
ਵਿਰੋਧ ਤੋਂ ਬਾਅਦ ਸਾਹਮਣੇ ਆਇਆ ਦਲਜੀਤ ਦਾ ਲੁੱਕ
The Teaser of 'Border 2' will be Released in Cinemas on Independence Day Latest News in Punjabi 1997 ਦੀ ਬਲਾਕਬਸਟਰ ਫ਼ਿਲਮ ਦੇ ਸੀਕਵਲ ਤੇ ਬਾਲੀਵੁੱਡ ਅਦਾਕਾਰਾ ਸੰਨੀ ਦਿਉਲ ਦੀ ਅਗਾਮੀ ਫ਼ਿਲਮ 'ਬਾਰਡਰ 2' ਵਿਚ ਦਿਲਜੀਤ ਦੋਸਾਂਝ ਨੂੰ ਲੈ ਕੇ ਭਾਰੀ ਵਿਰੋਧ ਤੋਂ ਬਾਅਦ ਫ਼ਿਲਮ ਦਾ ਪਹਿਲਾ ਟੀਜ਼ਰ ਤਿਆਰ ਹੈ। ਜਿਸ ਦਾ ਦਰਸ਼ਕ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ। ਖਾਸ ਗੱਲ ਇਹ ਹੈ ਕਿ ਸੈਂਸਰ ਬੋਰਡ (CBFC) ਨੇ ਵੀ ਇਸ ਟੀਜ਼ਰ ਨੂੰ U/A ਸਰਟੀਫ਼ਿਕੇਟ ਦੇ ਕੇ ਇਜਾਜ਼ਤ ਦੇ ਦਿਤੀ ਹੈ। ਦੱਸ ਦਈਏ ਕਿ ਫ਼ਿਲਮ 'ਬਾਰਡਰ' ਦੇ ਇਸ ਸੀਕਵਲ ਦਾ ਪਹਿਲਾ ਟੀਜ਼ਰ 15 ਅਗੱਸਤ ਨੂੰ ਜਾਰੀ ਕੀਤਾ ਜਾਵੇਗਾ।
ਪ੍ਰਾਪਤ ਜਾਣਕਾਰੀ ਅਨੁਸਾਰ, ਇਸ ਫ਼ਿਲਮ ਦਾ ਪਹਿਲਾ ਟੀਜ਼ਰ 1 ਮਿੰਟ 10 ਸਕਿੰਟ ਲੰਬਾ ਹੋਵੇਗਾ। ਫ਼ਿਲਮ ਨਾਲ ਜੁੜੇ ਸੂਤਰਾਂ ਅਨੁਸਾਰ, ਨਿਰਮਾਤਾਵਾਂ ਨੇ ਫ਼ੈਸਲਾ ਕੀਤਾ ਹੈ ਕਿ ਟੀਜ਼ਰ 15 ਅਗਸਤ ਨੂੰ ਹੀ ਰਿਲੀਜ਼ ਕੀਤਾ ਜਾਵੇਗਾ, ਤਾਂ ਜੋ ਫ਼ਿਲਮ ਦੇ ਦੇਸ਼ ਭਗਤੀ ਦੇ ਜੋਸ਼ ਅਤੇ ਭਾਰਤ-ਪਾਕਿਸਤਾਨ ਪਿਛੋਕੜ ਨੂੰ ਦਰਸ਼ਕਾਂ ਤਕ ਸਹੀ ਸਮੇਂ 'ਤੇ ਪਹੁੰਚਾਇਆ ਜਾ ਸਕੇ।
ਇਹ ਟੀਜ਼ਰ ਰਿਤਿਕ ਰੋਸ਼ਨ ਅਤੇ ਜੂਨੀਅਰ ਐਨ.ਟੀ.ਆਰ. ਦੀ 'ਵਾਰ 2' ਦੇ ਨਾਲ ਸਿਨੇਮਾਘਰਾਂ ਵਿਚ ਦਿਖਾਇਆ ਜਾਵੇਗਾ। ਇਸ ਦੇ ਨਾਲ ਹੀ, ਇਸ ਨੂੰ ਦੇਸ਼ ਭਰ ਦੇ ਮਲਟੀਪਲੈਕਸਾਂ ਵਿਚ ਹੋਰ ਫ਼ਿਲਮਾਂ ਵਿਚ ਵੀ ਜੋੜਿਆ ਜਾਵੇਗਾ। ਟੀਜ਼ਰ ਵਿਚ, ਫ਼ਿਲਮ ਦੀ ਰਿਲੀਜ਼ ਮਿਤੀ ਸ਼ੁਕਰਵਾਰ 23 ਜਨਵਰੀ 2026 ਰੱਖੀ ਗਈ ਹੈ ਜੋ ਅਗਲੇ ਸਾਲ 26 ਜਨਵਰੀ ਤੋਂ ਪਹਿਲਾਂ ਹੈ।
ਬਾਰਡਰ-2 ਇਕ ਦੇਸ਼ ਭਗਤੀ ਵਾਲੀ ਫ਼ਿਲਮ ਹੈ। ਇਸ ਲਈ ਟੀਜ਼ਰ ਲਾਂਚ ਲਈ 15 ਅਗੱਸਤ ਤੋਂ ਵਧੀਆ ਦਿਨ ਕੋਈ ਨਹੀਂ ਹੋ ਸਕਦਾ। ਇਹ ਇਕ ਮਿੰਟ ਦਾ ਵੀਡੀਉ ਫ਼ਿਲਮ ਦੀ ਕਹਾਣੀ, ਭਾਰਤ-ਪਾਕਿ ਐਂਗਲ ਅਤੇ ਮੇਜਰ ਕੁਲਦੀਪ ਸਿੰਘ ਦੇ ਕਿਰਦਾਰ ਦੀ ਝਲਕ ਦੇਵੇਗਾ। ਫ਼ਿਲਮ ਦੀ ਟੀਮ ਨੇ ਸੰਨੀ ਦਿਉਲ ਨਾਲ ਇਕ ਵੱਖਰਾ ਐਲਾਨ ਵੀਡੀਉ ਵੀ ਸ਼ੂਟ ਕੀਤਾ ਹੈ, ਜਿਸ ਵਿਚ ਭਾਰਤ-ਪਾਕਿ ਤਣਾਅ ਅਤੇ ਫ਼ਿਲਮ ਦੀ ਭਾਵਨਾ ਦਿਖਾਈ ਜਾਵੇਗੀ।
ਸਰਦਾਰ ਜੀ-3 ਵਿਵਾਦ ਤੋਂ ਬਾਅਦ ਦਿਲਜੀਤ ਦਾ ਹੋਇਆ ਸੀ ਵਿਰੋਧ
ਫ਼ਿਲਮ ਦੇ ਮੁੱਖ ਅਦਾਕਾਰ ਦਿਲਜੀਤ ਦੋਸਾਂਝ ਹਾਲ ਹੀ ਵਿਚ ਅਪਣੀ ਪੰਜਾਬੀ ਫ਼ਿਲਮ 'ਸਰਦਾਰ ਜੀ-3' ਨੂੰ ਲੈ ਕੇ ਵਿਵਾਦਾਂ ਵਿਚ ਹਨ। ਇਸ ਫ਼ਿਲਮ ਵਿਚ ਪਾਕਿਸਤਾਨੀ ਅਦਾਕਾਰਾ ਹਨੀਆ ਆਮਿਰ ਦੀ ਮੌਜੂਦਗੀ ਕਾਰਨ, ਭਾਰਤ ਵਿਚ ਇਸ ਦੀ ਰਿਲੀਜ਼ ਨੂੰ ਰੋਕ ਦਿਤਾ ਗਿਆ ਸੀ। FWICE ਸਮੇਤ ਕਈ ਸੰਗਠਨਾਂ ਨੇ ਦਿਲਜੀਤ 'ਤੇ ਨਾਰਾਜ਼ਗੀ ਪ੍ਰਗਟ ਕੀਤੀ ਅਤੇ ਉਸ ਨੂੰ 'ਬਾਰਡਰ 2' ਤੋਂ ਹਟਾਉਣ ਦੀ ਮੰਗ ਕੀਤੀ ਸੀ।
(For more news apart from The Teaser of 'Border 2' will be Released in Cinemas on Independence Day Latest News in Punjabi stay tuned to Rozana Spokesman.)