ਮੁੰਬਈ ਕਰੂਜ਼ ਡਰੱਗ ਕੇਸ ਦੇ ਨਵੇਂ ਗਵਾਹ ਦਾ ਦਾਅਵਾ, 'ਆਰੀਅਨ ਖ਼ਾਨ ਨੂੰ ਜਾਣਬੁੱਝ ਕੇ ਫਸਾਇਆ ਗਿਆ' 
Published : Nov 7, 2021, 6:17 pm IST
Updated : Nov 7, 2021, 6:18 pm IST
SHARE ARTICLE
Aryan Khan
Aryan Khan

ਨਾਮੀ ਅਦਾਕਾਰ ਦਾ ਬੇਟਾ ਹੋਣ ਕਰ ਕੇ ਪੈਸੇ ਵਸੂਲਣ ਦੀ ਕੋਸ਼ਿਸ਼ ਕੀਤੀ ਗਈ ਹੈ

 

ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰਾ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਡਰੱਗਜ਼ ਕੇਸ ਵਿਚ ਇਕ ਹੋਰ ਗਵਾਹ ਪੇਸ਼ ਹੋਇਆ ਹੈ। ਵਿਜੇ ਪਗਾਰੇ ਨਾਂ ਦੇ ਗਵਾਹ ਨੇ ਮੁੰਬਈ ਪੁਲਿਸ ਦੀ ਐੱਸਆਈਟੀ ਨੂੰ ਅਪਣਾ ਬਿਆਨ ਦਰਜ ਕਰਵਾਇਆ ਹੈ। ਜਿਸ ਵਿਚ ਉਸ ਨੇ ਦਾਅਵਾ ਕੀਤਾ ਹੈ ਕਿ ਆਰੀਅਨ ਖਾਨ ਨੂੰ ਇਸ ਮਾਮਲੇ ਵਿਚ ਫਸਾਇਆ ਗਿਆ ਸੀ ਅਤੇ ਉਹ ਨਾਮੀ ਅਦਾਕਾਰ ਦਾ ਬੇਟਾ ਹੋਣ ਕਰ ਕੇ ਉਸ ਤੋਂ ਪੈਸੇ ਕਮਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਇੰਨਾ ਹੀ ਨਹੀਂ ਇਸ ਗਵਾਹ ਨੇ ਪੂਰੀ ਘਟਨਾ ਨੂੰ ਲੜੀਵਾਰ ਤਰੀਕੇ ਨਾਲ ਬਿਆਨ ਕੀਤਾ ਅਤੇ ਕਿਹਾ ਕਿ ਆਰੀਅਨ ਖਾਨ ਨੂੰ ਫਸਾਉਣ ਲਈ ਇਕ ਵੱਡੀ ਗੇਮ ਖੇਡੀ ਗਈ ਹੈ।

file photo

ਆਰੀਅਨ ਖਾਨ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ ਨੇ 3 ਅਕਤੂਬਰ ਨੂੰ ਮੁੰਬਈ ਤੱਟ 'ਤੇ ਇਕ ਕਰੂਜ਼ ਜਹਾਜ਼ ਤੋਂ ਕਥਿਤ ਤੌਰ 'ਤੇ ਨਸ਼ੀਲੇ ਪਦਾਰਥ ਜ਼ਬਤ ਕਰਨ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਸੀ। ਹਾਲਾਂਕਿ ਹੁਣ ਉਸ ਨੂੰ ਜ਼ਮਾਨਤ ਮਿਲ ਗਈ ਹੈ। ਗਵਾਹ ਵਿਜੇ ਪਗਾਰੇ ਨੇ ਦੋਸ਼ ਲਾਇਆ ਕਿ ਛਾਪੇਮਾਰੀ ਦੀ ਪਹਿਲਾਂ ਤੋਂ ਯੋਜਨਾ ਬਣਾਈ ਗਈ ਸੀ। ਗਵਾਹ ਨੇ ਕਿਹਾ, 'ਮੈਂ 2018-19 'ਚ ਸੁਨੀਲ ਪਾਟਿਲ ਨੂੰ ਕਿਸੇ ਕੰਮ ਲਈ ਪੈਸੇ ਦਿੱਤੇ ਸਨ ਤੇ ਪਿਛਲੇ 6 ਮਹੀਨਿਆਂ ਤੋਂ ਮੈਂ ਉਸ ਪੈਸੇ ਨੂੰ ਵਾਪਸ ਲੈਣ ਲਈ ਉਸ ਦਾ ਪਿੱਛਾ ਕਰ ਰਿਹਾ ਸੀ। ਇਸ ਸਾਲ ਸਤੰਬਰ ਵਿੱਚ ਅਸੀਂ ਇੱਕ ਹੋਟਲ ਦੇ ਕਮਰੇ ਵਿਚ ਸੀ ਜਿੱਥੇ ਸੁਨੀਲ ਪਾਟਿਲ ਨੇ ਭਾਨੁਸ਼ਾਲੀ ਨੂੰ ਦੱਸਿਆ ਕਿ ਇਕ ਵੱਡੀ ਗੇਮ ਖੇਡੀ ਗਈ ਹੈ।

Aryan Khan's Bail Hearing on WednesdayAryan Khan

ਪਗਾਰੇ ਨੇ ਅੱਗੇ ਕਿਹਾ, '3 ਅਕਤੂਬਰ ਨੂੰ ਭਾਨੁਸ਼ਾਲੀ ਮੈਨੂੰ ਮਿਲਿਆ ਅਤੇ ਪੈਸੇ ਇਕੱਠੇ ਕਰਨ ਲਈ ਮੈਨੂੰ ਉਸ ਦੇ ਨਾਲ ਜਾਣ ਲਈ ਕਿਹਾ। ਜਦੋਂ ਮੈਂ ਉਸ ਦੇ ਨਾਲ ਕਾਰ ਵਿਚ ਸੀ ਤਾਂ ਮੈਂ ਉਸ ਨੂੰ ਇਹ ਕਹਿੰਦੇ ਸੁਣਿਆ ਕਿ ਇਹ ਤਾਂ 25 ਕਰੋੜ ਦੀ ਗੱਲ ਹੈ, ਪਰ ਸੌਦਾ 18 ਕਰੋੜ ਵਿਚ ਤੈਅ ਹੋ ਗਿਆ ਹੈ ਅਤੇ 50 ਲੱਖ ਰੁਪਏ ਵਿਚ ਲੈ ਲਿਆ ਗਿਆ ਹੈ। ਇਸ ਤੋਂ ਬਾਅਦ ਅਸੀਂ ਐੱਨ.ਸੀ.ਪੀ. ਦਫਤਰ ਪਹੁੰਚੇ, ਜਿੱਥੇ ਮੈਂ ਸਾਰਾ ਮਾਹੌਲ ਦੇਖਿਆ। ਜਦੋਂ ਮੈਂ ਵਾਪਸ ਹੋਟਲ ਪਹੁੰਚਿਆ ਤਾਂ ਮੈਂ ਟੀਵੀ 'ਤੇ ਖ਼ਬਰ ਦੇਖੀ ਕਿ ਸ਼ਾਹਰੁਖ ਖਾਨ ਦਾ ਪੁੱਤਰ ਫੜਿਆ ਗਿਆ ਹੈ। ਫਿਰ ਮੈਂ ਸਮਝਿਆ ਕਿ ਕੋਈ ਵੱਡੀ ਗੜਬੜ ਹੋਈ ਹੈ ਅਤੇ ਆਰੀਅਨ ਖਾਨ ਨੂੰ ਫਸਾਇਆ ਗਿਆ ਹੈ।


 

SHARE ARTICLE

ਏਜੰਸੀ

Advertisement

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM
Advertisement