''ਜੇਕਰ ਤੁਸੀਂ 10 ਰੁਪਏ ਦੀ ਟਿਕਟ ਖਰੀਦ ਕੇ 100 ਰੁਪਏ ਵਿਚ ਵੇਚਦੇ ਹੋ ਤਾਂ ਇਸ ਵਿਚ ਕਲਾਕਾਰ ਦਾ ਕੀ ਕਸੂਰ ਹੈ?''
Diljit Dosanjh spoke about his tickets being black: ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੇ ਮੱਧ ਪ੍ਰਦੇਸ਼ ਦੇ ਇੰਦੌਰ 'ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਰੌਣਕਾਂ ਲਗਾ ਦਿੱਤੀਆਂ। ਉਨ੍ਹਾਂ ਨੇ ਸ਼ੋਅ ਦੀਆਂ ਟਿਕਟਾਂ ਬਲੈਕ ਹੋਣ 'ਤੇ ਕਿਹਾ ਕਿ ਇਹ ਉਨ੍ਹਾਂ ਦੀ ਗਲਤੀ ਨਹੀਂ ਹੈ।
ਜਦੋਂ ਤੋਂ ਭਾਰਤ ਵਿਚ ਸਿਨੇਮਾ ਆਇਆ ਹੈ, ਉਦੋਂ ਤੋਂ ਹੀ ਟਿਕਟਾਂ ਬਲੈਕ ਹੋ ਰਹੀਆਂ ਹਨ, ਆਪਣੇ ਸ਼ੋਅ ਦੀਆਂ ਟਿਕਟਾਂ ਦੀ ਬਲੈਕ ਮਾਰਕੀਟਿੰਗ ਬਾਰੇ ਦਿਲਜੀਤ ਨੇ ਕਿਹਾ, “ਲੰਬੇ ਸਮੇਂ ਤੋਂ ਸਾਡੇ ਦੇਸ਼ ਵਿੱਚ ਟਿਕਟਾਂ ਬਲੈਕ ਹੋਣ ਦੀ ਚਰਚਾ ਚੱਲ ਰਹੀ ਹੈ ਕਿ ਦਿਲਜੀਤ ਦੇ ਸ਼ੋਅ ਦੀਆਂ ਟਿਕਟਾਂ ਬਲੈਕ ਹੋ ਰਹੀਆਂ ਹਨ ਤਾਂ ਬਾਈ, ਇਸ ਵਿੱਚ ਮੇਰਾ ਕੀ ਕਸੂਰ ਹੈ? ਜੇਕਰ ਤੁਸੀਂ 10 ਰੁਪਏ ਦੀ ਟਿਕਟ ਖਰੀਦ ਕੇ ਉਸ ਵਿੱਚ 100 ਰੁਪਏ ਪਾ ਦਿੰਦੇ ਹੋ ਤਾਂ ਕਲਾਕਾਰ ਦਾ ਕੀ ਕਸੂਰ?
ਦਿਲਜੀਤ ਨੇ ਕਿਹਾ ਕਿ ਮੀਡੀਆ ਜਿੰਨੇ ਮਰਜ਼ੀ ਇਲਜ਼ਾਮ ਲਗਾ ਲਵੇ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਮੈਨੂੰ ਨਾ ਤਾਂ ਬਦਨਾਮੀ ਦਾ ਡਰ ਹੈ ਤੇ ਨਾ ਹੀ ਕੋਈ ਟੈਨਸ਼ਨ ਹੈ। ਜਦੋਂ ਤੋਂ ਭਾਰਤ ਵਿਚ ਸਿਨੇਮਾ ਬਣਿਆ ਉਦੋਂ ਤੋਂ 10 ਦਾ 20 ਚੱਲ ਰਿਹਾ ਹੈ। ਪਹਿਲਾਂ ਗਾਇਕ ਪਰਦੇ ਦੇ ਪਿੱਛੇ ਗਾਉਂਦੇ ਸਨ ਤੇ ਅਦਾਕਾਰ ਆਪਣਾ ਮੂੰਹ ਹਿਲਾਉਂਦਾ ਸੀ, ਹੁਣ ਬਸ ਗੱਲੀ ਇੰਨੀ ਹੋਈ ਹੈ ਕਿ ਗਾਇਕ ਅੱਗੇ ਆ ਕੇ ਗਾਉਣ ਲੱਗ ਪਏ।