ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਤੇ ਅਦਾਕਾਰਾ ਮੋਨਾ ਸਿੰਘ
Published : Aug 10, 2022, 8:42 am IST
Updated : Aug 10, 2022, 10:04 am IST
SHARE ARTICLE
 Aamir Khan paid obeisance at Sri Harimandar Sahib
Aamir Khan paid obeisance at Sri Harimandar Sahib

ਫਿਲਮ ਦੀ ਸਫ਼ਲਤਾ ਲਈ ਕੀਤੀ ਅਰਦਾਸ

 

 

ਅੰਮ੍ਰਿਤਸਰ: ਵਿਵਾਦਾਂ 'ਚ ਘਿਰੀ 'ਲਾਲ ਸਿੰਘ ਚੱਢਾ' ਦੀ ਰਿਲੀਜ਼ ਤੋਂ ਇਕ ਦਿਨ ਪਹਿਲਾਂ ਬਾਲੀਵੁੱਡ ਅਦਾਕਾਰ ਆਮਿਰ ਖਾਨ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਪਹੁੰਚੇ। ਬੁੱਧਵਾਰ ਤੜਕੇ 5.30 ਵਜੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਫਿਲਮ ਦੀ ਸਫਲਤਾ ਲਈ ਅਸ਼ੀਰਵਾਦ ਲਿਆ। ਉਨ੍ਹਾਂ ਦੀ ਇਹ ਫਿਲਮ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਦੇ ਇਕ ਪੁਰਾਣੇ ਬਿਆਨ ਕਾਰਨ ਵਿਵਾਦਾਂ 'ਚ ਘਿਰੀ ਹੋਈ ਹੈ, ਜਿਸ ਦਾ ਪੂਰੇ ਦੇਸ਼ 'ਚ ਬਾਈਕਾਟ ਵੀ ਕੀਤਾ ਜਾ ਰਿਹਾ ਹੈ।

 Aamir Khan paid obeisance at Sri Harimandar SahibAamir Khan paid obeisance at Sri Harimandar Sahib

ਆਮਿਰ ਖਾਨ ਦੀ ਫਿਲਮ ਲਾਲ ਸਿੰਘ ਚੱਢਾ 11 ਅਗਸਤ ਨੂੰ ਦੁਨੀਆ ਭਰ ਦੇ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਅਦਾਕਾਰ ਰਿਲੀਜ਼ ਤੋਂ ਇਕ ਦਿਨ ਪਹਿਲਾਂ ਹਰਿਮੰਦਰ ਸਾਹਿਬ ਪਹੁੰਚੇ। ਮਿਲੀ ਜਾਣਕਾਰੀ ਮੁਤਾਬਕ ਆਮਿਰ ਖਾਨ ਨੇ ਇਸ ਟ੍ਰਿਪ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ। ਉਨ੍ਹਾਂ ਦੇ ਨਾਲ ਛੋਟੇ ਪਰਦੇ ਦੀ ਅਦਾਕਾਰਾ ਮੋਨਾ ਸਿੰਘ ਅਤੇ ਉਨ੍ਹਾਂ ਦੇ ਕਰੂ ਦੇ ਮੈਂਬਰ ਵੀ ਮੌਜੂਦ ਸਨ।

 Aamir Khan paid obeisance at Sri Harimandar SahibAamir Khan paid obeisance at Sri Harimandar Sahib
 

ਦਰਅਸਲ, ਆਮਿਰ ਖਾਨ ਦੀ ਇਸ ਫਿਲਮ ਦਾ ਵਿਰੋਧ ਕਰਨ ਦਾ ਕਾਰਨ ਉਨ੍ਹਾਂ ਦਾ ਉਹ ਬਿਆਨ ਹੈ, ਜੋ ਉਨ੍ਹਾਂ ਨੇ ਕੁਝ ਸਾਲ ਪਹਿਲਾਂ ਦਿੱਤਾ ਸੀ। ਉਸ ਸਮੇਂ ਆਮਿਰ ਖਾਨ ਨੇ ਕਿਹਾ ਸੀ ਕਿ 'ਭਾਰਤ 'ਚ ਵਧਦੀ ਅਸਹਿਣਸ਼ੀਲਤਾ ਦੀਆਂ ਕਈ ਘਟਨਾਵਾਂ ਕਾਰਨ ਉਹ ਚੌਕਸ ਹੋ ਗਏ ਹਨ। ਉਸ ਸਮੇਂ ਪਤਨੀ ਕਿਰਨ ਰਾਓ ਨੇ ਉਨ੍ਹਾਂ ਨੂੰ ਦੇਸ਼ ਛੱਡਣ ਦਾ ਸੁਝਾਅ ਦਿੱਤਾ ਸੀ। ਆਮਿਰ ਖਾਨ ਦੇ ਉਸ ਬਿਆਨ ਤੋਂ ਬਾਅਦ ਰਿਲੀਜ਼ ਹੋਣ ਵਾਲੀ ਇਹ ਪਹਿਲੀ ਫਿਲਮ ਹੈ ਅਤੇ ਇਹ ਫਿਲਮ ਵੀ ਉਦੋਂ ਰਿਲੀਜ਼ ਹੋ ਰਹੀ ਹੈ, ਜਦੋਂ ਦੇਸ਼ 75ਵਾਂ ਸੁਤੰਤਰਤਾ ਉਤਸਵ ਮਨਾਉਣ ਦੀ ਤਿਆਰੀ ਕਰ ਰਿਹਾ ਹੈ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement