁਝ ਖਾਸ ਕਮਾਲ ਨਹੀਂ ਦਿਖਾ ਸਕੀ ਪਰ ਵਿਦੇਸ਼ਾਂ ਵਿਚ ਇਸ ਨੇ ਚੰਗਾ ਬਿਜ਼ਨੈੱਸ ਕੀਤਾ। ਹੁਣ ਕਵਾਂਟਿਕੋ ਲਈ ਤੁਸੀਂ ਉਨ੍ਹਾਂ ਨੂੰ ਇਸ ਨਵੀਂ ਤਸਵੀਰਾਂ ਵਿਚ ਕਾਫ਼ੀ ਵੱਖਰੇ ਲੁੱਕ 'ਚ ਦੇਖ ਸਕਦੇ ਹੋ।
https://twitter.com/priyankachopra/status/982077232372908032?ref_src=twsrc%5Etfw&ref_url=https%3A%2F%2Fwww.hindustantimes.com%2Ftv%2Fpriyanka-chopra-has-a-husband-daughter-and-enemies-in-quantico-teaser-watch-video%2Fstory-EWk9taXWHYWFaBGCpjYGGN.html&tfw_site=httweets
ਇਸ ਤਸਵੀਰ ਨੂੰ ਪ੍ਰਿਅੰਕਾ ਚੋਪੜਾ ਦੇ ਫੈਨ ਪੇਜ ਵਲੋਂ ਸ਼ੇਅਰ ਕੀਤੀ ਗਈ ਹੈ ਅਤੇ ਇਸ ਵਿਚ ਤੁਸੀਂ ਪ੍ਰਿਅੰਕਾ ਨੂੰ ਆਪਣੇ ਜ਼ਖਮੀ ਪਾਰਟਨਰ ਮਿਚੈਲ ਸੇਟਜਮੈਨ ਨੂੰ ਕਾਫ਼ੀ ਕਰੀਬ ਦੇਖ ਸਕਦੇ ਹੋ। 'ਕਵਾਂਟਿਕੋ-3' ਪ੍ਰੋਮੋ ਵੀਡੀਓ ਹਾਲ ਹੀ ਵਿਚ ਰਿਲੀਜ਼ ਕੀਤਾ ਗਿਆ ਹੈ ਅਤੇ ਇਸ ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਚੰਗਾ ਰਿਸਪੋਂਸ ਮਿਲ ਰਿਹਾ ਹੈ। 'ਇਸ ਪਰੋਮੋ 'ਚ ਦਿਖਾਈ ਗਿਆ ਹੈ ਕਿ ਪ੍ਰਿਯੰਕਾ ਚੋਪੜਾ ਵਿਆਹੀ ਹੋਈ ਹੈ ਅਤੇ ਉਸ ਦੀ ਇਕ ਛੋਟੀ ਜਿਹੀ ਬੱਚੀ ਵੀ ਹੈ ਪਰ ਅਚਾਨਕ ਹੀ ਉਸ ਦੀ ਜ਼ਿੰਦਗੀ 'ਚ ਅਲੈਕਸ ਦੀ ਵਾਪਸੀ ਹੁੰਦੀ ਹੈ ਤਾਂ ਉਸ ਦੀ ਜ਼ਿੰਦਗੀ ਹੀ ਬਦਲ ਜਾਂਦੀ ਹੈ।Priyanka Chopra Quantico 3 ਅਲੈਕਸ ਉਸ ਦਾ ਪਤੀ ਹੈ ਜਿਸ ਦੀ ਵਾਪਸੀ ਦਾ ਜ਼ਿਕਰ ਪ੍ਰਿਯੰਕਾ ਨੇ ਖੁਦ ਹੀ ਕੀਤਾ ਹੈ। ਦੱਸਣਯੋਗ ਹੈ ਕਿ ਪਹਿਲਾਂ ਦੀ ਤਰ੍ਹਾਂ ਇਕ ਵਾਰ ਫਿਰ ਤੁਸੀ ਆਪਣੇ ਇਸ ਪਸੰਦੀਦਾ ਸ਼ੋਅ ਨੂੰ ਟੀ. ਵੀ. ਚੈਨਲ ਏ. ਬੀ. ਸੀ. 'ਤੇ ਦੇਖ ਸਕੋਗੇ। ਦੱਸ ਦਈਏ ਕਿ ਪ੍ਰਿਅੰਕਾ ਪਿਛਲੇ ਕਾਫ਼ੀ ਸਮੇਂ ਤੋਂ ਕਿਸੇ ਵੀ ਬਾਲੀਵੁੱਡ ਫਿਲਮ ਵਿਚ ਨਜ਼ਰ ਨਹੀਂ ਆਈ ਹੈ। ਪ੍ਰਿਅੰਕਾ ਚੋਪੜਾ ਆਖਰੀ ਵਾਰ ਪ੍ਰਕਾਸ਼ ਝਾ ਦੀ ਫਿਲਮ ''ਜਯ ਗੰਗਾਜਲ' ਵਿਚ ਨਜ਼ਰ ਆਈ ਸੀ।ਪਰ ਉਹ ਹਾਲੀਵੁਡ ਵਿਚ ਇਕ ਤੋਂ ਬਾਅਦ ਇਕ ਕਮਾਲ ਦਿਖਾ ਰਹੀ ਹੈ।
Priyanka Chopra Quantico 3ਜ਼ਿਕਰਯੋਗ ਹੈ ਕਿ ਹਾਲ ਹੀ 'ਚ ਇਸ ਹੀ ਸ਼ੋਅ ਦੀ ਸ਼ੂਟਿੰਗ ਦੌਰਾਨ ਪ੍ਰਿਯੰਕਾ ਅਨੁਪਮ ਖ਼ੇਰ ਨੂੰ ਵੀ ਮਿਲੀ ਸੀ ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਸਾਂਝੀਆਂ ਕੀਤੀਆਂ ਸਨ। ਵੈਸੇ ਦੇਖਿਆ ਜਾਵੇ ਤਾਂ ਪ੍ਰਿਅੰਕਾ ਉਨ੍ਹਾਂ ਕਲਾਕਾਰਾਂ ਵਿਚੋਂ ਇਕ ਹਨ ਜੋ ਕਿ ਆਪਣੀ ਜ਼ਿੰਦਗੀ ਦੇ ਹਰ ਪਹਿਲੂ ਨੂੰ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਸ ਨਾਲ ਸਾਂਝਾ ਕਰਦੀ ਹੈ। ਉਨ੍ਹਾਂ ਦੇ ਫੈਨਸ ਨੂੰ ਅੱਗੇ ਵੀ ਕੁਝ ਖ਼ਾਸ ਹੋਣ ਦੀ ਉਮੀਦ ਹੈ।
Priyanka Chopra Quantico 3