
ਤਾਮਿਲ ਫਿਲਮ ਨਿਰਮਾਤਾ ਸਾਦਿਕ ਨੂੰ ਹਾਲ ਹੀ ਵਿਚ ਸੱਤਾਧਾਰੀ ਦ੍ਰਵਿੜ ਮੁਨੇਤਰ ਕੜਗਮ (ਡੀਐਮਕੇ) ਵਿਚੋਂ ਕੱਢ ਦਿਤਾ ਗਿਆ ਸੀ।
Film Producer arrested: ਦੇਸ਼ ਤੋਂ ਬਾਹਰ 2,000 ਕਰੋੜ ਰੁਪਏ ਤੋਂ ਵੱਧ ਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੇ ਦੋਸ਼ ਵਿਚ ਪੁਲਿਸ ਨੇ ਇਕ ਫਿਲਮ ਨਿਰਮਾਤਾ ਨੂੰ ਗ੍ਰਿਫਤਾਰ ਕੀਤਾ ਹੈ। ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਦਸਿਆ ਕਿ ਉਸ ਨੇ ਇਕ ਅੰਤਰਰਾਸ਼ਟਰੀ ਡਰੱਗ ਤਸਕਰੀ ਮਾਮਲੇ ਦੀ ਜਾਂਚ ਦੇ ਸਬੰਧ ਵਿਚ ਤਮਿਲਨਾਡੂ ਤੋਂ ਕਥਿਤ ਨਸ਼ਾ ਤਸਕਰ ਜਾਫਰ ਸਾਦਿਕ ਨੂੰ ਗ੍ਰਿਫਤਾਰ ਕੀਤਾ ਹੈ ।
ਤਾਮਿਲ ਫਿਲਮ ਨਿਰਮਾਤਾ ਸਾਦਿਕ ਨੂੰ ਹਾਲ ਹੀ ਵਿਚ ਸੱਤਾਧਾਰੀ ਦ੍ਰਵਿੜ ਮੁਨੇਤਰ ਕੜਗਮ (ਡੀਐਮਕੇ) ਵਿਚੋਂ ਕੱਢ ਦਿਤਾ ਗਿਆ ਸੀ। ਉਹ ਡੀਐਮਕੇ ਦੇ ਐਨਆਰਆਈ ਵਿੰਗ ਦੀ ਚੇਨਈ ਪੱਛਮੀ ਇਕਾਈ ਦੇ ਉਪ-ਸੰਗਠਕ ਸਨ। ਐਨਸੀਬੀ ਨੇ ਸਾਦਿਕ ਨੂੰ ਭਾਰਤ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚਾਲੇ ਫੈਲੇ ਅੰਤਰਰਾਸ਼ਟਰੀ ਨਸ਼ਾ ਤਸਕਰੀ ਗਿਰੋਹ ਦਾ ਆਗੂ ਕਰਾਰ ਦਿਤਾ ਹੈ।
ਪਿਛਲੇ ਮਹੀਨੇ, ਐਨਸੀਬੀ ਨੇ ਦਿੱਲੀ ਦੇ ਇਕ ਗੋਦਾਮ 'ਤੇ ਛਾਪੇਮਾਰੀ ਦੌਰਾਨ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ ਅਤੇ 50 ਕਿਲੋਗ੍ਰਾਮ ਨਸ਼ੀਲੇ ਪਦਾਰਥ ਬਣਾਉਣ ਵਾਲੇ ਰਸਾਇਣਕ ਸੂਡੋਫੇਡਰਾਈਨ ਜ਼ਬਤ ਕੀਤੇ ਸਨ। ਉਦੋਂ ਤੋਂ, ਐਨਸੀਬੀ ਸਾਦਿਕ ਦੀ ਭਾਲ ਵਿਚ ਸੀ ਅਤੇ ਤਾਮਿਲਨਾਡੂ ਵਿਚ ਉਸ ਨਾਲ ਜੁੜੇ ਟਿਕਾਣਿਆਂ 'ਤੇ ਛਾਪੇਮਾਰੀ ਵੀ ਕੀਤੀ ਗਈ ਸੀ।
(For more Punjabi news apart from Film Producer arrested for drug smuggling, stay tuned to Rozana Spokesman)