ਸੰਜੇ ਲੀਲਾ ਭੰਸਾਲੀ ਅਪਣੇ ਵਧੀਆ ਕੰਮ ਅਤੇ ਜ਼ਿਆਦਾਤਰ ਫ਼ਿਲਮਾਂ ਵਿਵਾਦਾਂ ਦਾ ਹਿੱਸਾ ਰਹਿਣ 'ਤੇ ਜਾਣੇ ਜਾਂਦੇ ਹਨ। ਸੰਜੇ ਜ਼ਿਆਦਾ ਤਰ ਇਕ ਸਾਲ 'ਚ ਸਿਰਫ਼ ਇਕ ਹੀ ਫ਼ਿਲਮ...
ਮੁੰਬਈ : ਸੰਜੇ ਲੀਲਾ ਭੰਸਾਲੀ ਅਪਣੇ ਵਧੀਆ ਕੰਮ ਅਤੇ ਜ਼ਿਆਦਾਤਰ ਫ਼ਿਲਮਾਂ ਵਿਵਾਦਾਂ ਦਾ ਹਿੱਸਾ ਰਹਿਣ 'ਤੇ ਜਾਣੇ ਜਾਂਦੇ ਹਨ। ਸੰਜੇ ਜ਼ਿਆਦਾ ਤਰ ਇਕ ਸਾਲ 'ਚ ਸਿਰਫ਼ ਇਕ ਹੀ ਫ਼ਿਲਮ ਬਣਾਉਂਦੇ ਹਨ ਅਤੇ ਉਹ ਬਲਾਕਬਸਟਰ ਹਿਟ ਹੁੰਦੀ ਹੈ। ਉਸੀ ਤਰ੍ਹਾਂ ਹੀ ਇਕ ਵਾਰ ਫਿਰ ਇਕ ਹੋਰ ਫ਼ਿਲਮ ਬਨਾਉਣ ਜਾ ਰਹੇ ਹਨ। ਦੇਵਦਾਸ, ਬਾਜੀਰਾਓ ਮਸਤਾਨੀ ਅਤੇ ਪਦਮਾਵਤ ਵਰਗੀਆਂ ਵੱਡੀਆਂ ਅਤੇ ਹਿਟ ਫਿਲਮਾਂ ਬਣਾ ਚੁਕੇ ਫ਼ਿਲਮ ਮੇਕਰ ਸੰਜੇ ਲੀਲਾ ਭੰਸਾਲੀ ਨੇ ਅਪਣੀ ਅਗਲੀ ਫ਼ਿਲਮ ਲਈ ਰਿਤੀਕ ਰੋਸ਼ਨ ਨੂੰ ਅਪ੍ਰੋਚ ਕੀਤਾ ਸੀ ਪਰ ਰਿਤੀਕ ਨੇ ਉਨ੍ਹਾਂ ਦੀ ਫ਼ਿਲਮ ਕਰਨ ਤੋਂ ਇਨਕਾਰ ਕਰ ਦਿਤਾ ਹੈ।
ਰਿਪੋਰਟ ਦੇ ਮੁਤਾਬਕ, ਹਾਲ ਹੀ ਵਿਚ ਭੰਸਾਲੀ ਅਪਣੀ ਇਕ ਫ਼ਿਲਮ ਲਈ ਰਿਤੀਕ ਦੇ ਕੋਲ ਗਏ ਪਰ ਰਿਤੀਕ ਨੇ ਬਿਨਾਂ ਕੋਈ ਵਜ੍ਹਾ ਦੱਸੇ ਭੰਸਾਲੀ ਨੂੰ ਇਨਕਾਰ ਕਰ ਦਿਤਾ। ਹੁਣ ਭੰਸਾਲੀ ਅਪਣੀ ਇਸ ਫ਼ਿਲਮ ਲਈ ਕਿਸੇ ਹੋਰ ਐਕਟਰ ਦੀ ਤਲਾਸ਼ ਵਿਚ ਹਨ। ਦੱਸ ਦਈਏ ਕਿ ਭੰਸਾਲੀ ਦੀ ਇਹ ਫ਼ਿਲਮ ਮਲਿਆਲਮ ਫ਼ਿਲਮ ਪੁਲੀਮੁਰੁਗਨ ਦਾ ਹਿੰਦੀ ਰੀ-ਮੇਕ ਹੋਵੇਗੀ। ਇਸ ਫ਼ਿਲਮ ਵਿਚ ਮੋਹਨਲਾਲ ਮੁਖ ਕਿਰਦਾਰ ਵਿਚ ਸਨ।
ਮੋਹਨ ਲਾਲ ਨੇ ਇਕ ਅਜਿਹੇ ਸ਼ਿਕਾਰੀ ਦਾ ਕਿਰਦਾਰ ਨਿਭਾਇਆ ਸੀ ਜੋ ਅਪਣੇ ਪਿੰਡ ਨੂੰ ਨਰਭਕਸ਼ੀ ਤੇਂਦੁਏ ਦੇ ਚੰਗੁਲ ਤੋਂ ਬਚਾਉਂਦਾ ਹੈ।ਹੁਣ ਦੇਖਣਾ ਇਹ ਹੈ ਕਿ ਸੰਜੇ ਲੀਲਾ ਭੰਸਾਲੀ ਅਪਣੀ ਇਸ ਫ਼ਿਲਮ ਲਈ ਕਿਸ ਨੂੰ ਸਾਈਨ ਕਰਦੇ ਹਨ। ਉਂਝ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਅਖੀਰ ਰਿਤੀਕ ਨੇ ਭੰਸਾਲੀ ਦੀ ਫ਼ਿਲਮ ਨੂੰ ਕਰਨ ਤੋਂ ਇਨਕਾਰ ਕਿਉਂ ਕੀਤਾ। ਕਿਤੇ ਇਸ ਦੀ ਵਜ੍ਹਾ ਡੇਟਸ ਦੀ ਕਮੀ ਜਾਂ ਫਿਰ ਕੋਈ ਮਨ ਮੁਟਾਅ ਤਾਂ ਨਹੀਂ ?
ਦੂਜੇ ਪਾਸੇ ਸੰਜੇ ਲੀਲਾ ਭੰਸਾਲੀ ਰਣਵੀਰ ਸਿੰਘ ਦੇ ਨਾਲ ਇਕ ਹੋਰ ਫ਼ਿਲਮ ਬਣਾਉਣ ਜਾ ਰਹੇ ਹਨ। ਹਾਲਾਂਕਿ, ਇਸ ਫ਼ਿਲਮ ਵਿਚ ਉਹ ਦੀਪੀਕਾ ਪਾਦੁਕੋਨ ਨੂੰ ਕਾਸਟ ਨਹੀਂ ਕਰਨਾ ਚਾਹੁੰਦੇ ਹਨ। ਇਹ ਜਾਣਦੇ ਹੋਏ ਵੀ ਕਿ ਆਨਸਕਰੀਨ ਤੋਂ ਲੈ ਕੇ ਆਫ਼ਸਕ੍ਰੀਨ ਤੱਕ ਰਣਵੀਰ - ਦੀਪਿਕਾ ਦੀ ਜੋਡ਼ੀ ਸੁਪਰਹਿਟ ਹੈ। ਅਪਣੇ ਆਪ ਇਸ ਜੋਡ਼ੀ ਦੇ ਸਹਾਰੇ ਭੰਸਾਲੀ ਨੇ ਬਾਜੀਰਾਓ ਮਸਤਾਨੀ, ਰਾਮਲੀਲਾ ਅਤੇ ਪਦਮਾਵਤ ਵਰਗੀ ਹਿਟ ਫ਼ਿਲਮਾਂ ਦਿੱਤੀਆਂ ਹਨ। ਫਿਰ ਕਿਓਂ ਭੰਸਾਲੀ ਰਣਵੀਰ ਦੇ ਨਾਲ ਦੀਪਿਕਾ ਨਹੀਂ ਸਗੋਂ ਕਿਸੇ ਹੋਰ ਅਦਾਕਾਰਾ ਨੂੰ ਕਾਸਟ ਕਰਨਾ ਚਾਹੁੰਦੇ ਹਨ ?