
ਕੰਗਨਾ ਅੱਜ ਸਵੇਰੇ ਭਗਵਾਨ ਕ੍ਰਿਸ਼ਨ ਦੇ ਮਸ਼ਹੂਰ ਦਵਾਰਕਾਧੀਸ਼ ਮੰਦਰ ’ਚ ਪੂਜਾ ਕਰਨ ਆਈ ਸੀ ਜਿਸ ਦੌਰਾਨ ਉਸ ਨੇ ਇਹ ਬਿਆਨ ਦਿੱਤਾ ਹੈ
Kangana Ranaut: ਦੇਵਭੂਮੀ ਦਵਾਰਕਾ : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਸ਼ੁਕਰਵਾਰ ਨੂੰ ਚੋਣ ਸਿਆਸਤ ’ਚ ਆਉਣ ਦਾ ਸੰਕੇਤ ਦਿੰਦੇ ਹੋਏ ਕਿਹਾ ਕਿ ਜੇਕਰ ਭਗਵਾਨ ਕ੍ਰਿਸ਼ਨ ਦੀ ਕ੍ਰਿਪਾ ਰਹੀ ਤਾਂ ਉਹ ਅਗਲੀਆਂ ਲੋਕ ਸਭਾ ਚੋਣਾਂ ਲੜੇਗੀ। ਕੰਗਨਾ ਅੱਜ ਸਵੇਰੇ ਭਗਵਾਨ ਕ੍ਰਿਸ਼ਨ ਦੇ ਮਸ਼ਹੂਰ ਦਵਾਰਕਾਧੀਸ਼ ਮੰਦਰ ’ਚ ਪੂਜਾ ਕਰਨ ਆਈ ਸੀ।
ਜਦੋਂ ਪੱਤਰਕਾਰਾਂ ਨੇ ਉਨ੍ਹਾਂ ਨੂੰ ਪੁਛਿਆ ਕਿ ਕੀ ਉਹ ਅਗਲੀਆਂ ਲੋਕ ਸਭਾ ਚੋਣਾਂ ਲੜੇਗੀ ਤਾਂ ਕੰਗਨਾ ਨੇ ਕਿਹਾ, ‘‘ਸ਼੍ਰੀ ਕ੍ਰਿਸ਼ਨਾ ਦੀ ਕ੍ਰਿਪਾ ਰਹੀ ਤਾਂ ਲੜਾਂਗੇ।’’ ਉਨ੍ਹਾਂ ਨੇ ‘‘600 ਸਾਲਾਂ ਦੇ ਸੰਘਰਸ਼ ਤੋਂ ਬਾਅਦ’’ ਅਯੁੱਧਿਆ ’ਚ ਭਗਵਾਨ ਰਾਮ ਦੀ ਮੂਰਤੀ ਦੀ ਸਥਾਪਨਾ ਨੂੰ ਸੰਭਵ ਬਣਾਉਣ ਲਈ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਤਾਰੀਫ਼ ਕੀਤੀ।
ਕੰਗਨਾ ਅਪਣੀ ਹਾਲ ਹੀ ’ਚ ਰਿਲੀਜ਼ ਹੋਈ ਫਿਲਮ ‘ਤੇਜਸ’ ’ਚ ਏਅਰ ਫੋਰਸ ਪਾਇਲਟ ਦੀ ਭੂਮਿਕਾ ਨਿਭਾ ਰਹੀ ਹੈ। ਕੰਗਨਾ ਨੇ ਸਰਕਾਰ ਨੂੰ ਇਹ ਵੀ ਅਪੀਲ ਕੀਤੀ ਕਿ ਸ਼ਰਧਾਲੂਆਂ ਨੂੰ ਸਮੁੰਦਰ ਦੇ ਹੇਠਾਂ ਡੁੱਬੀ ਪ੍ਰਾਚੀਨ ਦਵਾਰਕਾ ਸ਼ਹਿਰ ਦੇ ਅਵਸ਼ੇਸ਼ਾਂ ਨੂੰ ਵੇਖਣ ਦੀ ਇਜਾਜ਼ਤ ਦੇਣ ਲਈ ਉਪਾਅ ਕੀਤੇ ਜਾਣ।