
ਬਿਗ ਬਾਸ ਦੀ ਸਾਬਕਾ ਪ੍ਰਤੀਯੋਗੀ ਅਰਸ਼ੀ ਖਾਨ ਹੁਣ ਇਕ ਪੰਜਾਬੀ ਮਿਊਜ਼ਿਕ ਵਿਡੀਉ 'ਚ ਨਜ਼ਰ ਆਉਣਗੇ। ਇਸ ਬਾਰੇ ਉਨਹਾਂ ਨੇ ਕਿਹਾ ਕਿ ਉਹ ਇਸ ਵੀਡੀਉ 'ਚ ਕੰਮ ਕਰਨ ਨੂੰ ਲੈ ਕੇ...
ਮੁੰਬਈ : ਬਿਗ ਬਾਸ ਦੀ ਸਾਬਕਾ ਪ੍ਰਤੀਯੋਗੀ ਅਰਸ਼ੀ ਖਾਨ ਹੁਣ ਇਕ ਪੰਜਾਬੀ ਮਿਊਜ਼ਿਕ ਵਿਡੀਉ 'ਚ ਨਜ਼ਰ ਆਉਣਗੇ। ਇਸ ਬਾਰੇ ਉਨਹਾਂ ਨੇ ਕਿਹਾ ਕਿ ਉਹ ਇਸ ਵੀਡੀਉ 'ਚ ਕੰਮ ਕਰਨ ਨੂੰ ਲੈ ਕੇ ਕਾਫ਼ੀ ਜ਼ਿਆਦਾ ਉਤਸਾਹਿਤ ਹੈ। ਇਕ ਬਿਆਨ 'ਚ ਅਰਸ਼ੀ ਨੇ ਕਿਹਾ ਕਿ ਮੈਂ ਰੀਜ਼ਨਲ ਫ਼ਿਲਮਾਂ 'ਚ ਵੀ ਅਦਾਕਾਰੀ ਕਰਨਾ ਚਾਹੁੰਦੀ ਹਾਂ। ਇਸ ਨਾਲ ਮੈਨੂੰ ਭਾਰਤ ਦੀ ਵੱਖ ਵੱਖ ਬਾਰੇ ਹੋਰ ਜ਼ਿਆਦਾ ਜਾਣਨ 'ਚ ਵੀ ਮਦਦ ਮਿਲੇਗੀ।
Arshi Khan
ਦਸ ਦਈਏ ਕਿ ਬਿਗ ਬਾਸ ਤੋਂ ਇਲਾਵਾ ਅਰਸ਼ੀ 'ਐਂਟਰਟੇਨਮੈਂਟ ਦੀ ਰਾਤ' ਅਤੇ 'ਇਸ਼ਕ ਮੇਂ ਮਰਜਾਵਾਂ' ਵਰਗੇ ਸ਼ੋਅਜ 'ਚ ਵੀ ਨਜ਼ਰ ਆ ਚੁਕੀ ਹੈ। ਅਰਸ਼ੀ ਹਾਲ ਹੀ 'ਚ ਅਪਣੇ ਜੱਦੀ ਸ਼ਹਿਰ ਭੋਪਾਲ ਪਹੁੰਚੀ ਸੀ। ਉਨਹਾਂ ਨੇ ਕਿਹਾ ਕਿ ਭੋਪਾਲ ਮੇਰਾ ਘਰ ਹੈ। ਇਥੇ ਆਉਣਾ ਮੈਨੂੰ ਖੁਸ਼ੀ ਅਤੇ ਸ਼ਾਂਤੀ ਦਿੰਦਾ ਹੈ। ਅਪਣੇ ਪਰਵਾਰ, ਦੋਸਤਾਂ ਅਤੇ ਗੁਆਂਢੀਆਂ ਨਾਲ ਮਿਲ ਕੇ ਮੈਂ ਵਧੀਆ ਮਹਿਸੂਸ ਕਰ ਰਹੀ ਹਾਂ। ਮੇਰੀ ਆਂਟੀ ਅਤੇ ਮਾਂ ਮੈਨੂੰ ਦੇਖ ਕੇ ਖ਼ੁਸ਼ ਹੋ ਗਈਆਂ ਸਨ।
Arshi Khan
ਅਰਸ਼ੀ ਨੇ ਅੱਗੇ ਕਿਹਾ ਕਿ ਮੈਂ ਇਥੇ ਕੁੱਝ ਦਿਨਾਂ ਲਿਇ ਹਾਂ ਅਤੇ ਜਲਦ ਹੀ ਮੁੰਬਈ ਪਰਤ ਜਾਵਾਂਗੀ। ਮੈਂ ਬਾਕਸ ਕ੍ਰਿਕੇਟ ਲੀਗ ਅਤੇ ਦੂਜੇ ਸ਼ੋਅਜ ਦੀ ਸ਼ੂਟਿੰਗ 'ਚ ਵਿਅਸਤ ਸੀ ਅਤੇ ਹੁਣ ਘਰ 'ਚ ਰਹਿਣ ਦਾ ਸਮਾਂ ਮਿਲਾ ਹੈ। ਧਿਆਨ ਯੋਗ ਹੈ ਕਿ ਜਿਸ ਸਮੇਂ ਅਰਸ਼ੀ ਬਿਗ ਬਾਸ ਦਾ ਹਿੱਸਾ ਸੀ, ਉਸ ਸਮੇਂ ਸਨੀ ਲਿਯੋਨੀ ਤੋਂ ਬਾਅਦ ਉਹ ਭਾਰਤ 'ਚ ਗੂਗਲ 'ਤੇ 2017 ਦੀ ਦੂਜੀ ਸੱਭ ਤੋਂ ਜ਼ਿਆਦਾ ਸਰਚ ਕੀਤੀ ਜਾਣ ਵਾਲੀ ਮਨੋਰੰਜਕ ਸੀ।