
ਅੱਜ ਬਾਅਦ ਦੁਪਹਿਰ ਡੌਲੀ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
Actor Dolly Sohi Passes Away: ਨਵੀਂ ਦਿੱਲੀ - 'ਝਨਕ' ਫੇਮ ਅਦਾਕਾਰਾ ਡੌਲੀ ਸੋਹੀ ਦਾ ਦੇਹਾਂਤ ਹੋ ਗਿਆ ਹੈ। ਅਦਾਕਾਰਾ ਨੇ ਆਪਣੀ ਭੈਣ ਅਮਨਦੀਪ ਦੀ ਮੌਤ ਤੋਂ ਕੁਝ ਘੰਟਿਆਂ ਬਾਅਦ ਹੀ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ। 48 ਸਾਲ ਦੀ ਉਮਰ 'ਚ ਡੌਲੀ ਸਰਵਾਈਕਲ ਕੈਂਸਰ ਨਾਲ ਜੂਝ ਰਹੀ ਸੀ। ਬੀਤੀ ਰਾਤ ਡੌਲੀ ਦੀ ਭੈਣ ਅਮਨਦੀਪ ਸੋਹੀ ਦੀ ਮੌਤ ਹੋ ਗਈ। ਅਮਨਦੀਪ ਦੀ ਮੌਤ ਪੀਲੀਆ ਕਰ ਕੇ ਹੋਈ ਸੀ। ਡੌਲੀ ਦੀ ਕੈਂਸਰ ਕਾਰਨ ਮੌਤ ਹੋਈ ਹੈ। ਡੌਲੀ ਦੇ ਭਰਾ ਮਨੂ ਸੋਹੀ ਨੇ ਉਹਨਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।
ਇਕ ਰਿਪੋਰਟ ਅਨੁਸਾਰ, ਡੌਲੀ ਦੇ ਪਰਿਵਾਰ ਨੇ ਕਿਹਾ- ਅੱਜ ਸਵੇਰੇ ਹੀ ਡੌਲੀ ਦੀ ਮੌਤ ਹੋ ਗਈ। ਆਪਣੀ ਧੀ ਦੀ ਮੌਤ ਤੋਂ ਅਸੀਂ ਸਾਰੇ ਸਦਮੇ 'ਚ ਹਾਂ। ਅੱਜ ਬਾਅਦ ਦੁਪਹਿਰ ਡੌਲੀ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਅਦਾਕਾਰਾ ਦੇ ਭਰਾ ਮਨੂ ਨੇ ਪੁਸ਼ਟੀ ਕੀਤੀ ਸੀ ਕਿ ਉਨ੍ਹਾਂ ਦੀ ਭੈਣ ਅਮਨਦੀਪ ਸੋਹੀ ਦਾ ਦਿਹਾਂਤ ਹੋ ਗਿਆ ਹੈ। ਇਸ ਤੋਂ ਥੋੜ੍ਹੀ ਦੇਰ ਬਾਅਦ ਦੂਜੀ ਭੈਣ ਡੌਲੀ ਸੋਹੀ ਦੀ ਮੌਤ ਦੀ ਖ਼ਬਰ ਵੀ ਆ ਗਈ। ਮਰਹੂਮ ਅਦਾਕਾਰਾ ਦੇ ਭਰਾ ਮਨੂ ਸੋਹੀ ਨੇ ਕਿਹਾ- ਇਹ ਸੱਚ ਹੈ ਕਿ ਅਮਨਦੀਪ ਨਹੀਂ ਰਹੀ, ਉਸ ਦੀ ਸਰੀਰ ਨੇ ਸਾਥ ਛੱਡ ਦਿੱਤਾ। ਉਸ ਨੂੰ ਪੀਲੀਆ ਸੀ ਪਰ ਅਸੀਂ ਡਾਕਟਰਾਂ ਤੋਂ ਹੋਰ ਜਾਣਕਾਰੀ ਲੈਣ ਦੀ ਸਥਿਤੀ ਵਿਚ ਨਹੀਂ ਹਾਂ।
(For more Punjabi news apart from Actor Dolly Sohi Passes Away, stay tuned to Rozana Spokesman)