
ਬੁੱਧਵਾਰ ਨੂੰ ਸੈਸ਼ਨ ਕੋਰਟ ਵਿਚ ਦਾਇਰ ਪਟੀਸ਼ਨ ਵਿਚ ਰਿਆ ਨੇ ਇਹ ਵੀ ਦਾਅਵਾ ਕੀਤਾ ਕਿ ਉਸ ਨੇ ਕੋਈ ਜੁਰਮ ਨਹੀਂ ਕੀਤਾ ਹੈ
ਨਵੀਂ ਦਿੱਲੀ - ਐਨਸੀਬੀ ਨੇ ਤਿੰਨ ਦਿਨਾਂ ਦੀ ਪੁੱਛਗਿੱਛ ਤੋਂ ਬਾਅਦ ਮੰਗਲਵਾਰ ਨੂੰ ਰਿਆ ਚੱਕਰਵਤੀ ਨੂੰ ਗ੍ਰਿਫਤਾਰ ਕੀਤਾ ਸੀ। ਉਸ ਦੀ ਗ੍ਰਿਫਤਾਰੀ ਤੋਂ ਥੋੜ੍ਹੀ ਦੇਰ ਬਾਅਦ, ਉਸ ਨੂੰ ਸਥਾਨਕ ਅਦਾਲਤ ਨੇ 22 ਸਤੰਬਰ ਤੱਕ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਸੀ। ਰਿਆ ਦੇ ਭਰਾ ਸ਼ੋਵਿਕ ਦੀ ਜ਼ਮਾਨਤ ਪਟੀਸ਼ਨ 'ਤੇ ਵੀ ਅੱਜ ਸੁਣਵਾਈ ਹੋਈ ਹੈ।
Rhea Chakraborty, Sushant Singh Rajput
ਵਿਸ਼ੇਸ਼ ਸਰਕਾਰੀ ਵਕੀਲ ਅਤੁੱਲ ਸਰਪਾਂਡੇ ਨੇ ਕਿਹਾ ਕਿ ਐਨਸੀਬੀ ਦੁਆਰਾ ਗ੍ਰਿਫਤਾਰ ਕੀਤੇ ਗਏ ਹੋਰਨਾਂ ਮੁਲਜ਼ਮਾਂ ਨੂੰ ਸੈਸ਼ਨ ਕੋਰਟ ਨੇ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਇਨ੍ਹਾਂ ਵਿਚ ਰਿਆ ਦਾ ਭਰਾ ਸ਼ੌਵਿਕ ਚੱਕਰਵਰਤੀ, ਸੁਸ਼ਾਂਤ ਦਾ ਮੈਨੇਜਰ ਸੈਮੂਅਲ ਮਿਰਾਂਡਾ, ਉਸਦਾ ਨਿੱਜੀ ਸਟਾਫ਼ ਦੀਪੇਸ਼ ਸਾਵੰਤ, ਜ਼ੈਦ ਵਿਲਾਤਰਾ ਅਤੇ ਅਬਦੁੱਲ ਬਾਸਿਤ ਪਰਿਹਾਰ ਸ਼ਾਮਲ ਹਨ।
Rhea Chakraborty
ਉਨ੍ਹਾਂ ਕਿਹਾ ਕਿ ਸ਼ੋਵਿਕ ਅਤੇ ਸਾਵੰਤ ਨੇ ਜ਼ਮਾਨਤ ਲਈ ਅਰਜ਼ੀ ਦਿੱਤੀ ਹੈ ਅਤੇ ਉਨ੍ਹਾਂ ਦੀਆਂ ਪਟੀਸ਼ਨਾਂ ‘ਤੇ ਅੱਜ ਸੁਣਵਾਈ ਹੋ ਰਹੀ ਹੈ। ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੇ ਨਾਰਕੋਟਿਕਸ ਕੇਸ ਵਿਚ ਗ੍ਰਿਫਤਾਰ ਰੀਆ ਚੱਕਰਵਰਤੀ ਨੇ ਮੁੰਬਈ ਦੀ ਅਦਾਲਤ ਵਿਚ ਦਾਇਰ ਆਪਣੀ ਜ਼ਮਾਨਤ ਪਟੀਸ਼ਨ ਵਿਚ ਦੋਸ਼ ਲਗਾਇਆ ਹੈ ਕਿ ਨਾਰਕੋਟਿਕਸ ਕ੍ਰਾਈਮ ਬਿਊਰੋ(ਐਨਸੀਬੀ) ਦੁਆਰਾ ਕੀਤੀ ਗਈ ਪੁੱਛਗਿੱਛ ਦੌਰਾਨ ਉਸ ਨੂੰ ਅਜਿਹੇ ਬਿਆਨ ਦੇਣ ਲਈ ਮਜਬੂਰ ਕੀਤਾ ਗਿਆ ਸੀ।
Rhea Chakraborty
ਬੁੱਧਵਾਰ ਨੂੰ ਸੈਸ਼ਨ ਕੋਰਟ ਵਿਚ ਦਾਇਰ ਪਟੀਸ਼ਨ ਵਿਚ ਰਿਆ ਨੇ ਇਹ ਵੀ ਦਾਅਵਾ ਕੀਤਾ ਕਿ ਉਸ ਨੇ ਕੋਈ ਜੁਰਮ ਨਹੀਂ ਕੀਤਾ ਹੈ ਅਤੇ ਉਸ ਨੂੰ ਇਸ ਕੇਸ ਵਿਚ ਫਸਾਇਆ ਜਾ ਰਿਹਾ ਹੈ। ਜ਼ਮਾਨਤ ਦੀ ਅਰਜ਼ੀ ਰਿਆ ਵੱਲੋਂ ਵਕੀਲ ਸਤੀਸ਼ ਮਨਸ਼ਿੰਦੇ ਨੇ ਦਿੱਤੀ ਹੈ। ਅਰਜ਼ੀ ਵਿਚ ਕਿਹਾ ਗਿਆ ਹੈ ਹਿਰਾਸਤ ਦੌਰਾਨ ਪਟੀਸ਼ਨਕਰਤਾ (ਰਿਆ) ਨੂੰ ਜੁਰਮ ਕਬੂਲ ਕਰਨ ਲਈ ਮਜ਼ਬੂਰ ਕੀਤਾ ਗਿਆ ਸੀ। ਅਦਾਕਾਰਾ ਰਸਮੀ ਤੌਰ 'ਤੇ ਅਜਿਹੇ ਸਾਰੇ ਇਕਰਾਰਾਂ ਨੂੰ ਵਾਪਸ ਲੈ ਰਹੀ ਹੈ। ਪਟੀਸ਼ਨ ਵਿਚ ਰਿਆ ਨੇ ਇਹ ਵੀ ਕਿਹਾ ਸੀ ਕਿ ਉਸ ਦੀ ਗ੍ਰਿਫ਼ਤਾਰੀ ਬੇਲੋੜੀ ਹੈ ਅਤੇ ਬਿਨ੍ਹਾਂ ਕਿਸੇ ਕਾਰਨ ਕੀਤੀ ਗਈ।