
ਮੈਡੋਨਾ ਦੁਨੀਆ ਦੀ ਦੂਜੀ ਸਭ ਤੋਂ ਅਮੀਰ ਮਹਿਲਾ ਕਲਾਕਾਰ
ਮਸ਼ਹੂਰ ਪੌਪ ਸਟਾਰ ਰਿਹਾਨਾ 2021 ਦੀ ਸਭ ਤੋਂ ਅਮੀਰ ਮਹਿਲਾ ਸਿੰਗਰ ਦੀ ਲਿਸਟ ਵਿਚ ਸ਼ਾਮਲ ਹੋ ਗਈ ਹੈ। ਜਾਣਕਾਰੀ ਅਨੁਸਾਰ ਉਸ ਦੀ ਅੱਧੇ ਤੋਂ ਜ਼ਿਆਦਾ ਸੰਪਤੀ ਉਹਨਾਂ ਦੇ ਗਾਣਿਆਂ ਤੋਂ ਨਹੀਂ ਬਲਕਿ ਉਹਨਾਂ ਦੇ ਬਿਜ਼ਨਸ ਅਤੇ ਬ੍ਰਾਂਡ ਤੋਂ ਆਉਂਦੀ ਹੈ। ਇਸ ਲਿਸਟ ਵਿਚ ਸਿਰਫ਼ ਰਿਹਾਨਾ ਹੀ ਨਹੀਂ ਬਲਕਿ ਹੋਰ ਵੀ ਕਈ ਮਸ਼ਹੂਰ ਸਿੰਗਰਜ਼ ਸ਼ਾਮਲ ਹਨ ਜੋ ਦੁਨੀਆਂ ਭਰ ਦਾਂ ਅਮੀਰ ਮਹਿਲਾ ਸਿੰਗਰਜ਼ ਦੇ ਰੂਪ ਵਿਚ ਜਾਣੀਆਂ ਜਾਂਦੀਆਂ ਹਨ।
Rihana
ਰਿਹਾਨਾ ਨੂੰ ਅਪਣੀ ਅਲੱਗ ਤੇ ਸੁਰੀਲੀ ਅਵਾਜ਼ ਲਈ ਵੀ ਜਾਣਿਆ ਜਾਂਦਾ ਹੈ। ਉਸ ਦੇ ਗਾਣੇ ਅਮਬ੍ਰੇਲਾ, ਪੋਨ ਡੀ ਰਿਪਲੇ ਅਤੇ ਰੂਡ ਬਾਏ ਖੂਬ ਹਿੱਟ ਰਹੇ ਹਨ ਅਤੇ ਉਹਨਾਂ ਦੇ ਇਹਨਾਂ ਗਾਣਾਂ ਨਾਲ ਹੀ ਉਹ ਦਰਸ਼ਕਾਂ ਦੇ ਦਿਲਾਂ ‘ਤੇ ਰਾਜ ਕਰਨ ਵਿਚ ਕਾਮਯਾਬ ਰਹੀ ਹੈ। ਰਿਹਾਨਾ ਨੇ ਅਪਣੀ ਸੁਪਰਹਿੱਟ ਐਲਬੰਮ ਨਾਲ ਹੀ ਅਪਣਾ ਅਲੱਗ ਨਾਮ ਕਮਾਇਆ ਹੈ ਤੇ ਇੰਡਸਟਰੀ ਵਿਚ ਪੈਰ ਜਮਾਇਆ ਹੈ।
Rihana
ਰਿਹਾਨਾ ਅਪਣੀ ਬਿਊਟੀ ਲਾਈਨ, ਫੈਂਟੀ ਬਿਊਟੀ ਨੂੰ ਲਾਂਚ ਕਰਨ ਤੋਂ ਚਾਰ ਸਾਲ ਬਾਅਦ ਹੁਣ ਦੁਨੀਆ ਦੀ ਸਭ ਤੋਂ ਅਮੀਰ ਮਹਿਲਾ ਸਿੰਗਰ ਵਿਚੋਂ ਇਕ ਬਣ ਗਈ ਹੈ। ਅਪਣੇ ਬਿਜ਼ਨਸ ਦੇ 50 ਫੀਸਦੀ ਹਿੱਸੇ ਦੀ ਮਾਲਕ, ਉਹਨਾਂ ਦਾ ਬ੍ਰਾਂਡ ਉਹਨਾਂ ਦੀ ਪੂਰੀ ਪ੍ਰਾਪਰਟੀ ਵਿਚੋਂ ਕੁੱਲ $1.4 ਬਿਲੀਅਨ ਕਮਾਈ ਕਰਦਾ ਹੈ। ਮਿਊਜ਼ਕ ਕਰੀਅਰ ਦੇ ਨਾਲ ਗਾਇਕਾ ਨੇ ਅਪਣੀ ਕੁੱਲ ਜਾਇਦਾਦ ਵਿਚੋਂ $270 ਮਿਲੀਅਨ ਦੀ ਹੋਰ ਕਮਾਈ ਕੀਤੀ ਹੈ।
ਮੈਡੋਨਾ ਦੁਨੀਆ ਦੀ ਦੂਜੀ ਸਭ ਤੋਂ ਅਮੀਰ ਮਹਿਲਾ ਕਲਾਕਾਰ
Madonna
ਫੋਰਬਸ ਮੈਗਜ਼ੀਨ ਦੀ ਪੌਪ ਆਈਕਨ ਮੈਡੋਨਾ ਦੁਨੀਆ ਦੀ ਸਭ ਤੋਂ ਅਮੀਰ ਮਹਿਲਾ ਕਲਾਕਾਰਾਂ ਦੀ ਸੂਚੀ ਵਿਚ ਦੂਜੇ ਨੰਬਰ 'ਤੇ ਹੈ। 2021 ਤੱਕ ਉਸ ਦੀ ਕੁੱਲ ਸੰਪਤੀ $850 ਮਿਲੀਅਨ ਡਾਲਰ ਹੈ। ਉਸ ਦੀਆਂ ਐਲਬਮਾਂ, ਏ ਵਰਜਿਨ, ਟਰੂ ਬਲੂ, ਅਤੇ ਕੰਫੈਸ਼ਨਸ ਆਨ ਏ ਡਾਂਸ ਫਲੋਰ, ਨੇ ਲੱਖਾਂ ਰਿਕਾਰਡ ਕਾਇਮ ਕੀਤੇ ਹਨ। ਆਪਣੇ ਸੰਗੀਤ ਕਰੀਅਰ ਦੇ ਨਾਲ, ਮੈਡੋਨਾ ਨੇ ਆਪਣੇ ਅਦਾਕਾਰੀ ਕਰੀਅਰ ਵਿੱਚ ਵੀ ਸਫਲਤਾ ਪ੍ਰਾਪਤ ਕੀਤੀ ਹੈ।
Madonna
1992 ਵਿਚ ਉਸ ਨੇ ਆਪਣੀ ਕੰਪਨੀ ਮੈਵਰਿਕ ਬਣਾਈ, ਜੋ ਕਿ ਹੁਣ ਤੱਕ ਦੇ ਸਭ ਤੋਂ ਸਫਲ ਕਲਾਕਾਰਾਂ ਦੁਆਰਾ ਚਲਾਏ ਗਏ ਰਿਕਾਰਡਾਂ ਵਿਚੋਂ ਇੱਕ ਬਣ ਗਈ। ਮੈਡੋਨਾ ਨੇ ਆਪਣੇ ਪੂਰੇ ਕਰੀਅਰ ਦੌਰਾਨ ਫੈਸ਼ਨ, ਸਿਹਤ ਅਤੇ ਫਿਲਮਾਂ ਵਿਚ ਵੀ ਉੱਦਮ ਕੀਤਾ ਅਤੇ ਸਫਲ ਵੀ ਰਹੀ।
ਡਾਲੀ ਪਾਰਟਨ ਤੀਜੀ ਸਭ ਤੋਂ ਅਮੀਰ ਮਹਿਲਾ ਕਲਾਕਾਰ
ਪੌਪ ਜਗਤ ਦੀ ਸਭ ਤੋਂ ਲੈਜੈਂਡਰੀ ਮੰਨੀ ਜਾਣ ਵਾਲੀ ਡਾਲੀ ਪਾਰਟਨ ਦੇਸੀ ਸੰਗੀਤ ਨੂੰ ਲੋਕਾਂ ਤੱਕ ਪਹੁੰਚਾਉਣ ਵਿਚ ਸਫਲ ਰਹੀ ਹੈ। 75 ਸਾਲਾ ਪਾਰਟਨ $350 ਮਿਲੀਅਨ ਡਾਲਰ ਦੇ ਨਾਲ ਅਮੀਰ ਮਹਿਲਾ ਸਿੰਗਰਾਂ ਦੀ ਸੂਚੀ ਵਿਚ ਤੀਜੇ ਸਥਾਨ 'ਤੇ ਰਹੀ ਹੈ।
Dolly Parton
ਗਾਇਕਾ ਆਪਣੀ ਬਹੁਤੀ ਦੌਲਤ ਆਪਣੀ ਰਾਇਲਟੀ ਫੀਸਾਂ ਤੋਂ ਇਕੱਠੀ ਕਰਦੀ ਹੈ ਅਤੇ ਵਿਟਨੀ ਹਿਊਸਟਨ ਦੇ ਕਲਾਸਿਕ ਗਾਣੇ "ਆਈ ਵਿਲ ਆਲਵੇਜ਼ ਲਵ ਯੂ" ਦੇ ਪਬਲਿਸ਼ਿੰਗ ਅਧਿਕਾਰ ਨੂੰ ਅਪਣੇ ਨਾਲ ਰੱਖਦੀ ਹੈ। ਡਾਲੀ ਨੇ ਆਪਣੀ ਖੁਦ ਦੀ ਪਰਫਿਊਮ ਲਾਈਨ ਵੀ ਲਾਂਚ ਕੀਤੀ ਹੈ।