
ਰਿਤੀਕ ਰੌਸ਼ਨ ਨੇ ਵੀਰਵਾਰ ਨੂੰ ਅਪਣਾ ਜਨਮ ਦਿਨ ਮਨਾਇਆ। ਇਸ ਮੌਕੇ ਉਤੇ ਉਨ੍ਹਾਂ ਨੇ ਇਕ ਪਰਵਾਰਕ....
ਮੁੰਬਈ : ਰਿਤੀਕ ਰੌਸ਼ਨ ਨੇ ਵੀਰਵਾਰ ਨੂੰ ਅਪਣਾ ਜਨਮ ਦਿਨ ਮਨਾਇਆ। ਇਸ ਮੌਕੇ ਉਤੇ ਉਨ੍ਹਾਂ ਨੇ ਇਕ ਪਰਵਾਰਕ ਤਸਵੀਰ ਸ਼ੇਅਰ ਕੀਤੀ। ਇਸ ਵਿਚ ਉਨ੍ਹਾਂ ਦੇ ਪਿਤਾ ਅਤੇ ਫ਼ਿਲਮ ਨਿਰਦੇਸ਼ਕ ਰਾਕੇਸ਼ ਰੌਸ਼ਨ ਵੀ ਨਜ਼ਰ ਆ ਰਹੇ ਹਨ। ਸਰਜ਼ਰੀ ਤੋਂ ਬਾਅਦ ਇਹ ਰਾਕੇਸ਼ ਰੌਸ਼ਨ ਦੀ ਪਹਿਲੀ ਤਸਵੀਰ ਹੈ। ਹਾਲ ਹੀ ਵਿਚ ਰਿਤੀਕ ਨੇ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਦੇ ਪਿਤਾ ਨੂੰ ਗਲੇ ਦਾ ਕੈਂਸਰ ਹੈ। ਇਸ ਤੋਂ ਬਾਅਦ ਪ੍ਰਸ਼ੰਸਕ ਉਨ੍ਹਾਂ ਦੀ ਸਲਾਮਤੀ ਦੀ ਅਰਦਾਸ ਕਰਨ ਲੱਗ ਗਏ ਸਨ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਟਵੀਟ ਕਰਕੇ ਸਲਾਮਤੀ ਦੀ ਅਰਦਾਸ ਕੀਤੀ।
And he’s up and about?
— Hrithik Roshan (@iHrithik) January 10, 2019
Power of love!
Thank you all for being with him and helping him power through.
Today was a great day. pic.twitter.com/p4DPNokTgO
ਰਿਤੀਕ ਨੇ ਟਵਿਟਰ ਹੈਂਡਲ ਉਤੇ ਤਸਵੀਰ ਸ਼ੇਅਰ ਕੀਤੀਆਂ ਜਿਸ ਵਿਚ ਘਰ ਦੇ ਸਾਰੇ ਮੈਂਬਰ ਨਜ਼ਰ ਆ ਰਹੇ ਹਨ। ਤਸਵੀਰ ਦੇ ਨਾਲ ਉਨ੍ਹਾਂ ਨੇ ਲਿਖਿਆ - ਹੁਣ ਉਹ ਬਿਹਤਰ ਹੋ ਰਹੇ ਹਨ। ਇਹ ਪਿਆਰ ਦੀ ਤਾਕਤ ਹੁੰਦੀ ਹੈ। ਉਨ੍ਹਾਂ ਦੇ ਨਾਲ ਰਹਿਣ ਅਤੇ ਉਨ੍ਹਾਂ ਦੀ ਸਲਾਮਤੀ ਦੀ ਅਰਦਾਸ ਕਰਨ ਲਈ ਸਾਰੀਆਂ ਨੂੰ ਮੇਰਾ ਧੰਨਵਾਦ। ਅੱਜ ਦਿਨ ਕਾਫ਼ੀ ਚੰਗਾ ਸੀ। ਦੱਸ ਦਈਏ ਕਿ ਰਿਤੀਕ 45 ਸਾਲ ਦੇ ਹੋ ਚੁੱਕੇ ਹਨ। ਇਸ ਤੋਂ ਪਹਿਲਾਂ ਰਿਤੀਕ ਨੇ ਟਵਿਟਰ ਉਤੇ ਪਿਤਾ ਨਾਲ ਤਸਵੀਰ ਪਾਈ ਸੀ ਜਿਸ ਵਿਚ ਦੋਨੋਂ ਜਿਮ ਵਿਚ ਨਜ਼ਰ ਆ ਰਹੇ ਸਨ। ਰਿਤੀਕ ਨੇ ਦੱਸਿਆ ਸੀ ਕਿ - ਪਿਤਾ ਨੂੰ ਸਵੇਰੇ ਮੇਰੇ ਨਾਲ ਇਕ ਤਸਵੀਰ ਖਿਚਵਾਉਣ ਲਈ ਕਿਹਾ।
Thank you Sir for your concern and good wishes. I am very happy to inform that according to the doctors his surgery has gone off well. ?? https://t.co/BS42lCy0Kn
— Hrithik Roshan (@iHrithik) January 8, 2019
ਜਾਣਦਾ ਸੀ ਕਿ ਸਰਜ਼ਰੀ ਦੇ ਦਿਨ ਵੀ ਉਹ ਜਿਮ ਮਿਸ ਨਹੀਂ ਕਰਨਗੇ। ਸ਼ਾਇਦ ਇਸ ਲਈ ਉਹ ਦੁਨੀਆ ਦੇ ਸਭ ਤੋਂ ਸਖਤ ਪਿਤਾ ਹਨ। ਕੁੱਝ ਹੀ ਹਫ਼ਤੇ ਪਹਿਲਾਂ ਪਤਾ ਚੱਲਿਆ ਕਿ ਉਨ੍ਹਾਂ ਨੂੰ ਗਲੇ ਦਾ ਕੈਂਸਰ ਹੈ, ਪਰ ਉਹ ਪੂਰੇ ਜੋਸ਼ ਦੇ ਨਾਲ ਇਸ ਲੜਾਈ ਨੂੰ ਲੜ ਰਹੇ ਹਨ। ਇਕ ਪਰਵਾਰ ਦੇ ਤੌਰ ਉਤੇ ਅਸੀਂ ਬਹੁਤ ਭਾਗਸ਼ਾਲੀ ਹਾਂ ਕਿ ਸਾਨੂੰ ਉਨ੍ਹਾਂ ਦੇ ਵਰਗਾ ਇਕ ਆਗੂ ਮਿਲਿਆ ਹੈ।