ਮਨੋਰੰਜਨ   ਬਾਲੀਵੁੱਡ  10 Jan 2021  ਕੰਗਣਾ ਰਨੌਤ ਨੇ ਲਵ ਜੇਹਾਦ ਦੇ ਖਿਲਾਫ ਬਣੇ ਕਾਨੂੰਨ 'ਤੇ ਦਿੱਤਾ ਇਹ ਬਿਆਨ!

ਕੰਗਣਾ ਰਨੌਤ ਨੇ ਲਵ ਜੇਹਾਦ ਦੇ ਖਿਲਾਫ ਬਣੇ ਕਾਨੂੰਨ 'ਤੇ ਦਿੱਤਾ ਇਹ ਬਿਆਨ!

ਏਜੰਸੀ
Published Jan 10, 2021, 3:42 pm IST
Updated Jan 10, 2021, 3:43 pm IST
ਫਿਲਮ ਧਾਕੜ ਦੀ ਸ਼ੂਟਿੰਗ ਵਿੱਚ ਹੋਈ ਰੁੱਝੀ
Kangana Ranaut
 Kangana Ranaut

ਨਵੀਂ ਦਿੱਲੀ: ਬਾਲੀਵੁੱਡ ਅਭਿਨੇਤਰੀ ਕੰਗਨਾ ਰਨੌਤ ਇਨ੍ਹੀਂ ਦਿਨੀਂ ਆਪਣੀ ਤਿੱਖੀ ਬਿਆਨਬਾਜ਼ੀ ਅਤੇ ਬੇਬਾਕੀ ਨੂੰ ਲੈ ਕੇ ਲਗਾਤਾਰ ਚਰਚਾ ਵਿੱਚ ਹੈ। ਪਿਛਲੇ ਸਾਲ ਤੋਂ, ਕੰਗਨਾ ਰਣੌਤ ਨੇ ਬਾਲੀਵੁੱਡ ਤੋਂ ਲੈ ਕੇ ਰਾਜਨੀਤੀ ਦੇ ਖੇਤਰ ਤੱਕ ਹਰ ਚੀਜ 'ਤੇ ਇਕ ਮੋਰਚਾ ਖੋਲ੍ਹਿਆ ਹੋਇਆ ਹੈ। ਇਸ ਸਮੇਂ ਕੰਗਨਾ ਰਣੌਤ ਭੋਪਾਲ ਵਿੱਚ ਹੈ, ਇਸ ਦੌਰਾਨ ਉਸਨੇ ਲਵ ਜੇਹਾਦ ਦੇ ਕਾਨੂੰਨ ਬਾਰੇ ਅਜਿਹੀ ਗੱਲ ਕਹੀ ਹੈ ਕਿ  ਜਿਸ ਨਾਲ ਉਹ ਫਿਰ ਸੁਰਖੀਆਂ ਵਿੱਚ ਆ ਗਈ ਹੈ।

Kangana RanautKangana Ranaut

ਕੰਗਨਾ ਰਣੌਤ ਭੋਪਾਲ ਵਿੱਚ ਆਪਣੀ ਆਉਣ ਵਾਲੀ ਫਿਲਮ ਧਾਕੜ ਦੀ ਸ਼ੂਟਿੰਗ ਵਿੱਚ ਰੁੱਝੀ ਹੋਈ ਹੈ। ਸ਼ੂਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਮੱਧ ਪ੍ਰਦੇਸ਼ ਦੀ ਸੈਰ ਸਪਾਟਾ ਅਤੇ ਸਭਿਆਚਾਰ ਮੰਤਰੀ ਊਸ਼ਾ ਠਾਕੁਰ ਨੇ ਕੰਗਨਾ ਦਾ ਸਵਾਗਤ ਕੀਤਾ। ਇਸ ਦੌਰਾਨ ਕੰਗਨਾ ਨੇ ਮੀਡੀਆ ਨਾਲ ਗੱਲਬਾਤ ਕੀਤੀ। ਗੱਲਬਾਤ ਵਿੱਚ ਕੰਗਣਾ ਲਵ ਜੇਹਾਦ ਐਕਟ ਦਾ ਸਮਰਥਨ ਕਰਦੀ ਦਿਖਾਈ ਦਿੱਤੀ।

Kangana RanautKangana Ranaut

ਲਵ ਜੇਹਾਦ 'ਤੇ ਕੀ ਕਹਿੰਦੀ ਹੈ ਕੰਗਣਾ ਰਨੌਤ
ਖ਼ਬਰਾਂ ਦੇ ਅਨੁਸਾਰ, ਜਦੋਂ ਕੰਗਣਾ ਰਣੌਤ ਨੂੰ ਲਵ ਜੇਹਾਦ ਦੇ ਕਾਨੂੰਨ ਬਾਰੇ ਪੁੱਛਿਆ ਗਿਆ ਤਾਂ ਉਸਨੇ ਕਿਹਾ, 'ਇਹ ਕਾਨੂੰਨ ਉਨ੍ਹਾਂ ਲੋਕਾਂ ਲਈ ਬਹੁਤ ਚੰਗਾ ਹੈ ਜੋ ਲੋਕਾਂ ਨੂੰ ਧੋਖਾ ਦੇ ਰਹੇ ਹਨ। ਹਾਂ, ਇਹ ਵੀ ਸੱਚਾਈ ਵਾਲੀ ਗੱਲ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਇਸ ਕਾਨੂੰਨ ਨਾਲ ਪਰੇਸ਼ਾਨੀ ਹੋਈ ਹੈ, ਪਰ ਸਾਨੂੰ ਸਾਰਿਆਂ ਨੂੰ ਸਮਝਣਾ ਚਾਹੀਦਾ ਹੈ ਕਿ ਕਾਨੂੰਨ ਸਿਰਫ ਉਨ੍ਹਾਂ ਲਈ ਹੈ ਜਿਨ੍ਹਾਂ ਨੂੰ ਮੁਸਕਲਾਂ ਹੈ

Location: India, Delhi, New Delhi
Advertisement