
'ਦਾਦਾ ਸਾਹਬ ਫਾਲਕੇ ਐਕਸੀਲੈਂਸ' ਐਵਾਰਡ ਨਾਲ ਨਵਾਜ਼ਿਆ ਜਾ ਰਿਹਾ ਹੈ
ਸਾਲ 2017 'ਚ ਵਿਵਾਦਾਂ ਨਾਲ ਘਿਰੀ ਰਹਿਣ ਤੋਂ ਬਾਅਦ 2018 ਦੀ ਸਭ ਤੋਂ ਹਿੱਟ ਸਾਬਿਤ ਹੋਈ ਫ਼ਿਲਮ ਪਦਮਾਵਤ ਵਿਚ ਅਲਾਊੁਦੀਨ ਖ਼ਿਲਜੀ ਦਾ ਕਿਰਦਾਰ ਨਿਭਾਉਣ ਵਾਲੇ ਮਸ਼ਹੂਰ ਅਦਾਕਾਰ ਰਣਵੀਰ ਸਿੰਘ ਦੀ ਅਦਾਕਾਰੀ ਨੂੰ ਦੁਨੀਆ ਭਰ ਦੇ ਵਿਚ ਪਸੰਦ ਕੀਤਾ ਗਿਆ ਅਤੇ ਅੱਜ ਵੀ ਉਨ੍ਹਾਂ ਨੂੰ ਖ਼ਿਲਜੀ ਦੇ ਕਿਰਦਾਰ ਲਈ ਕਾਫ਼ੀ ਸਰਾਹਿਆ ਜਾ ਰਿਹਾ ਹੈ। ਦੇਸ਼ ਅਤੇ ਦੁਨੀਆਂ ਭਰ 'ਚ ਪ੍ਰਸ਼ੰਸਾ ਹਾਸਿਲ ਕਰਨ ਤੋਂ ਬਾਅਦ ਹੁਣ ਬਹੁਤ ਜਲਦ ਰਣਵੀਰ ਸਿੰਘ ਨੂੰ ਕਲਾਕਾਰੀ ਖ਼ੇਤਰ ਦਾ ਸੱਭ ਤੋਂ ਉੱਚ ਦਰਜੇ ਦਾ ਸਨਮਾਨ ਪ੍ਰਾਪਤ ਹੋਣ ਜਾ ਰਿਹਾ ਹੈ।Ranveer Singh
ਜੀ ਹਾਂ ਰਣਵੀਰ ਸਿੰਘ ਨੂੰ 'ਦਾਦਾ ਸਾਹਬ ਫਾਲਕੇ ਐਕਸੀਲੈਂਸ' ਐਵਾਰਡ ਨਾਲ ਨਵਾਜ਼ਿਆ ਜਾ ਰਿਹਾ ਹੈ। ਐਵਾਰਡ ਕਮੇਟੀ ਨੇ ਇਕ ਸਟੇਟਮੈਂਟ ਜਾਰੀ ਕੀਤੀ ਹੈ ਜਿਸ ਦੇ ਵਿਚ ਉਨ੍ਹਾਂ ਕਿਹਾ ਹੈ ਕਿ ਸਾਨੂੰ ਇਹ ਐਲਾਨ ਕਰਦੇ ਹੋਈ ਬੜੀ ਖੁਸ਼ੀ ਹੋ ਰਹੀ ਹੈ ਕਿ ਅਸੀਂ 'ਪਦਮਾਵਤ' 'ਚ ਰਣਵੀਰ ਦੀ ਐਕਟਿੰਗ ਨੂੰ ਸਨਮਾਨਿਤ ਕਰਨ ਦਾ ਫੈਸਲਾ ਲਿਆ ਹੈ।Ranveer Singhਕਾਬਿਲੇ ਗ਼ੌਰ ਹੈ ਕਿ ਰਣਵੀਰ ਸਿੰਘ ਲਈ 2018 ਕਾਫ਼ੀ ਵਧੀਆ ਜਾ ਰਿਹਾ ਹੈ । ਇਸ ਸਾਲ ਹੀ ਰਣਵੀਰ-ਦੀਪਿਕਾ ਪਾਦੂਕੋਣ ਦੀ ਸਟਾਰਰ ਫਿਲਮ 'ਪਦਮਾਵਤ' ਰਿਲੀਜ਼ ਹੋਈ, ਜਿਸ ਨੇ ਬਾਕਸ ਆਫਿਸ 'ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਕਮਾਈ ਵੀ ਸੱਭ ਤੋਂ ਵੱਧ ਕੀਤੀ। ਇਸ ਫ਼ਿਲਮ 'ਚ ਰਣਵੀਰ ਨੇ ਅਲਾਊੁਦੀਨ ਖਿਜਲੀ ਦਾ ਕਿਰਦਾਰ ਨਿਭਾਇਆ ਸੀ, ਜਿਸ ਨੂੰ ਸਾਰਿਆਂ ਨੇ ਬੇਹੱਦ ਪਸੰਦ ਕੀਤਾ ਗਿਆ ਅਤੇ ਰਣਵੀਰ ਨੂੰ ਹੁਣ ਤਕ ਦੇ ਸਭਤੋਂ ਖ਼ਤਰਨਾਕ ਵਿਲੇਨ ਵਿਚੋਂ ਇਕ ਦਸਿਆ ਗਿਆ। ਦਰਸ਼ਕਾਂ ਨੇ ਵੀ ਰਣਵੀਰ ਦੇ ਇਸ ਕਿਰਦਾਰ ਨੂੰ ਭਾਰਤੀ ਸਿਨੇਮਾ ਦੇ ਆਈਕਾਨਿਕ ਖਲਨਾਇਕਾਂ 'ਚ ਥਾਂ ਦਿਤੀ। ਇਨ੍ਹਾਂ ਹੀ ਨਹੀਂ ਰਣਵੀਰ ਅਤੇ ਦੀਪਿਕਾ ਦੇ ਵਿਆਹ ਦੀਆਂ ਖ਼ਬਰ ਵੀ ਇਹ ਹੀ ਹਨ ਕਿ ਸਾਲ ਦੇ ਅੰਤ ਤਕ ਦੋਵੇਂ ਵਿਆਹ ਦੇ ਬੰਧਨ ਦੇ ਵਿਚ ਬੱਝ ਜਾਣਗੇ। ਹੁਣ ਇਸ ਤੋਂ ਵੱਧ ਲਕੀ ਈਅਰ ਕਿਹੜਾ ਹੋ ਸਕਦਾ ਹੈ।
Ranveer Singhਜ਼ਿਕਰਯੋਗ ਹੈ ਕਿ ਫ਼ਿਲਮ 'ਪਦਮਾਵਤ' ਨੂੰ ਬਾਲੀਵੁਡ ਦੇ ਨਾਮਵਰ ਨਿਰਮਾਤਾ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਨੇ ਡਾਇਰੈਕਟ ਕੀਤਾ ਸੀ। ਇਸ 'ਚ ਰਣਵੀਰ ਦੇ ਨਾਲ-ਨਾਲ ਦੀਪਿਕਾ ਤੇ ਸ਼ਾਹਿਦ ਕਪੂਰ ਵੀ ਮੁੱਖ ਭੂਮਿਕਾ 'ਚ ਨਜ਼ਰ ਆਏ ਸਨ। ਇਸ ਤੋਂ ਇਲਾਵਾ ਫ਼ਿਲਮ 'ਚ ਜਿਮ ਸਰਭ ਤੇ ਰਜ਼ਾ ਮੁਰਾਦ ਨੇ ਵੀ ਮੁੱਖ ਕਿਰਦਾਰ ਨਿਭਾਇਆ ਸੀ।
Ranveer Singh with Deepika Padukone ਆਉਣ ਵਾਲੇ ਸਮੇਂ 'ਚ ਰਣਵੀਰ ਸਿੰਘ ਜ਼ੋਯਾ ਅਖ਼ਤਰ ਦੀ ਫ਼ਿਲਮ 'ਗਲੀ ਬੁਆਏ' 'ਚ ਨਜ਼ਰ ਆਉਣਗੇ ਜਿਸ ਵਿਚ ਉਨ੍ਹਾਂ ਦੇ ਨਾਲ ਆਲੀਆ ਭੱਟ ਨਜ਼ਰ ਆਵੇਗੀ। ਇਸ ਤੋਂ ਇਲਾਵਾ ਸਾਲ ਦੇ ਅੰਤ ਤਕ ਉਨ੍ਹਾਂ ਦੀ ਫ਼ਿਲਮ 'ਸਿੰਬਾ' ਰਲੀਜ਼ ਹੋਵੇਗੀ ਜਿਸ ਵਿਚ ਉਨ੍ਹਾਂ ਦੇ ਨਾਲ ਸੈਫ਼ ਅਲੀ ਖ਼ਾਨ ਦੀ ਬੇਟੀ ਸਾਰਾ ਅਲੀ ਖ਼ਾਨ ਨਜ਼ਰ ਆਵੇਗੀ ਇਸ ਫ਼ਿਲਮ ਨੂੰ ਰੋਹਿਤ ਸ਼ੈਟੀ ਅਤੇ ਕਰਨ ਜੌਹਰ ਡਾਇਰੈਕਟ ਕਰ ਰਹੇ ਹਨ।