
Film 'Raunak' News : ਮਲਵਈ ਗੱਭਰੂ ਜੱਸੀ ਜਸਪ੍ਰੀਤ ਮੁੱਖ ਭੂਮਿਕਾ 'ਚ ਆਏਗਾ ਨਜ਼ਰ, 26 ਸਤੰਬਰ ਨੂੰ OTT ’ਤੇ ਹੋਵੇਗੀ ਰਿਲੀਜ਼
Film 'Raunak' News in Punjabi : ਪੰਜਾਬੀ ਫਿਲਮ ਉਦਯੋਗ ’ਚ ਫਿਲਮਾਂ ਬਣਾਉਣ ਦਾ ਰੁਝਾਨ ਜ਼ੋਰ ਫੜਦਾ ਜਾ ਰਿਹਾ ਹੈ, ਜਿਸ ਸਬੰਧਤ ਪੰਜਾਬੀ ਫਿਲਮ 'ਰੌਣਕ' ਦਾ ਪਹਿਲਾਂ ਲੁੱਕ ਰਿਲੀਜ਼ ਹੋਇਆ ਹੈ। ਫ਼ਿਲਮ 26 ਸਤੰਬਰ ਨੂੰ OTT ’ਤੇ ਰਿਲੀਜ਼ ਹੋਵੇਗੀ।
ਇਹ ਫ਼ਿਲਮ 'ਕੇਬਲਵਨ ਓਰੀਜਨਲ' ਵੱਲੋਂ 'ਸਾਗਾ ਸਟੂਡਿਓਜ਼' ਅਤੇ 'ਦਿ ਕੈਪਚਰਿੰਗ ਫ਼ੈਕਟਰੀ ਦੀ ਇਨ ਹਾਊਸ' ਐਸੋਸੀਏਸ਼ਨ ਅਧੀਨ ਪੇਸ਼ ਕੀਤੀ ਜਾ ਰਹੀ ਹੈ। ਇਸ ਫਿਲਮ ਦਾ ਨਿਰਦੇਸ਼ਨ ਤੇ ਲੇਖਨ ਜੱਸ ਗਰੇਵਾਲ ਵਲੋਂ ਕੀਤਾ ਗਿਆ ਹੈ, ਜੋ ਪਾਲੀਵੁੱਡ ਦੇ ਬਿਹਤਰੀਨ ਲੇਖਕ ਅਤੇ ਮੋਹਰੀ ਕਤਾਰ ਸਿਨੇਮਾ ਸ਼ਖਸੀਅਤਾਂ ਵਿੱਚ ਅੱਜਕੱਲ੍ਹ ਅਪਣਾ ਸ਼ੁਮਾਰ ਕਰਵਾ ਰਹੇ ਹਨ।
ਇਹ ਫ਼ਿਲਮ ਪਿਆਰ ਸਨੇਹ ਭਰੇ ਜਜ਼ਬਾਤਾਂ ਦੀ ਤਰਜ਼ਮਾਨੀ ਕਰਦੀ ਅਤੇ ਆਪਸੀ ਰਿਸ਼ਤਿਆਂ ਦੀ ਪ੍ਰਭਾਵਪੂਰਨ ਕਹਾਣੀ ਦੁਆਲੇ ਕੇਂਦਰਿਤ ਇਸ ਫਿਲਮ ਦਾ ਖਾਸ ਆਕਰਸ਼ਨ ਹੋਣਗੇ। ਫ਼ਿਲਮ ’ਚ ਅਰਵਿੰਦਰ ਕੌਰ, ਰਾਜਵਿੰਦਰ ਅਤੇ ਮਲਵਈ ਗੱਭਰੂ ਜੱਸੀ ਜਸਪ੍ਰੀਤ, ਜੋ ਅਪਣੀ ਇਸ ਬਹੁ-ਪ੍ਰਭਾਵੀ ਫਿਲਮ ਨਾਲ ਪਾਲੀਵੁੱਡ ਸਫਾਂ ਵਿੱਚ ਅਪਣੀ ਪ੍ਰਭਾਵੀ ਮੌਜ਼ੂਦਗੀ ਦਰਜ ਕਰਵਾਉਣ ਜਾ ਰਹੇ ਹਨ, ਜਿੰਨ੍ਹਾਂ ਤੋਂ ਇਲਾਵਾ ਮਲਕੀਤ ਰੋਣੀ, ਸੀਮਾ ਕੌਸ਼ਲ, ਰੁਪਿੰਦਰ ਰੂਪੀ, ਤਰਸੇਮ ਪਾਲ ਆਦਿ ਜਿਹੇ ਕਈ ਮੰਝੇ ਹੋਏ ਕਲਾਕਾਰ ਵੀ ਇਸ ਵਿੱਚ ਮਹੱਤਵਪੂਰਨ ਕਿਰਦਾਰਾਂ ਵਿੱਚ ਹਨ।
ਨਿਰਮਾਤਾ ਸੁਮਿਤ ਸਿੰਘ ਅਤੇ ਲਵ ਇਸਰਾਨੀ ਦੁਆਰਾ ਨਿਰਮਿਤ ਕੀਤੀ ਗਈ ਇਸ ਇਮੌਸ਼ਨਲ ਫਿਲਮ ਦੇ ਸੰਗੀਤਕਾਰ ਜੈਦੇਵ ਕੁਮਾਰ, ਗੀਤਕਾਰ ਗੁਲਾਮ ਫਰੀਦ, ਜੱਸ ਗਰੇਵਾਲ, ਜੱਸੀ ਜਸਪ੍ਰੀਤ, ਸੁਲਤਾਨ ਬਾਹੂ, ਹਰਮਨਜੀਤ, ਮੁਕੇਸ਼ ਆਲਮ ਅਤੇ ਸੰਪਾਦਕ ਪਵਨ ਕੈਂਥ ਹਨ।
(For more news apart from The first look of Punjabi film 'Raunak' released News in Punjabi, stay tuned to Rozana Spokesman)