Credit Card Movies: ਕ੍ਰੈਡਿਟ ਕਾਰਡ ਰਾਹੀਂ ਤੁਸੀਂ ਵੀ ਦੇਖ ਸਕਦੇ ਹੋ ਮੁਫ਼ਤ ਫ਼ਿਲਮਾਂ; ਜਾਣੋ ਕਿਹੜੇ ਕ੍ਰੈਡਿਟ ਕਾਰਡ ਤੋਂ ਮਿਲੇਗਾ ਕਿੰਨਾ ਫਾਇਦਾ
Published : Jan 8, 2024, 1:56 pm IST
Updated : Jan 8, 2024, 1:56 pm IST
SHARE ARTICLE
You can also watch free movies through these credit cards
You can also watch free movies through these credit cards

ਆਉ ਜਾਣਦੇ ਹਾਂ ਕਿ ਤੁਸੀਂ ਕ੍ਰੈਡਿਟ ਕਾਰਡ ਰਾਹੀਂ ਮੁਫਤ ਟਿਕਟਾਂ ਕਿਵੇਂ ਪ੍ਰਾਪਤ ਕਰ ਸਕਦੇ ਹੋ।

Credit Card Movies: ਜੇਕਰ ਤੁਸੀਂ ਥੀਏਟਰ ਜਾ ਕੇ ਫ਼ਿਲਮਾਂ ਦੇਖਣ ਦੇ ਸ਼ੌਕੀਨ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਫਾਇਦੇਮੰਦ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਤੁਸੀਂ ਕ੍ਰੈਡਿਟ ਕਾਰਡ ਰਾਹੀਂ ਮੁਫ਼ਤ ਫ਼ਿਲਮਾਂ ਦੇਖ ਸਕਦੇ ਹੋ। ਕੁੱਝ ਕ੍ਰੈਡਿਟ ਕਾਰਡ ਹਨ ਜੋ ਨਾ ਸਿਰਫ ਤੁਹਾਨੂੰ ਟਿਕਟ ਬੁਕਿੰਗ 'ਤੇ ਛੋਟ ਦਿੰਦੇ ਹਨ ਬਲਕਿ ਤੁਹਾਨੂੰ ਮੁਫਤ ਫ਼ਿਲਮਾਂ ਦੀਆਂ ਟਿਕਟਾਂ ਵੀ ਦਿੰਦੇ ਹਨ। ਆਉ ਜਾਣਦੇ ਹਾਂ ਕਿ ਕਿਹੜੇ ਕ੍ਰੈਡਿਟ ਕਾਰਡ ਇਕ ਮਹੀਨੇ ਵਿਚ 1 ਜਾਂ 2 ਮੁਫ਼ਤ ਫ਼ਿਲਮਾਂ ਦੀਆਂ ਟਿਕਟਾਂ ਦਿੰਦੇ ਹਨ।

ਇਸ ਦੇ ਲਈ ਤੁਹਾਨੂੰ ਕਈ ਕੰਪਨੀਆਂ ਤੋਂ ਕ੍ਰੈਡਿਟ ਕਾਰਡ ਮਿਲਣਗੇ, ਇਸ ਸੂਚੀ ਵਿਚ RBLPlay ਕ੍ਰੈਡਿਟ ਕਾਰਡ, RBL ਪੌਪਕੌਰਨ ਕ੍ਰੈਡਿਟ ਕਾਰਡ, PVR ਕੋਟਕ ਗੋਲਡ, PVR ਕੋਟਕ ਪਲੈਟੀਨਮ ਅਤੇ SBI Elite ਕ੍ਰੈਡਿਟ ਸ਼ਾਮਲ ਹਨ। ਜੇਕਰ ਤੁਹਾਡੇ ਕੋਲ ਇਨ੍ਹਾਂ ਵਿਚੋਂ ਕੋਈ ਵੀ ਕ੍ਰੈਡਿਟ ਕਾਰਡ ਹੈ ਤਾਂ ਤੁਸੀਂ ਮੁਫ਼ਤ ਵਿਚ ਫ਼ਿਲਮ ਦੇਖ ਸਕਦੇ ਹੋ। ਇਨ੍ਹਾਂ ਤੋਂ ਇਲਾਵਾ, HDFC ਬੈਂਕ ਟਾਈਮਜ਼ ਕ੍ਰੈਡਿਟ ਕਾਰਡ ਅਤੇ ਐਕਸਿਸ ਬੈਂਕ ਮਾਈ ਜ਼ੋਨ ਸਮੇਤ ਹੋਰ ਵੀ ਬਹੁਤ ਸਾਰੇ ਕ੍ਰੈਡਿਟ ਕਾਰਡ ਹਨ ਜੋ ਮੂਵੀ ਟਿਕਟਾਂ ਦੀ ਬੁਕਿੰਗ 'ਤੇ ਵੀ ਛੋਟ ਦਿੰਦੇ ਹਨ।

ਆਉ ਜਾਣਦੇ ਹਾਂ ਕਿ ਤੁਸੀਂ ਕ੍ਰੈਡਿਟ ਕਾਰਡ ਰਾਹੀਂ ਮੁਫਤ ਟਿਕਟਾਂ ਕਿਵੇਂ ਪ੍ਰਾਪਤ ਕਰ ਸਕਦੇ ਹੋ।

RBLPlay ਕ੍ਰੈਡਿਟ ਕਾਰਡ

ਜੇਕਰ ਤੁਹਾਡੇ ਕੋਲ RBLPlay ਕ੍ਰੈਡਿਟ ਕਾਰਡ ਹੈ ਅਤੇ ਤੁਸੀਂ ਹਰ ਮਹੀਨੇ 5,000 ਰੁਪਏ ਖਰਚ ਕਰਦੇ ਹੋ ਤਾਂ ਤੁਸੀਂ 500 ਰੁਪਏ ਤਕ ਦੀਆਂ 2 ਮੁਫ਼ਤ ਮੂਵੀ ਟਿਕਟਾਂ ਪ੍ਰਾਪਤ ਕਰ ਸਕਦੇ ਹੋ। ਇਸ ਕਾਰਡ ਦੀ ਜੁਆਇਨਿੰਗ ਫੀਸ 5,00 ਰੁਪਏ ਅਤੇ ਸਾਲਾਨਾ ਫੀਸ 5,00 ਰੁਪਏ ਹੈ।

RBL ਪੌਪਕੌਰਨ ਕ੍ਰੈਡਿਟ ਕਾਰਡ

ਇਸ ਕ੍ਰੈਡਿਟ ਕਾਰਡ ਦੀ ਜੁਆਇਨਿੰਗ ਫੀਸ ਅਤੇ ਸਾਲਾਨਾ ਫੀਸ 1,000 ਰੁਪਏ ਹੈ। ਜੁਆਇਨਿੰਗ ਫੀਸ 'ਤੇ ਤੁਹਾਨੂੰ 5,00 ਰੁਪਏ ਦੀਆਂ 4 ਟਿਕਟਾਂ ਮੁਫਤ ਮਿਲਦੀਆਂ ਹਨ।

ਪੀਵੀਆਰ ਕੋਟਕ ਗੋਲਡ

ਇਸ ਦੀ ਜੁਆਇਨਿੰਗ ਫੀਸ 0 ਰੁਪਏ ਹੈ। ਸਾਲਾਨਾ ਫੀਸ 4,99 ਰੁਪਏ ਹੈ। ਇਸ ਕਾਰਡ ਨਾਲ, ਤੁਹਾਨੂੰ ਹਰ ਮਹੀਨੇ 10,000 ਰੁਪਏ ਖਰਚ ਕਰਨ 'ਤੇ 1 ਮੁਫਤ ਫਿਲਮ ਟਿਕਟ ਅਤੇ 15,000 ਰੁਪਏ ਖਰਚ ਕਰਨ 'ਤੇ 2 ਮੁਫਤ ਫਿਲਮ ਟਿਕਟਾਂ ਮਿਲਦੀਆਂ ਹਨ।

ਪੀਵੀਆਰ ਕੋਟਕ ਪਲੈਟੀਨਮ

ਇਸ ਦੀ ਜੁਆਇਨਿੰਗ ਫੀਸ ਅਤੇ ਸਾਲਾਨਾ ਫੀਸ 999 ਰੁਪਏ ਹੈ। ਹਰ ਮਹੀਨੇ 10,000 ਰੁਪਏ ਖਰਚ ਕਰਨ 'ਤੇ ਤੁਹਾਨੂੰ 2 ਮੁਫਤ ਫਿਲਮਾਂ ਦੀਆਂ ਟਿਕਟਾਂ ਮਿਲਦੀਆਂ ਹਨ।

ਐਸਬੀਆਈ ਏਲੀਟ ਕ੍ਰੈਡਿਟ

ਇਸ ਕਾਰਡ ਦੀ ਜੁਆਇਨਿੰਗ ਅਤੇ ਸਾਲਾਨਾ ਫੀਸ 4,999 ਰੁਪਏ ਹੈ। ਇਸ ਕਾਰਡ ਰਾਹੀਂ ਤੁਹਾਨੂੰ ਹਰ ਮਹੀਨੇ 2 ਮੁਫ਼ਤ ਫਿਲਮਾਂ ਦੀਆਂ ਟਿਕਟਾਂ ਮਿਲਦੀਆਂ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਵੈੱਬਸਾਈਟ 'ਤੇ ਜਾਣਕਾਰੀ ਦੇਖਣ ਤੋਂ ਬਾਅਦ ਹੀ ਅਪਲਾਈ ਕਰੋ ਕਾਰਡ

ਕਈ ਵਾਰ ਏਜੰਟ ਕ੍ਰੈਡਿਟ ਕਾਰਡਾਂ 'ਤੇ ਅਜਿਹੀਆਂ ਪੇਸ਼ਕਸ਼ਾਂ ਦਾ ਦਾਅਵਾ ਕਰਦੇ ਹਨ, ਜੋ ਉਸ ਕਾਰਡ 'ਤੇ ਉਪਲਬਧ ਨਹੀਂ ਹਨ। ਇਸ ਲਈ, ਜਦੋਂ ਵੀ ਤੁਸੀਂ ਕ੍ਰੈਡਿਟ ਕਾਰਡ ਲਈ ਅਪਲਾਈ ਕਰਨਾ ਚਾਹੁੰਦੇ ਹੋ, ਅਧਿਕਾਰਤ ਵੈਬਸਾਈਟ ਜਾਂ ਭਰੋਸੇਯੋਗ ਸਰੋਤ ਦੁਆਰਾ ਇਸ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰੋ।

ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਕ੍ਰੈਡਿਟ ਕਾਰਡ ਦੇ ਬਿੱਲ ਦਾ ਭੁਗਤਾਨ ਸਮੇਂ ਸਿਰ ਕਰੋ: ਕ੍ਰੈਡਿਟ ਕਾਰਡ ਦੇ ਬਿੱਲ ਦਾ ਭੁਗਤਾਨ ਸਮੇਂ 'ਤੇ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਦੇਰੀ ਨਾਲ ਜਾਂ ਨਿਰਧਾਰਤ ਸਮੇਂ ਤੋਂ ਬਾਅਦ ਭੁਗਤਾਨ ਕਰਦੇ ਹੋ, ਤਾਂ ਤੁਹਾਨੂੰ ਲੇਟ ਫੀਸ ਅਦਾ ਕਰਨੀ ਪਵੇਗੀ। ਇਸ ਤੋਂ ਇਲਾਵਾ, ਇਸ ਦਾ ਤੁਹਾਡੇ ਕ੍ਰੈਡਿਟ ਸਕੋਰ 'ਤੇ ਮਾੜਾ ਪ੍ਰਭਾਵ ਪੈਂਦਾ ਹੈ।

ਘੱਟੋ-ਘੱਟ ਭੁਗਤਾਨ ਵਿਕਲਪ ਤੋਂ ਬਚੋ: ਕ੍ਰੈਡਿਟ ਕਾਰਡ ਬਿੱਲ ਦਾ ਪੂਰਾ ਭੁਗਤਾਨ ਕਰਨਾ ਯਕੀਨੀ ਬਣਾਓ। ਤੁਹਾਨੂੰ ਘੱਟੋ-ਘੱਟ ਭੁਗਤਾਨ ਵਿਕਲਪ ਤੋਂ ਬਚਣਾ ਚਾਹੀਦਾ ਹੈ। ਜੇਕਰ ਤੁਸੀਂ ਕ੍ਰੈਡਿਟ ਕਾਰਡ ਦਾ ਪੂਰਾ ਭੁਗਤਾਨ ਨਹੀਂ ਕਰਦੇ, ਤਾਂ ਤੁਹਾਨੂੰ ਵਿਆਜ ਸਮੇਤ ਬਿੱਲ ਦਾ ਭੁਗਤਾਨ ਕਰਨਾ ਹੋਵੇਗਾ।

ਕ੍ਰੈਡਿਟ ਕਾਰਡ 'ਤੇ ਜ਼ਿਆਦਾ ਖਰਚ ਨਾ ਕਰੋ: ਤੁਹਾਨੂੰ ਹਮੇਸ਼ਾ ਕ੍ਰੈਡਿਟ ਕਾਰਡ 'ਤੇ ਜ਼ਿਆਦਾ ਖਰਚ ਨਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਤੁਹਾਨੂੰ ਕ੍ਰੈਡਿਟ ਕਾਰਡ ਦੀ ਸੀਮਾ ਦਾ ਸਿਰਫ 30% ਤੋਂ 40% ਖਰਚ ਕਰਨਾ ਚਾਹੀਦਾ ਹੈ। ਤੁਹਾਡੇ ਕਾਰਡ ਦੀ ਜ਼ਿਆਦਾ ਵਰਤੋਂ ਤੁਹਾਡੇ ਕ੍ਰੈਡਿਟ ਸਕੋਰ ਨੂੰ ਨੁਕਸਾਨ ਪਹੁੰਚਾ ਸਕਦੀ ਹੈ।

(For more Punjabi news apart from You can also watch free movies through these credit cards, stay tuned to Rozana Spokesman)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement