
ਜਾਵੇਦ ਅਖਤਰ ਨੇ ਦਾਇਰ ਕੀਤਾ ਸੀ ਕੰਗਣਾ ਖਿਲਾਫ ਮਾਣਹਾਨੀ ਦਾ ਕੇਸ
ਮੁੰਬਈ: ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਨੂੰ ਬੰਬੇ ਹਾਈ ਕੋਰਟ ਤੋਂ ਝਟਕਾ (Kangana Ranaut shocked) ਲੱਗਿਆ ਹੈ। ਦਰਅਸਲ ਜਾਵੇਦ ਅਖਤਰ ( Javed Akhtar) ਨੇ ਉਸਦੇ ਖਿਲਾਫ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਇਸ ਮਾਮਲੇ ਨੂੰ ਰੱਦ ਕਰਨ ਦੀ ਪਟੀਸ਼ਨ ਕੰਗਨਾ ਨੇ ਬੰਬੇ ਹਾਈ ਕੋਰਟ ਵਿੱਚ ਦਾਇਰ (Bombay High Court dismisses Petition) ਕੀਤੀ ਸੀ, ਜਿਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਹੈ।
Bombay High Court dismisses actor Kangana Ranaut's plea seeking to quash the defamation proceeding initiated against her by lyricist Javed Akhtar for damaging his reputation by dragging his name in actor Sushant Singh Rajput's death case
— ANI (@ANI) September 9, 2021
(File photo) pic.twitter.com/kxTMgEhyiK
ਹੋਰ ਵੀ ਪੜ੍ਹੋ: ਕੋਰੋਨਾ: ਬੀਤੇ 24 ਘੰਟਿਆਂ 'ਚ ਆਏ 43,263 ਨਵੇਂ ਕੇਸ, 338 ਲੋਕਾਂ ਦੀ ਹੋਈ ਮੌਤ |
ਦੱਸ ਦੇਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਅਭਿਨੇਤਰੀ ਨੇ ਜਾਵੇਦ ਅਖਤਰ ( Javed Akhtar) 'ਤੇ ਕਈ ਦੋਸ਼ ਲਗਾਏ ਸਨ, ਜਿਸ ਤੋਂ ਬਾਅਦ ਗੀਤਕਾਰ ਨੇ ਉਨ੍ਹਾਂ ਦੇ ਖਿਲਾਫ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਧਿਆਨ ਯੋਗ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਤੋਂ ਬਾਅਦ ਕੰਗਨਾ ਨੇ ਟੀਵੀ ਉੱਤੇ ਇੱਕ ਇੰਟਰਵਿਊ ਦਿੱਤਾ ਜਿਸ ਵਿੱਚ ਉਸਨੇ ਜਾਵੇਦ ਅਖਤਰ ਦੇ ਬਾਰੇ ਗਲਤ (Bombay High Court dismisses Petition) ਟਿੱਪਣੀ ਕੀਤੀ ਸੀ। ਉਨ੍ਹਾਂ ਨੇ ਜਾਵੇਦ ਅਖਤਰ 'ਤੇ ਕਈ ਦੋਸ਼ ਲਗਾਏ ਸਨ।
Javed Akhtar and Kangana Ranaut
ਇਸ ਤੋਂ ਬਾਅਦ, ਜਾਵੇਦ ਅਖਤਰ ( Javed Akhtar) ਨੇ ਨਵੰਬਰ 2020 ਵਿੱਚ ਕੰਗਨਾ ਦੇ ਖਿਲਾਫ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਦੂਜੇ ਪਾਸੇ, ਮੈਜਿਸਟ੍ਰੇਟ ਨੇ 1 ਮਾਰਚ ਨੂੰ ਕੰਗਨਾ ਦੇ ਖਿਲਾਫ ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ, ਜਿੱਥੇ ਕੰਗਨਾ ਨੂੰ 25 ਮਾਰਚ ਨੂੰ ਜ਼ਮਾਨਤ ਮਿਲ ਗਈ ਸੀ। ਇਸ ਦੇ ਨਾਲ ਹੀ ਕੰਗਨਾ ਨੇ ਅਦਾਲਤ ਵਿੱਚ ਅਪਰਾਧਿਕ ਮਾਣਹਾਨੀ ਦੀ ਸ਼ਿਕਾਇਤ ਰੱਦ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ (Bombay High Court dismisses Petition) ਦਾਇਰ ਕੀਤੀ ਸੀ, ਜਿਸ 'ਤੇ ਜਾਵੇਦ ਅਖਤਰ ਨੇ ਅਦਾਲਤ ਨੂੰ ਪਟੀਸ਼ਨ ਖਾਰਜ (Bombay High Court dismisses Petition) ਕਰਨ ਦੀ ਬੇਨਤੀ ਕੀਤੀ ਸੀ।
Javed Akhtar and Kangana Ranaut
ਅਖਤਰ ਨੇ ਦਾਅਵਾ ਕੀਤਾ ਸੀ ਕਿ ਕੰਗਨਾ ਦੇ ਬਿਆਨ ਨਾਲ ਉਸਦੇ ਅਕਸ ਨੂੰ ਠੇਸ ਪਹੁੰਚੀ ਹੈ। ਅਖਤਰ ਦੇ ਵਕੀਲ ਐਨਕੇ ਭਾਰਦਵਾਜ ਨੇ ਕਿਹਾ ਕਿ ਮੈਜਿਸਟ੍ਰੇਟ ਅਦਾਲਤ ਨੇ ਨਿਯਮਾਂ ਦੀ ਪਾਲਣਾ ਕਰਦਿਆਂ ਕੰਗਨਾ ਵਿਰੁੱਧ ਕਾਰਵਾਈ ਕੀਤੀ ਹੈ। ਇਸ ਦੇ ਨਾਲ ਹੀ ਹੁਣ ਅਦਾਲਤ ਨੇ ਕੰਗਨਾ ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ।
Kangana Ranaut
ਹੋਰ ਵੀ ਪੜ੍ਹੋ: ਰੋਜ਼ੀ ਰੋਟੀ ਲਈ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ |