
ਕੀਤਾ ਮਰਾਠਾ ਫੌਜੀਆਂ ਦਾ ਅਪਮਾਨ
ਮੁੰਬਈ- ਬਾਲੀਵੁੱਡ ਸੁਪਰਸਟਾਰ ਅਕਸ਼ੇ ਕੁਮਾਰ ਦਾ ਇੱਕ ਇਸ਼ਤਿਹਾਰ ਇਸ ਸਮੇਂ ਕਾਫੀ ਚਰਚਾ 'ਚ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਇਸ ਇਸ਼ਤਿਹਾਰ 'ਚ ਅਕਸ਼ੇ ਕੁਮਾਰ ਕੱਪੜੇ ਧੋਂਦੇ ਅਤੇ ਨੱਚਦੇ ਵਿਖਾਈ ਦੇ ਰਹੇ ਹਨ। ਵਾਸ਼ਿੰਗ ਪਾਊਟਰ ਦੇ ਇਸ ਇਸ਼ਤਿਹਾਰ ਨੂੰ ਵੇਖ ਕੇ ਲੋਕਾਂ ਨੇ ਉਨ੍ਹਾਂ 'ਤੇ ਮਹਾਰਾਜਾ ਛੱਤਰਪਤੀ ਸ਼ਿਵਾਜੀ ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ ਹੈ।
File
ਦਰਅਸਲ ਇਸ ਇਸ਼ਤਿਹਾਰ 'ਚ ਵਿਖਾਇਆ ਗਿਆ ਹੈ ਕਿ ਅਕਸ਼ੇ ਲੜਾਈ ਕਰ ਕੇ ਪਰਤੇ ਹਨ ਅਤੇ ਜਸ਼ਨ ਦਾ ਐਲਾਨ ਕਰਦੇ ਹਨ। ਉਸੇ ਸਮੇਂ ਮਹਾਰਾਣੀ ਕਹਿੰਦੀ ਹੈ ਕਿ ਕੱਪੜੇ ਇੰਨੇ ਗੰਦੇ ਕਰ ਦਿੱਤੇ। ਸਾਨੂੰ ਹੀ ਰਗੜ-ਰਗੜ ਕੇ ਸਾਫ ਕਰਨੇ ਪੈਣਗੇ। ਜਵਾਬ 'ਚ ਅਕਸ਼ੇ, ਜੋ ਮਹਾਰਾਜ ਬਣੇ ਵਿਖਾਈ ਦੇ ਰਹੇ ਹਨ, ਉਹ ਕਹਿੰਦੇ ਹਨ ਕਿ ਮਹਾਰਾਜ ਦੀ ਫੌਜ ਦੁਸ਼ਮਣਾਂ ਨੂੰ ਧੋਣਾ ਜਾਣਦੀ ਹੈ ਤਾਂ ਕੱਪੜੇ ਵੀ ਧੋਣਾ ਜਾਣਦੀ ਹੈ। ਉਸ ਤੋਂ ਬਾਅਦ ਅਕਸ਼ੇ ਅਤੇ ਸਾਰੇ ਫੌਜੀ ਕੱਪੜੇ ਧੋਣ ਲੱਗਦੇ ਹਨ। ਇਹ ਵੇਖ ਕੇ ਲੋਕ ਅਕਸ਼ੇ ਤੋਂ ਨਾਰਾਜ਼ ਹੋ ਗਏ ਹਨ।
File
ਮਹਾਰਾਜ ਸ਼ਿਵਾਜੀ ਉੱਪਰ ਬਣੇ ਇਸ ਇਸ਼ਤਿਹਾਰ ਤੋਂ ਸ਼ਿਵਾਜੀ ਪ੍ਰੇਮੀ ਬਹੁਤ ਨਾਰਾਜ਼ ਹਨ ਅਤੇ ਟਵਿਟਰ 'ਤੇ #BoycottNirma ਅਤੇ #ApologizeAkshay ਟਰੈਂਡ ਕਰ ਰਿਹਾ ਹੈ। ਟਵਿਟਰ 'ਤੇ ਲੋਕ ਅਕਸ਼ੇ 'ਤੇ ਭੜਕਦੇ ਨਜ਼ਰ ਆ ਰਹੇ ਹਨ।
File
ਬਾਲੀਵੁੱਡ ਲਾਈਫ ਦੀ ਰਿਪੋਰਟ ਮੁਤਾਬਿਕ ਅਕਸ਼ੇ ਕੁਮਾਰ ਵਿਰੁੱਧ ਇਸ ਇਸ਼ਤਿਹਾਰ ਲਈ ਪੁਲਿਸ 'ਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸ਼ਿਕਾਇਤ 'ਚ ਕਿਹਾ ਗਿਆ ਕਿ ਅਕਸ਼ੇ ਨੇ ਇਸ ਇਸ਼ਤਿਹਾਰ ਨਾਲ ਮਰਾਠੀ ਸੱਭਿਆਚਾਰ ਦਾ ਮਜ਼ਾਕ ਉਡਾਇਆ ਹੈ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਸੱਟ ਪਹੁੰਚਗਾਈ ਹੈ। ਅਕਸ਼ੇ ਵਿਰੁੱਧ ਮੁੰਬਈ ਦੇ ਵਰਲੀ ਪੁਲਿਸ ਥਾਣੇ 'ਚ ਸ਼ਿਕਾਇਤ ਦਰਜ ਕੀਤੀ ਗਈ ਹੈ।
File