
ਕੋਰੋਨਾ ਮਹਾਂਮਾਰੀ ਦੇ ਚਲਦਿਆਂ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਇਕ ਵਾਰ ਫਿਰ ਲੋੜਵੰਦਾਂ ਦੀ ਮਦਦ ਲਈ ਅੱਗੇ ਆਏ ਹਨ।
ਮੁੰਬਈ: ਕੋਰੋਨਾ ਮਹਾਂਮਾਰੀ ਦੇ ਚਲਦਿਆਂ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਇਕ ਵਾਰ ਫਿਰ ਲੋੜਵੰਦਾਂ ਦੀ ਮਦਦ ਲਈ ਅੱਗੇ ਆਏ ਹਨ। ਸਲਮਾਨ ਖ਼ਾਨ ਵਲੋਂ ਦਿਹਾੜੀ ਮਜ਼ਦੂਰਾਂ ਦੇ ਖਾਤਿਆਂ ਵਿਚ ਪੈਸੇ ਟ੍ਰਾਂਸਫਰ ਕਰਨ ਦਾ ਐਲਾਨ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਸਲਮਾਨ ਖ਼ਾਨ ਫੈਡਰੇਸ਼ਨ ਆਫ਼ ਵੈਸਟਰਨ ਇੰਡੀਆ ਸਿਨੇ ਇਮਪਲੋਏਜ਼ ਨਾਲ ਜੁੜੇ ਫ਼ਿਲਮ ਅਤੇ ਟੀਵੀ ਇੰਡਸਟਰੀ ਦੇ ਗਰੀਬ ਵਰਕਰਾਂ ਦੀ ਮਦਦ ਲਈ 25000 ਵਰਕਰਾਂ ਨੂੰ 1500 ਵਿੱਤੀ ਮਦਦ ਵਜੋਂ ਦੇਣਗੇ।
Salman Khan
ਸਲਮਾਨ ਇਸ ਤੋਂ ਪਹਿਲਾਂ ਵੀ ਫੈਡਰੇਸ਼ਨ ਆਫ਼ ਵੈਸਟਰਨ ਇੰਡੀਆ ਸਿਨੇ ਇਮਪਲੋਏਜ਼ (FWICE) ਨਾਲ ਜੁੜੇ ਵਰਕਰਾਂ ਦੀ ਮਦਦ ਕਰ ਚੁੱਕੇ ਹਨ। ਇਹੀ ਨਹੀਂ ਸਲਮਾਨ ਖ਼ਾਨ ਅਪਣੀ ਨਵੀਂ ਫ਼ਿਲਮ ‘ਰਾਧੇ’ ਦੀ ਕਮਾਈ ਤੋਂ ਆਏ ਪੈਸੇ ਵੀ ਕੋਰੋਨਾ ਖ਼ਿਲਾਫ ਲੜਾਈ ਲਈ ਦਾਨ ਕਰਨਗੇ।
Salman Khan
ਫੈਡਰੇਸ਼ਨ ਆਫ਼ ਵੈਸਟਰਨ ਇੰਡੀਆ ਸਿਨੇ ਇਮਪਲੋਏਜ਼ ਦੇ ਪ੍ਰਧਾਨ ਬੀਐਨ ਤਿਵਾੜੀ ਨੇ ਇਸ ਦੀ ਪੁਸ਼ਟੀ ਕੀਤੀ ਹੈ। ਬੀਐਨ ਤਿਵਾੜੀ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਉਹਨਾਂ ਵੱਲੋਂ ਯਸ਼ਰਾਜ ਫਿਲਮਜ਼ ਨੂੰ ਵੀ 35 ਹਜ਼ਾਰ ਲੋਕਾਂ ਦੇ ਨਾਂਅ ਭੇਜੇ ਗਏ। ਯਸ਼ਰਾਜ ਫਿਲਮਜ਼ ਵੱਲੋਂ ਲੋਕਾਂ ਨੂੰ 5000 ਰੁਪਏ ਅਤੇ ਮਹੀਨੇ ਦਾ ਰਾਸ਼ਣ ਦਿੱਤਾ ਜਾਵੇਗਾ।