
ਜੱਜ ਰਵਿੰਦਰ ਕੁਮਾਰ ਜੋਸ਼ੀ ਕੋਰਟ ਪੁੱਜ ਚੁੱਕੇ ਹਨ ਅਤੇ ਬਹੁਤ ਜਲਦੀ ਸਲਮਾਨ ਖ਼ਾਨ ਦੀ ਜ਼ਮਾਨਤ ਅਰਜ਼ੀ ਤੇ ਕਾਰਵਾਈ ਸ਼ੁਰੂ ਕਰ ਦਿਤੀ ਜਾਵੇਗੀ
ਕਾਲਾ ਹਿਰਨ ਸ਼ਿਕਾਰ ਮਾਮਲੇ 'ਚ 5 ਸਾਲ ਦੀ ਸਜ਼ਾ ਕੱਟ ਰਹੇ ਬਾਲੀਵੁੱਡ ਦੇ ਸੁਪਰਸਟਾਰ ਦੀ ਜ਼ਮਾਨਤ 'ਤੇ ਅੱਜ ਫੈਸਲਾ ਹੋਣ ਵਾਲਾ ਹੈ। ਹਾਲ ਹੀ 'ਚ ਖਬਰ ਆਈ ਹੈ ਕਿ ਜੱਜ ਰਵਿੰਦਰ ਕੁਮਾਰ ਜੋਸ਼ੀ ਕੋਰਟ ਪੁੱਜ ਚੁੱਕੇ ਹਨ ਅਤੇ ਬਹੁਤ ਜਲਦੀ ਸਲਮਾਨ ਖ਼ਾਨ ਦੀ ਜ਼ਮਾਨਤ ਅਰਜ਼ੀ ਤੇ ਕਾਰਵਾਈ ਸ਼ੁਰੂ ਕਰ ਦਿਤੀ ਜਾਵੇਗੀ। ਦੱਸ ਦੇਈਏ ਕਿ ਫਿਲਮ ਹਮ ਸਾਥ ਸਾਥ ਹੈਂ ਦੀ ਸ਼ੂਟਿੰਗ ਦੌਰਾਨ ਸਲਮਾਨ ਖਾਨ ਸਮੇਤ 5 ਜਾਣਿਆ ਤੇ ਕਾਲੇ ਹਿਰਨ ਦੇ ਸ਼ਿਕਾਰ ਦੇ ਦੋਸ਼ ਲਗੇ ਸਨ ਜਿਨ੍ਹਾਂ ਵਿਚੋਂ ਸਲਮਾਨ ਖ਼ਾਨ ਅਹਿਮ ਦੋਸ਼ੀ ਕਰਾਰ ਦਿੱਤੇ ਗਏ ਹਨ ਅਤੇ ਉਨ੍ਹਾਂ ਨੂੰ 5 ਅਪ੍ਰੈਲ ਨੂੰ 5 ਸਾਲ ਦੀ ਸਜ਼ਾ ਸੁਣਾਈ ਗਈ ਸੀ। ਅਤੇ ਬਾਕੀਆਂ ਨੂੰ ਰਿਹਾ ਕਰ ਦਿਤਾ ਗਿਆ ਹੈ । ਜਿਸ ਤੋਂ ਬਆਦ ਸਲਮਾਨ ਅਜੇ ਤਕ ਜੋਧਪੁਰ ਦੀ ਜੇਲ੍ਹ ਵਿਚ ਹੀ ਬੰਦ ਹਨ ।
ਜ਼ਿਕਰਯੋਗ ਹੈ ਕਿ ਸਲਮਾਨ ਦੀ ਫਿਲਮ ਰੇਸ 3 ਬਹੁਤ ਜਲਦ ਰਲੀਜ਼ ਹੋਣ ਵਾਲੀ ਹੈ ਜਿਸ ਦੇ ਲਈ ਉਹ ਹਾਲ ਹੀ ਚ ਸ਼ੂਟਿੰਗ ਖ਼ਤਮ ਕਰਕੇ ਭਾਰਤ ਪਰਤੇ ਸਨ।ਇਸ ਤੋਂ ਇਲਾਵਾ ਵੀ ਸਲਮਾਨ ਖ਼ਾਨ ਕਈ ਪ੍ਰੋਜੈਕਟਾਂ ਤੇ ਕੰਮ ਕਰ ਰਹੇ ਹਨ ਜਿਨ੍ਹਾਂ ਉਤੇ ਸਲਮਾਨ ਦੇ ਜੇਲ੍ਹ ਜਾਣ ਤੋਂ ਬਾਅਦ ਕਾਫੀ ਫਰਕ ਪੈ ਸਕਦਾ ਹੈ ।