
ਕੋਰੋਨਾ ਯੋਧਿਆਂ ਨੂੰ ਕੀਤਾ ਸਲਾਮ
ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਨੇ ਭਾਰਤ ਵਿੱਚ ਲਗਾਤਾਰ ਵੱਧ ਰਹੇ ਕੋਵਿਡ 19 ਮਰੀਜ਼ਾਂ ਲਈ ਰਾਹਤ ਕਾਰਜ ਮੁਹਿੰਮ ਦੀ ਘੋਸ਼ਣਾ ਕੀਤੀ ਹੈ। ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਇਕ ਵੀਡੀਓ ਵਿਚ ਕੋਹਲੀ ਅਤੇ ਅਨੁਸ਼ਕਾ ਨੇ ਭਾਰਤ ਵਿਚ ਕੋਰੋਨਾ ਦੀ ਸਥਿਤੀ 'ਤੇ ਚਿੰਤਾ ਜ਼ਾਹਰ ਕੀਤੀ ਅਤੇ ਰਾਹਤ ਕਾਰਜਾਂ ਲਈ ਕੋਰੋਨਾ ਯੋਧਿਆਂ ਨੂੰ ਸਲਾਮ ਕੀਤਾ। ਉਹਨਾਂ ਨੇ ਇੱਕ ਫੰਡਰੇਜ਼ਰ ਦਾ ਵੇਰਵਾ ਵੀ ਸਾਂਝਾ ਕੀਤਾ ਹੈ।
ਕੋਹਲੀ ਨੇ ਇੰਸਟਾਗ੍ਰਾਮ ਦੇ ਜ਼ਰੀਏ 45 ਸੈਕਿੰਡ ਦੀ ਇਕ ਵੀਡੀਓ ਵਿਚ ਰਾਹਤ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਪੋਸਟ ਵਿੱਚ ਲਿਖਿਆ, ‘ਕੋਵਿਡ -19 ਦੇ ਪ੍ਰਕੋਪ ਤੋਂ ਬਾਅਦ ਸਾਡਾ ਦੇਸ਼ ਕਈ ਕੋਸ਼ਿਸ਼ਾਂ ਕਰ ਰਿਹਾ ਹੈ, ਸਾਡੀ ਸਿਹਤ ਪ੍ਰਣਾਲੀਆਂ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ, ਸਾਨੂੰ ਇਕੱਠੇ ਹੋ ਕੇ ਆਪਣੇ ਭਾਰਤ ਦੀ ਮਦਦ ਕਰਨ ਦੀ ਲੋੜ ਹੈ।
Virat Kohli With Anushka Sharma
ਮੈਂ ਅਤੇ ਅਨੁਸ਼ਕਾ ਨੇ ਕੋਵਿਡ -19 'ਤੇ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ, ਕੋਵਿਡ -19 ਰਾਹਤ ਲਈ ਫੰਡ ਇਕੱਠੇ ਕਰਨ ਲਈ ਅਸੀਂ ਤੁਹਾਡੇ ਸਮਰਥਨ ਲਈ ਧੰਨਵਾਦੀ ਹੋਵਾਂਗੇ। ਜਿੰਦਗੀ ਬਚਾਉਣ ਲਈ ਕੋਈ ਰਾਸ਼ੀ ਛੋਟੀ ਨਹੀਂ ਹੈ। ਸਿਰਫ ਇਹੀ ਨਹੀਂ ਉਹਨਾਂ ਨੇ ਕਿਹਾ ਕਿ ਅਸੀਂ ਤਬਦੀਲੀ ਲਿਆਉਣ ਲਈ ਸਭ ਕੁਝ ਕਰਾਂਗੇ ਪਰ ਇਸ ਨਾਲ ਲੜਨ ਲਈ ਸਾਨੂੰ ਤੁਹਾਡੀ ਮਦਦ ਦੀ ਜ਼ਰੂਰਤ ਹੈ।
Virat Kohli
ਮੈਂ ਤੁਹਾਨੂੰ ਸਾਰਿਆਂ ਨੂੰ ਸਾਡੇ ਅੰਦੋਲਨ ਵਿਚ ਸ਼ਾਮਲ ਹੋਣ ਦੀ ਅਪੀਲ ਕਰਦਾ ਹਾਂ। ਸਾਡੇ ਦੇਸ਼ ਨੂੰ ਸੁਰੱਖਿਅਤ ਅਤੇ ਮਜ਼ਬੂਤ ਰੱਖਣ ਲਈ ਆਪਣਾ ਯੋਗਦਾਨ ਪਾਉ। ਤੁਹਾਡਾ ਧੰਨਵਾਦ। ਇਸਦੇ ਨਾਲ ਉਹਨਾਂ ਨੇ ਇੱਕ ਲਿੰਕ ਵੀ ਸਾਂਝਾ ਕੀਤਾ ਜਿੱਥੇ ਕੋਈ ਵੀ ਆਪਣਾ ਯੋਗਦਾਨ ਦੇ ਸਕਦਾ ਹੈ।