
ਇਹ ਖੁਸ਼ਖਬਰੀ ਖੁਦ ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਸਟੋਰੀ(Instagram story) 'ਤੇ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀ ਹੈ।
ਮੁੰਬਈ : ਟੀਵੀ ਇੰਡਸਟਰੀ ਦੇ ਜਾਣੇ ਮਾਣੇ ਕਲਾਕਾਰ ਕਪਿਲ ਸ਼ਰਮਾ ਜੋ ਕਿ ਹੁਣ ਤੱਕ ਟੀਵੀ ਅਤੇ ਸੋਸ਼ਲ ਮੀਡੀਆ ‘ਤੇ ਲੋਕਾਂ ਨੂੰ ਹਸਾਉਣ ਦਾ ਕੰਮ ਕਰਦੇ ਸਨ ਪਰ ਹੁਣ ਉਹ ਬੱਚਿਆਂ ਦੇ ਸਿਲੇਬਸ ਦਾ ਹਿੱਸਾ ਵੀ ਬਣ ਗਏ ਹਨ। ਦਰਅਸਲ ਕਪਿਲ ਸ਼ਰਮਾ ਦਾ ਚੈਪਟਰ ਚੌਥੀ ਜਮਾਤ ਦੀ ਜੀਕੇ ਦੀ ਕਿਤਾਬ ਵਿਚ ਛਾਪਿਆ ਗਿਆ ਹੈ।
Kapil Sharma
ਚੌਥੀ ਜਮਾਤ ਦੇ ਬੱਚੇ ਕਪਿਲ ਸ਼ਰਮਾ ਬਾਰੇ ਚੈਪਟਰ ਪੜ੍ਹ ਕੇ ਉਨ੍ਹਾਂ ਦੀ ਜ਼ਿੰਦਗੀ ਤੋਂ ਪ੍ਰੇਰਨਾ ਲੈ ਸਕਣਗੇ। ਇਹ ਖੁਸ਼ਖਬਰੀ ਖੁਦ ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਸਟੋਰੀ(Instagram story) 'ਤੇ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀ ਹੈ। ਕਪਿਲ ਸ਼ਰਮਾ ਦੁਆਰਾ ਸਾਂਝੀ ਕੀਤੀ ਗਈ ਤਸਵੀਰ ਨੂੰ ਉਨ੍ਹਾਂ ਦੇ ਇੱਕ ਫੈਨ ਕਲੱਬ ਨੇ ਪੋਸਟ ਕੀਤਾ ਹੈ, ਜਿਸ ਵਿੱਚ ਕਪਿਲ ਦਾ ਚੈਪਟਰ ਕਿਤਾਬ ਵਿਚ ਛਾਪਿਆ ਹੋਇਆ ਦਿਖਾਇਆ ਗਿਆ ਹੈ। ਕਪਿਲ ਨੇ ਅਧਿਆਇ ਦਾ ਸਿਰਲੇਖ ਸਾਂਝਾ ਕੀਤਾ ਹੈ।
Kapil Sharma
ਕਪਿਲ ਨੇ ਜਿਹੜੀ ਪੋਸਟ ਸਾਂਝੀ ਕੀਤੀ ਹੈ, ਉਸ ਵਿਚ ਇਹ ਸਾਫ ਦੇਖਿਆ ਜਾ ਸਕਦਾ ਹੈ ਕਿ ਕਪਿਲ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਹੈ। ਕਪਿਲ ਸ਼ਰਮਾ ਦੀਆਂ ਕੁਝ ਤਸਵੀਰਾਂ ਇਸ ਚੈਪਟਰ ਵਿਚ ਸ਼ਾਮਲ ਕੀਤੀਆਂ ਗਈਆਂ ਹਨ। ਪਹਿਲੀ ਤਸਵੀਰ ਕਪਿਲ ਦੀ ਹੈ, ਦੂਜੀ ਤਸਵੀਰ ਵਿੱਚ ਉਹ ਆਪਣੀ ਟੀਮ ਦੇ ਨਾਲ ਖੜ੍ਹੇ ਹਨ, ਜਿਸ ਵਿੱਚ ਉਨ੍ਹਾਂ ਦੇ ਸ਼ੋਅ ਦੇ ਪੁਰਾਣੇ ਸਾਥੀ ਨਵਜੋਤ ਸਿੰਘ ਸਿੱਧੂ ਵੀ ਨਜ਼ਰ ਆ ਰਹੇ ਹਨ।
ਤੀਜਾ ਉਸ ਦੀ ਫਿਲਮ 'ਕਿਸ-ਕਿਸ ਕੋ ਪਿਆਰ ਕਰੂੰ’' ਦੀ ਹੈ। ਕਪਿਲ ਨੇ ਆਪਣੀ ਜ਼ਿੰਦਗੀ ਵਿਚ ਸਖ਼ਤ ਮਿਹਨਤ ਕੀਤੀ ਹੈ। ਆਪਣੇ ਪਿਤਾ ਦੀ ਮੌਤ ਤੋਂ ਬਾਅਦ, ਉਹਨਾਂ ਨੇ ਬਹੁਤ ਮੁਸ਼ਕਲ ਸਮਾਂ ਬਤੀਤ ਕੀਤਾ ਹੈ। ਉਹ ਇਸ ਗੱਲ ਦਾ ਪਹਿਲਾਂ ਵੀ ਕਈ ਵਾਰ ਜ਼ਿਕਰ ਕਰ ਚੁੱਕੇ ਹਨ। ਕਪਿਲ ਮਾਤਾ ਦੇ ਜਗਰਾਤਿਆਂ ਵਿਚ ਵੀ ਗਾਣੇ ਗਾਉਂਦੇ ਸਨ। ਟੀਵੀ 'ਤੇ ਕਾਫੀ ਜੱਦੋਜਹਿਦ ਤੋਂ ਬਾਅਦ, ਉਹਨਾਂ ਨੇ ਆਪਣਾ ਨਾਮ ਕਮਾਇਆ ਅਤੇ ਉਹਨਾਂ ਦਾ ਕਰੀਅਰ ਸਟੈਂਡ ਅਪ ਕਾਮੇਡੀ ਤੋਂ ਸ਼ੁਰੂ ਹੋਇਆ ਤੇ ਅੱਜ ਕਾਮੇਡੀ ਦੇ ਰਾਜੇ ਦੇ ਮੁਕਾਮ ਉੱਤੇ ਪਹੁੰਚ ਗਏ ਹਨ।
Kapil Sharma
ਕਪਿਲ ਨੇ ਵਿਸ਼ਵ ਦੇ ਲਗਭਗ ਸਾਰੇ ਵੱਡੇ ਸ਼ਹਿਰਾਂ ਵਿਚ ਆਪਣੇ ਸ਼ੋਅ ਕੀਤੇ ਹਨ, ਜਿਸ ਲਈ ਉਹ ਵੱਡੀ ਫੀਸ ਲੈਂਦੇ ਹੈ। ਅੱਜ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਉਹਨਾਂ ਦੇ ਸ਼ੋਅ ਵਿਚ ਜਾਂਦੀਆਂ ਹਨ ਅਤੇ ਆਪਣੀ ਫਿਲਮ ਦਾ ਪ੍ਰਚਾਰ ਕਰਦੀਆਂ ਹਨ। ਕਪਿਲ ਸ਼ਰਮਾ ਦਾ ਮਸ਼ਹੂਰ ਟੀਵੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਇਸ ਸਾਲ ਫਰਵਰੀ ਤੋਂ ਬੰਦ ਹੋਇਆ ਸੀ। ਸ਼ੋਅ ਦੇ ਬੰਦ ਹੋਣ ਤੋਂ ਬਾਅਦ ਦਰਸ਼ਕ ਅਤੇ ਉਨ੍ਹਾਂ ਦੇ ਪ੍ਰਸ਼ੰਸਕ ਨਿਰਾਸ਼ ਹਨ। ਹਰ ਹਫਤੇ ਦੇ ਅੰਤ ਵਿਚ ਕਪਿਲ ਆਪਣੀ ਕਾਮੇਡੀ ਨਾਲ ਸਾਰਿਆਂ ਨੂੰ ਹਸਾਉਂਦੇ ਸਨ। ਸ਼ੋਅ ਅਗਲੇ ਮਹੀਨੇ ਮਈ ਤੋਂ ਦੁਬਾਰਾ ਸ਼ੁਰੂ ਹੋਣ ਵਾਲਾ ਹੈ। ਅਜਿਹੀਆਂ ਖਬਰਾਂ ਹਨ ਕਿ ਸ਼ੋਅ ਦੀਆਂ ਤਿਆਰੀਆਂ ਪਹਿਲਾਂ ਹੀ ਸ਼ੁਰੂ ਹੋ ਗਈਆਂ ਹਨ।