
ਆਪਣੇ ਵਿਵਾਦਤ ਬਿਆਨਾਂ ਨਾਲ ਆਏ ਦਿਨ ਸੁਰਖੀਆਂ 'ਚ ਬਣੀ ਰਹਿੰਦੀ ਹੈ
ਨਵੀਂ ਦਿੱਲੀ: ਬਾਲੀਵੁੱਡ (Bollywood) ਅਭਿਨੇਤਰੀ ਕੰਗਨਾ ਰਣੌਤ( Kangana Ranaut) ਆਪਣੇ ਵਿਵਾਦਤ ਬਿਆਨਾਂ ਨਾਲ ਆਏ ਦਿਨ ਸੁਰਖੀਆਂ 'ਚ ਬਣੀ ਰਹਿੰਦੀ ਹੈ। ਉਹ ਸੋਸ਼ਲ ਮੀਡੀਆ 'ਤੇ ਬਹੁਤ ਸਰਗਰਮ ਰਹਿੰਦੀ ਹੈ।
Kangana Ranaut
ਇਹ ਵੀ ਪੜ੍ਹੋ: ਬੋਮਾਨ ਇਰਾਨੀ ਦੀ ਮਾਂ ਦੀ ਹੋਈ ਮੌਤ, ਅਭਿਨੇਤਾ ਨੇ ਭਾਵੁਕ ਪੋਸਟ ਲਿਖ ਕੇ ਦਿੱਤੀ ਜਾਣਕਾਰੀ
ਇਨ੍ਹੀਂ ਦਿਨੀਂ ਉਹ ਇੰਸਟਾਗ੍ਰਾਮ (Instagram) 'ਤੇ ਆਪਣੀ ਸਪਸ਼ਟਤਾ ਦੇ ਕਾਰਨ ਸੁਰਖੀਆਂ' 'ਚ ਹੈ। ਹੁਣ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਕੰਮ ਨਾ ਮਿਲਣ ਕਾਰਨ ਉਹ ਪਿਛਲੇ ਸਾਲ ਦਾ ਅੱਧਾ ਟੈਕਸ ਨਹੀਂ ਦੇ ਸਕੀ।
Instagram's story
ਦਰਅਸਲ, ਕੋਵਿਡ -19 (Corona) ਦੇ ਕਾਰਨ ਫਿਲਮ(Film) ਇੰਡਸਟਰੀ ਕਾਫੀ ਪ੍ਰਭਾਵਿਤ ਹੋਈ ਹੈ। ਲੰਬੇ ਸਮੇਂ ਤੋਂ ਸ਼ੂਟਿੰਗ ਦਾ ਕੰਮ ਬੰਦ ਪਿਆ ਹੈ। ਅਜਿਹੀ ਸਥਿਤੀ ਵਿੱਚ, ਸੈੱਟ ਤੇ ਕੰਮ ਕਰਨ ਵਾਲੇ ਕਰਮਚਾਰੀਆਂ ਤੋਂ ਲੈ ਕੇ ਅਦਾਕਾਰ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਹਨ।
Kangana Ranaut
ਇਹ ਵੀ ਪੜ੍ਹੋ: ਪਿੰਡ ਵਾਸੀਆਂ ਨੂੰ ਕੋਰੋਨਾ ਤੋਂ ਬਚਾਉਣ ਲਈ ਕੁੜੀਆਂ ਨੇ ਲਈ ਜ਼ਿੰਮੇਵਾਰੀ, ਹੁਣ ਤੱਕ ਨਹੀਂ ਆਇਆ ਕੋਈ ਕੇਸ
ਉਹਨਾਂ ਵਿਚੋਂ ਕੰਗਨਾ ਰਣੌਤ( Kangana Ranaut) ਵੀ ਇਕ ਹੈ ਜੋ ਕੰਮ ਨਾ ਹੋਣ ਕਾਰਨ ਆਪਣਾ ਪਿਛਲੇ ਸਾਲ ਦਾ ਟੈਕਸ ਅਦਾ ਨਹੀਂ ਕਰ ਸਕੀ। ਇਸ ਗੱਲ ਦਾ ਖੁਲਾਸਾ ਉਸਨੇ ਇੰਸਟਾਗ੍ਰਾਮ ਤੇ ਸਟੋਰੀ ਪਾ ਕੇ ਕੀਤਾ।