
Sidhu Moosewala Song News : ਸੜਕ ਹਾਦਸੇ 'ਚ ਟੁੱਟ ਗਈ ਸੀ ਬੱਚੇ ਦੀ ਲੱਤ, ਡਰ ਹਟਾਉਣ ਲਈ ਲਗਾਇਆ ਗੀਤ
The doctors performed the operation of the child by playing the song of moosewala Ludhiana News: ਲੁਧਿਆਣਾ ਦੇ ਜਗਰਾਉਂ ਸ਼ਹਿਰ ਤੋਂ ਇਕ ਵੀਡੀਓ ਸਾਹਮਣੇ ਆਇਆ ਹੈ। ਜਿਸ 'ਚ ਗਾਇਕ ਸਿੱਧੂ ਮੂਸੇਵਾਲਾ ਦਾ ਗੀਤ ਸੁਣਾ ਕੇ ਡਾਕਟਰ ਬੱਚੇ ਦੀ ਲੱਤ 'ਤੇ ਪਲਾਸਟਰ ਲਗਾ ਰਿਹਾ ਹੈ। ਵੀਡੀਓ 'ਚ ਬੱਚਾ ਗੀਤ 'ਤੇ ਡਾਂਸ ਕਰਦਾ ਨਜ਼ਰ ਆ ਰਿਹਾ ਹੈ। ਜਦੋਂ ਡਾਕਟਰ ਨੇ 'ਜੱਟ ਦੀ ਮਾਸ਼ੂਕ ਬੀਬਾ ਰਾਸ਼ੀਆ ਤੋ' ਗੀਤ ਚਲਾਇਆ ਤਾਂ ਬੱਚੇ ਦੇ ਨਾਲ ਸਟਾਫ਼ ਵੀ ਨੱਚਣ ਲੱਗ ਪਿਆ।
ਇਹ ਵੀ ਪੜ੍ਹੋ: Jalandhar News: ਨਿਸ਼ਾਨ ਸਾਹਿਬ ਚੜ੍ਹਾਉਂਦਿਆਂ ਤਾਰਾਂ ਤੋਂ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ
ਸੁਖਵੀਨ ਹਸਪਤਾਲ ਜਗਰਾਓਂ ਦੇ ਆਰਥੋਪੀਡਿਕ ਮਾਹਿਰ ਡਾਕਟਰ ਦਿਵਯਾਂਸ਼ੂ ਗੁਪਤਾ ਨੇ ਦੱਸਿਆ ਕਿ ਹਾਦਸੇ ਵਿੱਚ ਜ਼ਖ਼ਮੀ ਹੋਏ ਬੱਚੇ ਦਾ ਨਾਮ ਸੁਖਦਰਸ਼ਨ ਹੈ। ਉਸ ਦੀ ਮਾਂ ਦਾ ਦਿਹਾਂਤ ਹੋ ਗਿਆ ਸੀ। ਉਸ ਦਾ ਪਿਤਾ ਗੁਰਪ੍ਰੇਮ ਸਿੰਘ ਅਪਾਹਜ ਹੈ। ਬੱਚੇ ਦੀ ਲੱਤ ਕਾਰ ਦੇ ਹੇਠਾਂ ਆ ਗਈ ਸੀ। ਦਾਦੀ ਬੱਚੇ ਨੂੰ ਸਿਵਲ ਹਸਪਤਾਲ ਜਗਰਾਉਂ ਲੈ ਕੇ ਗਈ, ਜਿੱਥੋਂ ਡਾਕਟਰਾਂ ਨੇ ਉਸ ਨੂੰ ਫਰੀਦਕੋਟ ਰੈਫਰ ਕਰ ਦਿਤਾ।
ਇਹ ਵੀ ਪੜ੍ਹੋ: Health News: ਅੱਖਾਂ ਵਿਚ ਜਲਣ-ਖੁਜਲੀ ਤੋਂ ਰਾਹਤ ਲਈ ਅਪਣਾਉ ਘਰੇਲੂ ਨੁਸਖ਼ੇ
ਬੱਚੇ ਨੂੰ ਸਿਵਲ ਹਸਪਤਾਲ ਤੋਂ ਫਰੀਦਕੋਟ ਲਿਜਾਣ ਦੀ ਬਜਾਏ ਦਾਦੀ ਨੇ ਹੈਲਪਿੰਗ ਹੈੱਡ ਸੁਸਾਇਟੀ ਨਾਲ ਸੰਪਰਕ ਕੀਤਾ। ਜਿਸ ਨੇ ਉਸ ਦੀ ਮਦਦ ਕੀਤੀ। ਸੁਸਾਇਟੀ ਦੇ ਮੁਖੀ ਉਮੇਸ਼ ਛਾਬੜਾ ਨੇ ਇਹ ਮਾਮਲਾ ਸੁਖਵੀਨ ਹਸਪਤਾਲ ਜਗਰਾਉਂ ਨੂੰ ਸੌਂਪ ਦਿਤਾ। ਜਿੱਥੇ ਬੱਚੇ ਦੀ ਲੱਤ ਦਾ ਆਪਰੇਸ਼ਨ ਕੀਤਾ ਜਾਣਾ ਸੀ। ਆਪ੍ਰੇਸ਼ਨ ਤੋਂ ਪਹਿਲਾਂ ਬੱਚਾ ਡਰਿਆ ਹੋਇਆ ਸੀ। ਇਸ ਦੌਰਾਨ ਡਾਕਟਰ ਨੇ ਬੱਚੇ ਦੇ ਡਰ ਨੂੰ ਦੂਰ ਕਰਨ ਲਈ ਮੂਸੇਵਾਲਾ ਦਾ ਗੀਤ ਲਗਾਇਆ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਡਾ. ਦਿਵਯਾਂਸ਼ੂ ਨੇ ਕਿਹਾ ਕਿ ਮਰੀਜ਼ ਦਾ ਇਲਾਜ ਉਸ ਦੀ ਸਟੇਜ ਦੇ ਹਿਸਾਬ ਨਾਲ ਕਰਨਾ ਚਾਹੀਦਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਡਾਕਟਰ ਦਿਵਯਾਂਸ਼ੂ ਇਲਾਜ ਦੌਰਾਨ ਕੁਝ ਨਵਾਂ ਕਰਦੇ ਰਹੇ ਹਨ, ਤਾਂ ਜੋ ਮਰੀਜ਼ ਨੂੰ ਆਪ੍ਰੇਸ਼ਨ ਦੌਰਾਨ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਬੱਚਾ ਹੁਣ ਤੰਦਰੁਸਤ ਹੈ। ਕੁਝ ਹੀ ਦਿਨਾਂ ਵਿਚ ਉਹ ਤੁਰਨਾ ਸ਼ੁਰੂ ਕਰ ਦੇਵੇਗਾ।
(For more Punjabi news apart from The doctors performed the operation of the child by playing the song of moosewala Ludhiana News, stay tuned to Rozana Spokesman)