ਯੂ-ਟਿਊਬਰ ਅਰਮਾਨ ਮਲਿਕ ਦੇ 2 ਸਾਲ ਦੇ ਬੇਟੇ ਨੂੰ ਹੋਈ ਗੰਭੀਰ ਬੀਮਾਰੀ
Published : Mar 8, 2025, 1:25 pm IST
Updated : Mar 8, 2025, 1:25 pm IST
SHARE ARTICLE
YouTuber Armaan Malik's 2-year-old son suffers from serious illness News in Punjabi
YouTuber Armaan Malik's 2-year-old son suffers from serious illness News in Punjabi

ਪਾਇਲ ਤੇ ਕ੍ਰਿਤਿਕਾ ਦਾ ਰੋ-ਰੋ ਕੇ ਹੋਇਆ ਬੁਰਾ ਹਾਲ

YouTuber Armaan Malik's 2-year-old son suffers from serious illness News in Punjabi : ਯੂ-ਟਿਊਬਰ ਅਰਮਾਨ ਮਲਿਕ ਅਕਸਰ ਅਪਣੀਆਂ ਦੋਵੇਂ ਪਤਨੀਆਂ ਨੂੰ ਲੈ ਕੇ ਸੁਰਖ਼ੀਆਂ ’ਚ ਰਹਿੰਦਾ ਹੈ। ਇਨ੍ਹੀਂ ਦਿਨੀਂ ਉਹ ਉਹ ਇਕ ਵੱਡੇ ਗਮ ’ਚੋਂ ਗੁਜ਼ਰ ਰਿਹਾ ਹੈ। ਜਾਣਕਾਰੀ ਅਨੁਸਾਰ ਉਸ ਦਾ ਦੋ ਸਾਲ ਦਾ ਬੇਟਾ ਗੰਭੀਰ ਬੀਮਾਰੀ ਤੋਂ ਪੀੜਤ ਹੈ।

ਯੂ-ਟਿਊਬਰ ਅਰਮਾਨ ਮਲਿਕ ਦੀ ਦੂਜੀ ਪਤਨੀ ਕ੍ਰਿਤਿਕਾ ਮਲਿਕ ਨੇ ਹਾਲ ਹੀ ਵਿਚ ਜਾਣਕਾਰੀ ਸਾਂਝੀ ਕੀਤੀ ਹੈ ਕਿ ਉਨ੍ਹਾਂ ਦਾ 2 ਸਾਲ ਦਾ ਬੇਟਾ ਇਕ ਗੰਭੀਰ ਬੀਮਾਰੀ ਤੋਂ ਪੀੜਤ ਹੈ। ਇੰਨਾ ਹੀ ਨਹੀਂ ਅਰਮਾਨ ਦੀ ਪਹਿਲੀ ਪਤਨੀ ਪਾਇਲ ਮਲਿਕ ਨੇ ਵੀ ਪ੍ਰਸ਼ੰਸਕਾਂ ਨਾਲ ਅਪਣਾ ਦੁੱਖ ਪ੍ਰਗਟ ਕੀਤਾ ਹੈ। ਪਾਇਲ ਮਲਿਕ ਨੇ ਅਪਣੇ ਪ੍ਰਸ਼ੰਸਕਾਂ ਨੂੰ ਬੇਨਤੀ ਕੀਤੀ ਕਿ ਬੱਚੇ ਦੀ ਤੰਦਰੁਸਤੀ ਲਈ ਅਰਦਾਸ ਕੀਤੀ ਜਾਵੇ।

ਅਰਮਾਨ ਦੀ ਦੂਜੀ ਪਤਨੀ ਕ੍ਰਿਤਿਕਾ ਮਲਿਕ ਨੇ ਦਸਿਆ ਕਿ ਉਨ੍ਹਾਂ ਦਾ ਦੋ ਸਾਲ ਦਾ ਬੇਟਾ ਜ਼ੈਦ ਗੰਭੀਰ ਬੀਮਾਰੀ ਤੋਂ ਪੀੜਤ ਹੈ। ਇਸ ਗੱਲ ਦੀ ਜਾਣਕਾਰੀ ਪਾਇਲ ਮਲਿਕ ਨੇ ਵੀ ਅਪਣੇ ਪ੍ਰਸ਼ੰਸਕਾਂ ਨੂੰ ਦਿਤੀ ਹੈ।

ਹਾਲ ਹੀ ’ਚ ਉਨ੍ਹਾਂ ਨੇ ਇਕ ਵੀਡੀਉ ਸ਼ੇਅਰ ਕੀਤੀ ਹੈ, ਜਿਸ ’ਚ ਉਨ੍ਹਾਂ ਨੇ ਦਸਿਆ ਹੈ ਕਿ ਉਨ੍ਹਾਂ ਦਾ ਦੋ ਸਾਲ ਦਾ ਬੇਟਾ ਜ਼ੈਦ ਰਿਕਟਸ ਨਾਂ ਦੀ ਬੀਮਾਰੀ ਤੋਂ ਪੀੜਤ ਹੈ। ਉਨ੍ਹਾਂ ਇਹ ਵੀ ਦਸਿਆ ਕਿ ਇਹ ਬੀਮਾਰੀ ਵਿਟਾਮਿਨ ਡੀ, ਕੈਲਸ਼ੀਅਮ ਜਾਂ ਫ਼ਾਸਫ਼ੋਰਸ ਕਾਰਨ ਹੁੰਦੀ ਹੈ। 

ਇਸ ਕਾਰਨ ਉਸ ਦੇ ਪੁੱਤਰ ਦੀਆਂ ਹੱਡੀਆਂ ਕਮਜ਼ੋਰ ਹੋ ਰਹੀਆਂ ਹਨ। ਕ੍ਰਿਤਿਕਾ ਮਲਿਕਾ ਨੇ ਵੀਡੀਉ ’ਚ ਅਪਣੇ ਨਫ਼ਰਤ ਕਰਨ ਵਾਲਿਆਂ ਨੂੰ ਵੀ ਇਸ ਦੁੱਖ ਦੀ ਘੜੀ ’ਚ ਸਾਥ ਦੇਣ ਦੀ ਅਪੀਲ ਕੀਤੀ ਹੈ ਅਤੇ ਇਹ ਵੀ ਖ਼ੁਲਾਸਾ ਕੀਤਾ ਹੈ ਕਿ ਉਨ੍ਹਾਂ ਦੇ ਬੇਟੇ ਦੀ ਹਾਲਤ ਦਿਨੋਂ-ਦਿਨ ਖ਼ਰਾਬ ਹੁੰਦੀ ਜਾ ਰਹੀ ਹੈ।

SHARE ARTICLE

ਏਜੰਸੀ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement