ਟਰਾਫ਼ੀ ਦੇ ਨਾਲ ਮਿਲਿਆ 50 ਲੱਖ ਰੁਪਏ ਦਾ ਇਨਾਮ
ਮੁੰਬਈ : ਟੀ.ਵੀ. ਅਦਾਕਾਰ ਗੌਰਵ ਖੰਨਾ ਨੇ ਰਿਐਲਿਟੀ ਸ਼ੋਅ ਬਿੱਗ ਬੌਸ 19 ਦਾ ਗ੍ਰੈਂਡ ਫਿਨਾਲੇ ਜਿੱਤ ਲਿਆ ਹੈ। ਉਹ ਇਸ ਦੇ 19ਵੇਂ ਸੀਜ਼ਨ ਦੇ ਜੇਤੂ ਬਣੇ।ਸ਼ੋਅ ਜਿੱਤਣ ’ਤੇ ਗੌਰਵ ਖੰਨਾ ਨੂੰ ਬਿਗ ਬੌਸ ਦੀ ਟਰਾਫੀ ਦੇ ਨਾਲ 50 ਲੱਖ ਰੁਪਏ ਦਾ ਨਕਦ ਇਨਾਮ ਵੀ ਮਿਲਿਆ। ਜਦਕਿ ਫਰਹਾਨਾ ਭੱਟ ਉੱਪ-ਜੇਤੂ ਰਹੀ। ਅਮਾਲ ਮਲਿਕ 5ਵੇਂ ਸਥਾਨ 'ਤੇ ਤਾਨਿਆ ਮਿੱਤਲ ਚੌਥੇ ਸਥਾਨ 'ਤੇ ਅਤੇ ਪ੍ਰਨੀਤ ਮੋਰੇ ਤੀਜੇ ਸਥਾਨ 'ਤੇ ਰਹੇ। ਇਸੇ ਤਰ੍ਹਾਂ ਕਾਰਤਿਕ ਆਰੀਅਨ, ਅਨੰਨਿਆ ਪਾਂਡੇ ਤੇ ਕਰਨ ਕੁੰਦਰਾ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਫਿਨਾਲੇ 'ਚ ਸ਼ਿਰਕਤ ਕੀਤੀ ।
ਲਾਰੈਂਸ ਬਿਸ਼ਨੋਈ ਗੈਂਗ ਤੋਂ ਧਮਕੀ ਮਿਲਣ ਦੇ ਬਾਵਜੂਦ ਭੋਜਪੁਰੀ ਸੁਪਰਸਟਾਰ P ਪਵਨ ਸਿੰਘ ਨੇ ਵੀ ਅੱਜ ਫਿਨਾਲੇ 'ਚ ਸ਼ਿਰਕਤ ਕੀਤੀ । ਫੋਨ ਕਰਨ ਵਾਲੇ ਨੇ ਉਸ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਹ ਸਲਮਾਨ ਖਾਨ ਨਾਲ ਸਟੇਜ ਸਾਂਝਾ ਕਰੇਗਾ ਤਾਂ ਉਹ ਇੰਡਸਟਰੀ 'ਚ ਕੰਮ ਨਹੀਂ ਕਰ ਸਕੇਗਾ। ਜਦਕਿ ਧਮਕੀ ਦੇ ਬਾਵਜੂਦ ਪਵਨ ਸਿੰਘ ਫਿਨਾਲੇ 'ਚ ਸ਼ਾਮਿਲ ਹੋਏ । ਬਿੱਗ ਬੌਸ-19 ਇਸ ਸਾਲ 24 ਅਗਸਤ ਨੂੰ ਸ਼ੁਰੂ ਹੋਇਆ ਸੀ ਤੇ ਹਮੇਸ਼ਾ ਵਾਂਗ ਸ਼ੋਅ ਦੀ ਮੇਜ਼ਬਾਨੀ ਸਲਮਾਨ ਖਾਨ ਨੇ ਕੀਤੀ ਸੀ। ਬਿਗ ਬੌਸ 19 ਦੇ ਫਿਨਾਲੇ ਦੌਰਾਨ ਸਲਮਾਨ ਖਾਨ ਧਰਮਿੰਦਰ ਨੂੰ ਯਾਦ ਕਰਦੇ ਹੋਏ ਭਾਵੁਕ ਹੋ ਗਏ। ਸ਼ੋਅ ’ਚ ਧਰਮਿੰਦਰ ਦੇ ਪੁਰਾਣੇ ਵੀਡੀਓ ਦਿਖਾਏ ਗਏ, ਜਿਨ੍ਹਾਂ ਨੂੰ ਦੇਖ ਕੇ ਉਨ੍ਹਾਂ ਦੀਆਂ ਅੱਖਾਂ ਤੋਂ ਹੰਝੂ ਨਿਕਲ ਆਏ।ਣੀ ਨਹੀਂ ਸੀ।
