Deepika Padukone Hospitalised: ਜਲਦ ਆਉਣ ਵਾਲਾ ਛੋਟਾ ਮਹਿਮਾਨ, ਅਦਾਕਾਰਾ ਦੀਪਿਕਾ ਹਸਪਤਾਲ 'ਚ ਦਾਖਲ
Published : Sep 8, 2024, 12:04 pm IST
Updated : Sep 8, 2024, 12:04 pm IST
SHARE ARTICLE
File photo
File photo

Deepika Padukone Hospitalised: ਵਿਆਹ ਦੇ 6 ਸਾਲ ਬਾਅਦ ਹੋਵੇਗਾ ਬੱਚਾ

Deepika Padukone Hospitalised News: ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਅਤੇ ਅਦਾਕਾਰ ਰਣਵੀਰ ਸਿੰਘ ਜਲਦ ਹੀ ਮਾਤਾ-ਪਿਤਾ ਬਣਨ ਜਾ ਰਹੇ ਹਨ। ਇਸ ਖੁਸ਼ੀ ਦੇ ਵਿਚਕਾਰ, ਦੀਪਿਕਾ ਪਾਦੂਕੋਣ ਨੂੰ ਹਾਲ ਹੀ ਵਿੱਚ ਮੁੰਬਈ ਦੇ ਐਚਐਨ ਰਿਲਾਇੰਸ ਫਾਊਂਡੇਸ਼ਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਜਿੱਥੇ ਉਸ ਦੇ ਪਰਿਵਾਰਕ ਮੈਂਬਰ ਵੀ ਪਹੁੰਚ ਗਏ ਹਨ। ਤੁਹਾਨੂੰ ਦੱਸ ਦੇਈਏ ਕਿ ਅਭਿਨੇਤਰੀ ਦੇ ਸਤੰਬਰ ਵਿੱਚ ਆਪਣੇ ਬੱਚੇ ਨੂੰ ਜਨਮ ਦੇਣ ਬਾਰੇ ਇੱਕ ਅਪਡੇਟ ਸਾਹਮਣੇ ਆਇਆ ਸੀ।

ਤੁਹਾਨੂੰ ਦੱਸ ਦੇਈਏ ਕਿ ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਦੇ ਵਿਆਹ ਨੂੰ 6 ਸਾਲ ਹੋ ਚੁੱਕੇ ਹਨ, ਉਨ੍ਹਾਂ ਨੇ ਜਨਵਰੀ ਦੇ ਮਹੀਨੇ ਸੋਸ਼ਲ ਮੀਡੀਆ 'ਤੇ ਗਰਭਵਤੀ ਹੋਣ ਦੀ ਖਬਰ ਸ਼ੇਅਰ ਕੀਤੀ ਸੀ। ਦੀਪਿਕਾ ਆਪਣੀ ਪ੍ਰੈਗਨੈਂਸੀ ਨੂੰ ਲੈ ਕੇ ਕਾਫੀ ਸਮੇਂ ਤੋਂ ਸੁਰਖੀਆਂ 'ਚ ਹੈ। ਅਜਿਹੀਆਂ ਖਬਰਾਂ ਸਨ ਕਿ ਉਹ ਸਤੰਬਰ ਵਿੱਚ ਬੱਚੇ ਦਾ ਸਵਾਗਤ ਕਰ ਸਕਦੀ ਹੈ।

ਦੱਸ ਦੇਈਏ ਕਿ ਰਣਵੀਰ ਅਤੇ ਦੀਪਿਕਾ ਇੱਕ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਮੁੰਬਈ ਦੇ ਮਸ਼ਹੂਰ ਸਿੱਧਵਿਨਾਇਕ ਮੰਦਰ ਪਹੁੰਚੇ ਸਨ। ਦੀਪਿਕਾ ਨੇ ਰਵਾਇਤੀ ਲੁੱਕ 'ਚ ਬੱਪਾ ਦੇ ਦਰਸ਼ਨ ਕੀਤੇ। ਉਸ ਨੇ ਹਰੇ ਰੰਗ ਦੀ ਸਿਲਕ ਦੀ ਸਾੜੀ ਪਾਈ ਹੋਈ ਸੀ। ਜਦਕਿ ਰਣਵੀਰ ਸਿੰਘ ਸਫੇਦ ਰੰਗ ਦੇ ਕੁੜਤੇ ਪਜਾਮੇ 'ਚ ਭਗਵਾਨ ਗਣੇਸ਼ ਦੇ ਦਰਬਾਰ 'ਚ ਨਜ਼ਰ ਆਏ।
 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement