Health News: ਅੱਖਾਂ ਵਿਚ ਜਲਣ-ਖੁਜਲੀ ਤੋਂ ਰਾਹਤ ਲਈ ਅਪਣਾਉ ਘਰੇਲੂ ਨੁਸਖ਼ੇ

By : GAGANDEEP

Published : Apr 8, 2024, 1:18 pm IST
Updated : Apr 8, 2024, 1:18 pm IST
SHARE ARTICLE
Follow home remedies to relieve itchy eyes Health News
Follow home remedies to relieve itchy eyes Health News

Health News: ਅੱਖਾਂ ਨੂੰ ਠੰਢਕ ਦੇਣ ਅਤੇ ਖੁਜਲੀ ਤੋਂ ਰਾਹਤ ਲਈ ਦੁੱਧ ਅਤੇ ਗੁਲਾਬ ਜਲ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।

Follow home remedies to relieve itchy eyes Health News: ਅੱਖਾਂ ਸਰੀਰ ਦਾ ਸੱਭ ਤੋਂ ਮਹੱਤਵਪੂਰਨ ਅੰਗ ਹਨ। ਅਕਸਰ ਦੂਸ਼ਿਤ ਵਾਤਾਵਰਣ ਅਤੇ ਗੰਦਗੀ ਕਾਰਨ ਅੱਖਾਂ ਵਿਚ ਜਲਨ, ਖੁਜਲੀ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ। ਹੁਣ ਅਜਿਹੇ ਵਿਚ ਅੱਖਾਂ ਦਾ ਖਿਆਲ ਰਖਣਾ ਬਹੁਤ ਮੁਸ਼ਕਲ ਹੋ ਗਿਆ ਹੈ। ਹਾਲਾਂਕਿ ਜਦੋਂ ਲੋਕਾਂ ਨੂੰ ਅੱਖ ਨਾਲ ਸਮੱਸਿਆਵਾਂ ਆਉਂਦੀਆਂ ਹਨ ਤਾਂ ਲੋਕ ਅੱਖਾਂ ਨੂੰ ਰਗੜਨ ਦੀ ਕੋਸ਼ਿਸ਼ ਕਰਦੇ ਹਨ। ਪਰ ਅਜਿਹਾ ਕਰਨ ਨਾਲ ਅੱਖਾਂ ਦੇ ਖ਼ਰਾਬ ਹੋਣ ਦਾ ਡਰ ਰਹਿੰਦਾ ਹੈ। ਅਜਿਹੇ ਵਿਚ ਅਸੀਂ ਤੁਹਾਡੇ ਲਈ ਕੁੱਝ ਨੁਸਖ਼ੇ ਲੈ ਕੇ ਆਏ ਹਾਂ ਜਿਨ੍ਹਾਂ ਨਾਲ ਅੱਖਾਂ ਵਿਚ ਜਲਣ ਅਤੇ ਖੁਜਲੀ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕਦਾ ਹੈ। ਆਉ ਜਾਣਦੇ ਹਾਂ ਕਿਵੇਂ ਤੁਹਾਨੂੰ ਅੱਖਾਂ ਦੀ ਜਲਣ ਅਤੇ ਖੁਜਲੀ ਤੋਂ ਰਾਹਤ ਮਿਲ ਸਕਦੀ ਹੈ।

ਇਹ ਵੀ ਪੜ੍ਹੋ: Health News: ਹਰਾ ਬਾਦਾਮ ਕਰਦਾ ਹੈ ਭਾਰ ਘਟਾਉਣ ਵਿਚ ਮਦਦ

ਸੌਂਫ਼ ਦੂਰ ਕਰੇ ਅੱਖਾਂ ਤੋਂ ਖੁਸ਼ਕੀ: ਐਂਟੀ-ਇੰਫਲਾਮੇਟਰੀ ਗੁਣਾਂ ਨਾਲ ਭਰਪੂਰ ਸੌਂਫ਼ ਦੇਖਣ ਵਿਚ ਆ ਰਹੀ ਸਮੱਸਿਆ ਜਾਂ ਅੱਖਾਂ ਵਿਚ ਖੁਸ਼ਕੀ ਵਰਗੀਆਂ ਮੁਸੀਬਤਾਂ ਤੋਂ ਛੁਟਕਾਰਾ ਦਿਵਾਉਂਦੀ ਹੈ। ਇਸ ਲਈ ਇਕ ਕੱਪ ਪਾਣੀ ਵਿਚ 1 ਚਮਚ ਸੌਂਫ਼ ਪਾ ਕੇ ਉਬਾਲੋ। ਠੰਢਾ ਹੋਣ ਤੋਂ ਬਾਅਦ ਇਸ ਵਿਚ ਰੂੰ ਡੁਬੋ ਕੇ ਪਲਕਾਂ ’ਤੇ 15 ਮਿੰਟ ਤਕ ਰੱਖੋ। ਦਿਨ ਵਿਚ ਦੋ ਵਾਰ ਅਜਿਹਾ ਕਰਨ ਨਾਲ ਜਲਦੀ ਆਰਾਮ ਮਿਲੇਗਾ।

ਗੁਲਾਬ ਜਲ ਦੇਵੇਗਾ ਅੱਖਾਂ ਨੂੰ ਰਾਹਤ: ਅੱਖਾਂ ਨੂੰ ਠੰਢਕ ਦੇਣ ਅਤੇ ਖੁਜਲੀ ਤੋਂ ਰਾਹਤ ਲਈ ਦੁੱਧ ਅਤੇ ਗੁਲਾਬ ਜਲ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਇਸ ਲਈ 1 ਕੱਪ ਠੰਢੇ ਦੁੱਧ ਵਿਚ 1 ਚਮਚ ਗੁਲਾਬ ਜਲ ਮਿਲਾਉ। ਇਸ ਤੋਂ ਬਾਅਦ ਇਸ ਵਿਚ ਰੂੰ ਡੁਬੋ ਕੇ ਅੱਖਾਂ ’ਤੇ 10 ਤੋਂ 15 ਮਿੰਟ ਲਈ ਰੱਖੋ। ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਜਲਦੀ ਹੀ ਅੱਖਾਂ ਵਿਚ ਹੋ ਰਹੀ ਖੁਜਲੀ ਤੋਂ ਰਾਹਤ ਮਿਲੇਗੀ।

ਇਹ ਵੀ ਪੜ੍ਹੋ: Ravneet Bittu Interview : ਭਾਜਪਾ ਤੋਂ ਲੋਕ ਸਭਾ ਉਮੀਦਵਾਰ ਐਲਾਨੇ ਜਾਣ ਮਗਰੋਂ ਰੋਜ਼ਾਨਾ ਸਪੋਕਸਮੈਨ ’ਤੇ ਰਵ

ਐਲੋਵੇਰਾ ਜੈੱਲ ਦੇਵੇਗੀ ਰਾਹਤ: ਐਲੋਵੇਰਾ ਜੈੱਲ ਤੋਂ ਬਣਿਆ ਮਿਸ਼ਰਣ ਅੱਖਾਂ ਨੂੰ ਠੰਢਕ ਪਹੁੰਚਾਉਣ ਦਾ ਕੰਮ ਕਰੇਗਾ। ਇਸ ਲਈ 4 ਚਮਚ ਐਲੋਵੇਰਾ ਜੈੱਲ, ਅੱਧਾ ਕੱਪ ਪਾਣੀ ਅਤੇ ਕੁੱਝ ਬਰਫ਼ ਦੇ ਟੁਕੜੇ ਲੈ ਕੇ ਬਲੈਂਡ ਕਰੋ। ਹੁਣ ਇਸ ਮਿਸ਼ਰਣ ਵਿਚ ਰੂੰ ਡੁਬੋ ਕੇ ਪਲਕਾਂ ’ਤੇ ਸੇਕ ਕਰੋ ਅਤੇ 10 ਮਿੰਟ ਬਾਅਦ ਅੱਖਾਂ ਨੂੰ ਸਾਫ਼ ਪਾਣੀ ਨਾਲ ਧੋ ਲਉ। ਜੇ ਦੁਬਾਰਾ ਜ਼ਰੂਰਤ ਪਵੇ ਤਾਂ ਤੁਸੀਂ ਇਸ ਨੂੰ ਦਿਨ ਵਿਚ 2 ਵਾਰ ਇਸਤੇਮਾਲ ਕਰ ਸਕਦੇ ਹੋ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਧਨੀਏ ਦੇ ਬੀਜ ਅੱਖਾਂ ਦੀ ਖੁਜਲੀ ਤੋਂ ਦੇਣਗੇ ਛੁਟਕਾਰਾ: ਐਂਟੀ-ਇਨਫ਼ਲਾਮੇਟਰੀ ਅਤੇ ਐਂਟੀਬੈਕਟੀਰੀਅਲ ਗੁਣਾਂ ਨਾਲ ਭਰਪੂਰ ਧਨੀਏ ਦੇ ਬੀਜ ਅੱਖਾਂ ਦੀ ਖੁਜਲੀ ਨੂੰ ਦੂਰ ਕਰਦੇ ਹਨ। ਇਕ ਕੱਪ ਪਾਣੀ ਨੂੰ ਉਬਾਲ ਕੇ ਇਸ ਵਿਚ 1 ਚਮਚ ਧਨੀਏ ਦੇ ਬੀਜ ਪਾਉ। ਇਸ ਤੋਂ ਬਾਅਦ ਇਸ ਨੂੰ ਠੰਢਾ ਹੋਣ ਲਈ ਰੱਖ ਦਿਉ। ਹੁਣ ਇਸ ਪਾਣੀ ਨਾਲ ਅਪਣੀਆਂ ਅੱਖਾਂ ਧੋ ਲਉ

(For more Punjabi news apart from Green almonds help in weight loss Health News, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement