
ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਅਪਣੇ ਇਕ ਟੀਵੀ ਵਿਗਿਆਪਨ ਕਾਰਨ ਮੁਸ਼ਕਲਾਂ ਵਿਚ ਫਸਦੇ ਨਜ਼ਰ ਆ ਰਹੇ ਹਨ।
ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਅਪਣੇ ਇਕ ਟੀਵੀ ਵਿਗਿਆਪਨ ਕਾਰਨ ਮੁਸ਼ਕਲਾਂ ਵਿਚ ਫਸਦੇ ਨਜ਼ਰ ਆ ਰਹੇ ਹਨ। ਇਸ ਵਿਗਿਆਪਨ ਲਈ ਉਹਨਾਂ ਖਿਲਾਫ ਮੁੰਬਈ ਦੇ ਵਰਲੀ ਪੁਲਿਸ ਸਟੇਸ਼ਨ ਵਿਚ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਹੈ।
Photo 1
ਅਕਸ਼ੈ ‘ਤੇ ਇਲ਼ਜ਼ਾਮ ਲਗਾਇਆ ਗਿਆ ਹੈ ਕਿ ਉਹਨਾਂ ਨੇ ਅਪਣੇ ਵਿਗਿਆਪਨ ਵਿਚ ਮਰਾਠਿਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਹਾਲ ਹੀ ਵਿਚ ਅਕਸ਼ੈ ਨੇ ਇਕ ਵਾਸ਼ਿੰਗ ਪਾਊਡਰ ਦਾ ਵਿਗਿਆਪਨ ਕੀਤਾ ਸੀ। ਇਸ ਵਿਗਿਆਪਨ ਵਿਚ ਉਹ ਮਰਾਠਾ ਰਾਜੇ ਦੀ ਭੂਮਿਕਾ ਵਿਚ ਨਜ਼ਰ ਆਉਂਦੇ ਹਨ।
Photo 2
ਯੁੱਧ ਤੋਂ ਪਰਤੇ ਰਾਜਾ ਅਤੇ ਉਹਨਾਂ ਦੀ ਸੈਨਾ ਦਾ ਸਵਾਗਤ ਹੁੰਦਾ ਹੈ ਪਰ ਇਕ ਯੋਧੇ ਦੀ ਪਤਨੀ ਜਦੋਂ ਕੱਪੜੇ ਗੰਦੇ ਹੋਣ ਦੀ ਸ਼ਿਕਾਇਤ ਕਰਦੀ ਹੈ ਤਾਂ ਉਸ ਤੋਂ ਬਾਅਦ ਰਾਜਾ ਅਤੇ ਸੈਨਾ ਅਪਣੇ ਕੱਪੜੇ ਧੋਂਦੇ ਦਿਖਾਈ ਦਿੰਦੇ ਹਨ।
Photo 3
ਵਿਗਿਆਪਨ ਵਿਚ ਅਕਸ਼ੈ ਨੂੰ ਰਾਜੇ ਦੀ ਭੂਮਿਕਾ ਵਿਚ ਨੱਚਦੇ-ਨੱਚਦੇ ਬਾਲਟੀ ਵਿਚ ਕੱਪੜੇ ਧੋਂਦੇ ਦਿਖਾਇਆ ਗਿਆ ਹੈ। ਇਸ ਵਿਗਿਆਪਨ ਕਾਰਨ ਅਕਸ਼ੈ ਕੁਮਾਰ ਸੋਸ਼ਲ ਮੀਡੀਆ ‘ਤੇ ਵੀ ਕਾਫੀ ਟਰੋਲ ਹੋ ਰਹੇ ਹਨ। ਅਕਸ਼ੈ ਦੇ ਨਾਲ ਨਾਲ ਵਿਗਿਆਪਨ ਬਣਾਉਣ ਵਾਲੀ ਕੰਪਨੀ ਦੀ ਵੀ ਸਖਤ ਅਲੋਚਨਾ ਕੀਤੀ ਜਾ ਰਹੀ ਹੈ।
Akshay Kumar
ਲੋਕਾਂ ਨੇ ਇਸ ਵਿਗਿਆਪਨ ਲਈ ਅਕਸ਼ੈ ਨੂੰ ਮਾਫੀ ਮੰਗਣ ਲਈ ਕਿਹਾ ਹੈ। ਇਸ ਵਿਗਿਆਪਨ ਨੂੰ ਦੇਖਣ ਤੋਂ ਬਾਅਦ ਲੋਕ ਸੋਸ਼ਲ ਮੀਡੀਆ ‘ਤੇ ਨਿਰਮਾ ਦੇ ਪ੍ਰੋਡਕਟਸ ਦਾ ਬਾਈਕਾਟ ਕਰਨ ਦਾ ਦਾਅਵਾ ਕਰ ਰਹੇ ਹਨ।