Kangana Ranaut News: ਲਗਾਤਾਰ Flop ਫ਼ਿਲਮਾਂ ਤੋਂ ਬਾਅਦ ਹੁਣ ਕੰਗਨਾ ਦੇ ਹੱਥ ਲੱਗਿਆ ਕਰੋੜਾਂ ਦਾ ਪ੍ਰਾਜੈਕਟ!
Published : Nov 10, 2023, 5:51 pm IST
Updated : Nov 10, 2023, 5:51 pm IST
SHARE ARTICLE
Kangana Ranaut moves on from Tejas' box office failure; signs new film
Kangana Ranaut moves on from Tejas' box office failure; signs new film

ਤੇਜਸ ਤੋਂ ਪਹਿਲਾਂ ਉਸ ਦੀਆਂ ਚਾਰ ਬਾਲੀਵੁੱਡ ਫਿਲਮਾਂ ਵੀ ਖ਼ਰਾਬ ਪ੍ਰਦਰਸ਼ਨ ਕਰ ਚੁੱਕੀਆਂ ਹਨ।

Kangana Ranaut News: 2006 'ਚ ਫ਼ਿਲਮ 'ਗੈਂਗਸਟਰ' ਨਾਲ ਬਾਲੀਵੁੱਡ 'ਚ ਐਂਟਰੀ ਕਰਨ ਵਾਲੀ ਕੰਗਨਾ ਰਣੌਤ ਨੇ ਅਪਣੇ ਕਰੀਅਰ 'ਚ ਕਈ ਸ਼ਾਨਦਾਰ ਫਿਲਮਾਂ ਕੀਤੀਆਂ ਹਨ। ਹਾਲਾਂਕਿ ਪਿਛਲੇ ਕੁੱਝ ਸਾਲਾਂ ਤੋਂ ਉਸ ਦੀਆਂ ਫਿਲਮਾਂ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕਰਨ 'ਚ ਅਸਫਲ ਰਹੀਆਂ ਹਨ। ਹਾਲ ਹੀ 'ਚ ਉਨ੍ਹਾਂ ਦੀ ਫ਼ਿਲਮ ਤੇਜਸ ਰਿਲੀਜ਼ ਹੋਈ ਸੀ, ਜੋ ਸਫਲ ਨਹੀਂ ਹੋ ਸਕੀ ਸੀ। ਇਸ ਦੇ ਨਾਲ ਹੀ ਤੇਜਸ ਤੋਂ ਪਹਿਲਾਂ ਉਸ ਦੀਆਂ ਚਾਰ ਬਾਲੀਵੁੱਡ ਫਿਲਮਾਂ ਵੀ ਖ਼ਰਾਬ ਪ੍ਰਦਰਸ਼ਨ ਕਰ ਚੁੱਕੀਆਂ ਹਨ।

ਇਸ ਦੌਰਾਨ ਖ਼ਬਰ ਹੈ ਕਿ ਕੰਗਨਾ ਨੇ ਇਕ ਵੱਡੇ ਬਜਟ ਦੀ ਫ਼ਿਲਮ ਸਾਈਨ ਕਰ ਲਈ ਹੈ। ਸੂਤਰਾਂ ਦੇ ਹਵਾਲੇ ਨਾਲ ਇਕ ਰੀਪੋਰਟ 'ਚ ਕਿਹਾ ਗਿਆ ਕਿ ਕੰਗਨਾ ਨੇ ਇਕ ਫ਼ਿਲਮ ਸਾਈਨ ਕੀਤੀ ਹੈ, ਜੋ ਵੱਡੇ ਬਜਟ ਨਾਲ ਬਣੇਗੀ। ਫ਼ਿਲਮ ਦਾ ਟਾਈਟਲ ‘ਭੈਰਵੀ’ ਹੈ, ਜੋ ਦੱਖਣ ਸਿਨੇਮਾ ਦਾ ਪ੍ਰਾਜੈਕਟ ਹੈ। ਇਹ ਵੀ ਦਸਿਆ ਗਿਆ ਕਿ ਇਸ ਫ਼ਿਲਮ ਦੀ ਸ਼ੂਟਿੰਗ ਅਗਲੇ ਸਾਲ ਸ਼ੁਰੂ ਹੋਵੇਗੀ।

ਰੀਪੋਰਟ 'ਚ ਦਸਿਆ ਗਿਆ ਕਿ ਕੰਗਨਾ ਰਣੌਤ ਦੀ ਇਹ ਫ਼ਿਲਮ 80-100 ਕਰੋੜ ਰੁਪਏ ਦੇ ਬਜਟ 'ਚ ਬਣਨ ਦੀ ਉਮੀਦ ਹੈ। ਦਸਿਆ ਜਾ ਰਿਹਾ ਹੈ ਕਿ ਇਸ ਫ਼ਿਲਮ 'ਚ ਬਦਲੇ ਦੀ ਕਹਾਣੀ ਦਿਖਾਈ ਜਾਵੇਗੀ। ਕਿਹਾ ਜਾ ਰਿਹਾ ਹੈ ਕਿ ਇਹ ਇਕ ਪੈਨ ਇੰਡੀਆ ਪ੍ਰਾਜੈਕਟ ਹੈ, ਜਿਸ ਦਾ ਅਧਿਕਾਰਤ ਤੌਰ 'ਤੇ ਜਲਦੀ ਹੀ ਐਲਾਨ ਕੀਤਾ ਜਾਵੇਗਾ।

ਕੰਗਨਾ ਦੀਆਂ ਇਹ ਫਿਲਮਾਂ ਰਹੀਆਂ ਫਲਾਪ

ਬਾਲੀਵੁੱਡ ਹੰਗਾਮਾ ਦੀ ਰੀਪੋਰਟ ਮੁਤਾਬਕ ਕੰਗਨਾ ਦੀਆਂ ਇਹ ਬਾਲੀਵੁੱਡ ਫਿਲਮਾਂ ਹਨ ਜੋ ਤੇਜਸ ਤੋਂ ਪਹਿਲਾਂ ਫਲਾਪ ਹੋ ਚੁੱਕੀਆਂ ਹਨ। ਜਜਮੈਂਟਲ ਹੈ ਕਯਾ (2019), ਪੰਗਾ (2020), ਥਲਾਈਵੀ (2021), ਧਾਕੜ (2022)। ਦੱਸ ਦੇਈਏ ਕਿ ਇਥੇ ਸਿਰਫ ਬਾਲੀਵੁੱਡ ਫਿਲਮਾਂ ਦੀ ਹੀ ਗੱਲ ਕੀਤੀ ਜਾ ਰਹੀ ਹੈ। ਤੇਜਸ ਤੋਂ ਪਹਿਲਾਂ ਕੰਗਨਾ ਚੰਦਰਮੁਖੀ 2 ਵਿਚ ਵੀ ਨਜ਼ਰ ਆਈ ਸੀ ਪਰ ਇਹ ਸਾਊਥ ਦੀ ਫ਼ਿਲਮ ਸੀ।

ਹਾਲ ਹੀ ਵਿਚ ਕੰਗਨਾ ਦੀ ਤੇਜਸ 27 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਕੰਗਨਾ ਨੇ ਇਸ ਫ਼ਿਲਮ 'ਚ ਏਅਰ ਫੋਰਸ ਪਾਇਲਟ ਦਾ ਕਿਰਦਾਰ ਨਿਭਾਇਆ ਹੈ। ਹਾਲਾਂਕਿ ਲੋਕਾਂ ਨੂੰ ਉਨ੍ਹਾਂ ਦੀ ਫ਼ਿਲਮ ਜ਼ਿਆਦਾ ਪਸੰਦ ਨਹੀਂ ਆਈ। ਬਾਲੀਵੁੱਡ ਹੰਗਾਮਾ ਮੁਤਾਬਕ ਇਸ ਫ਼ਿਲਮ ਨੇ ਭਾਰਤੀ ਬਾਕਸ ਆਫਿਸ 'ਤੇ ਸਿਰਫ 4.02 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement