
ਇਸ ਸਵਾਲ ਦੇ ਜਵਾਬ ਵਿਚ ਕੰਗਨਾ ਹੱਸ ਪਈ ਅਤੇ ਕਿਹਾ- ‘I AM SORRY TOO SAY’, ਪਰ ਕਰਨ ਸਰ ਨੂੰ ਮੇਰੇ ਨਾਲ ਇੱਕ ਫ਼ਿਲਮ ਕਰਨੀ ਚਾਹੀਦੀ ਹੈ।
Kangana commented on working with Karan: ਕੰਗਨਾ ਰਣੌਤ ਇਨ੍ਹੀਂ ਦਿਨੀਂ ਫ਼ਿਲਮ ਐਮਰਜੈਂਸੀ ਨੂੰ ਲੈ ਕੇ ਸੁਰਖ਼ੀਆਂ ਵਿਚ ਹੈ। ਇਸ ਦੌਰਾਨ ਅਦਾਕਾਰਾ ਤੋਂ ਪੁੱਛਿਆ ਗਿਆ ਕਿ ਕੀ ਉਹ ਕਰਨ ਜੌਹਰ ਨਾਲ ਕਿਸੇ ਫ਼ਿਲਮ ਵਿਚ ਕੰਮ ਕਰੇਗੀ। ਇਸ 'ਤੇ ਕੰਗਨਾ ਨੇ ਕਿਹਾ- ਉਨ੍ਹਾਂ ਨੂੰ ਮੇਰੇ ਨਾਲ ਕੰਮ ਕਰਨਾ ਚਾਹੀਦਾ ਹੈ, ਮੈਂ ਉਨ੍ਹਾਂ ਨੂੰ ਫ਼ਿਲਮ ਵਿਚ ਚੁਗਲਖੋਰ ਦਾ ਨਹੀਂ ਬਲਕਿ ਕੋਈ ਵਧੀਆ ਰੋਲ ਦੇਵਾਂਗੀ।
ਕੰਗਨਾ ਰਣੌਤ ਹਾਲ ਹੀ ਵਿਚ ਆਪਣੀ ਫ਼ਿਲਮ ਐਮਰਜੈਂਸੀ ਦੇ ਪ੍ਰਚਾਰ ਲਈ ਸਿੰਗਿੰਗ ਰਿਐਲਿਟੀ ਸ਼ੋਅ ਇੰਡੀਅਨ ਆਈਡਲ 15 ਵਿਚ ਗਈ ਸੀ। ਇਸ ਦੌਰਾਨ ਪ੍ਰਤੀਯੋਗੀ ਮਾਨੁਸ਼ੀ ਘੋਸ਼ ਨੇ ਕੰਗਨਾ ਤੋਂ ਸਵਾਲ ਪੁੱਛਿਆ ਕਿ ਉਨ੍ਹਾਂ ਦੇ ਅਤੇ ਕਰਨ ਜੌਹਰ ਚ ਜੋ ਠੰਢੀ ਜੰਗ ਚਲ ਰਹੀ ਹੈ, ਕੀ ਉਸ ਤੋਂ ਬਾਅਦ ਉਹ ਕਰਨ ਜੌਹਰ ਦੇ ਧਰਮਾ ਪ੍ਰੋਡੰਕਸ਼ਨ ਦੇ ਲਈ ਕੰਮ ਕਰਨਗੇ?
ਇਸ ਸਵਾਲ ਦੇ ਜਵਾਬ ਵਿਚ ਕੰਗਨਾ ਹੱਸ ਪਈ ਅਤੇ ਕਿਹਾ- ‘I AM SORRY TOO SAY’, ਪਰ ਕਰਨ ਸਰ ਨੂੰ ਮੇਰੇ ਨਾਲ ਇੱਕ ਫ਼ਿਲਮ ਕਰਨੀ ਚਾਹੀਦੀ ਹੈ। ਮੈਂ ਉਨ੍ਹਾਂ ਨੂੰ ਇੱਕ ਬਹੁਤ ਵਧੀਆ ਰੋਲ ਦੇਵਾਂਗੀ ਅਤੇ ਇੱਕ ਬਹੁਤ ਵਧੀਆ ਫ਼ਿਲਮ ਬਣਾਵਾਂਗੀ। ਉਸ ਫ਼ਿਲਮ ਵਿਚ ਸੱਸ ਅਤੇ ਨੂੰਹ ਦੀ ਚੁਗਲੀਬਾਜ਼ੀ ਨਹੀਂ ਹੋਵੇਗੀ। ਇਹ ਇੱਕ ਢੁਕਵੀਂ ਫ਼ਿਲਮ ਹੋਵੇਗੀ ਅਤੇ ਉਨ੍ਹਾਂ ਨੂੰ ਢੁਕਵਾਂ ਰੋਲ ਮਿਲੇਗਾ।
ਇਸ ਤੋਂ ਪਹਿਲਾਂ ਸਾਲ 2017 ਵਿਚ ਕੰਗਨਾ ਕਰਨ ਜੌਹਰ ਦੇ ਸ਼ੋਅ 'ਕੌਫੀ ਵਿਦ ਕਰਨ' ਸੀਜ਼ਨ 5 ਵਿਚ ਗਈ ਸੀ। ਉਸ ਸਮੇਂ ਅਦਾਕਾਰਾ ਦੇ ਨਾਲ ਸਹਿ-ਕਲਾਕਾਰ ਸੈਫ਼ ਅਲੀ ਖ਼ਾਨ ਅਤੇ ਸ਼ਾਹਿਦ ਕਪੂਰ ਵੀ ਮੌਜੂਦ ਸਨ। ਕੰਗਨਾ ਨੇ ਇਸ ਸ਼ੋਅ ਵਿਚ ਕਰਨ ਜੌਹਰ ਨੂੰ ਬਹੁਤ ਕੁਝ ਕਿਹਾ ਸੀ। ਉਸ ਨੇ ਕਿਹਾ ਸੀ ਕਿ ਕਰਨ Nepotism ਨੂੰ ਵਧਾਵਾ ਦਿੰਦੇ ਹਨ।
ਦਰਅਸਲ, ਸ਼ੋਅ ਕੌਫੀ ਵਿਦ ਕਰਨ ਵਿਚ, ਕਰਨ ਨੇ ਕੰਗਨਾ ਨੂੰ ਪੁੱਛਿਆ ਕਿ ਤੁਸੀਂ ਆਪਣੀ ਬਾਇਓਪਿਕ ਵਿਚ ਕਿਸ ਨੂੰ ਖ਼ਲਨਾਇਕ ਦੇ ਰੂਪ ਵਿਚ ਦੇਖਦੇ ਹੋ। ਇਸ ਦੇ ਜਵਾਬ ਵਿਚ ਕੰਗਨਾ ਨੇ ਅਸਿੱਧੇ ਤੌਰ 'ਤੇ ਕਿਹਾ ਸੀ ਕਿ ਕਰਨ ਹਮੇਸ਼ਾ Nepotism ਨੂੰ ਲੈ ਕੇ ਗੱਲ ਕਰਦੇ ਹਨ, ਜਿਸ ਕਾਰਨ ਉਹ ਇੱਕ ਵਾਰ ਸਦਮੇ ਵਿਚ ਸੀ। ਇਸ ਤੋਂ ਇਲਾਵਾ ਵੀ ਕੰਗਨਾ ਕਈ ਵਾਰ ਕਰਨ ਬਾਰੇ ਅਸਿੱਧੀਆਂ ਟਿੱਪਣੀਆਂ ਕਰ ਚੁੱਕੀ ਹੈ।
ਕਰਨ ਨੇ ਦੱਸਿਆ ਸੀ ਕਿ ਕੰਗਨਾ ਦੇ ਨਾਲ ਉਨ੍ਹਾਂ ਨੇ ਇਸ ਲਈ ਕੰਮ ਨਹੀਂ ਕੀਤਾ ਕਿਉਂਕਿ ਉਨ੍ਹਾਂ ਨੂੰ ਅਦਾਕਾਰਾਂ ਦੇ ਨਾਲ ਕੰਮ ਕਰਨਾ ਪਸੰਦ ਨਹੀਂ ਸੀ। ਕੰਗਨਾ ਦੇ ਨਾਲ ਕੰਮ ਨਾ ਕਰਨ ਦੀ ਵਜ੍ਹਾਂ ਉਨ੍ਹਾਂ ਦਾ ਆਊਟਸਾਈਡਰ ਹੋਣਾ ਨਹੀਂ ਹੈ।
ਕੰਗਨਾ ਰਣੌਤ ਹਿਮਾਚਲ ਦੇ ਮੰਡੀ ਲੋਕਸਭਾ ਸੀਟ ਉੱਤੇ ਪਿਛਲੇ ਸਾਲ ਹੋਈਆਂ ਚੋਣਾਂ ਵਿਚ ਭਾਜਪਾ ਦੀ ਟਿਕਟ ਉੱਤੇ ਚੋਣ ਲੜੀ ਸੀ। ਉਨ੍ਹਾਂ ਨੇ ਹਿਮਾਚਲ ਦੇ ਸਾਬਕਾ ਸੀਐਮ ਵੀਰਭੱਦਰ ਸਿੰਘ ਦੇ ਪੁੱਤਰ ਅਤੇ ਕਾਂਗਰਸੀ ਆਗੂ ਵਿਕਰਮਾਦਿੱਤਿਆ ਸਿੰਘ ਨੂੰ ਹਰਾਇਆ ਸੀ।
ਕੰਗਨਾ ਦੀ ਫ਼ਿਲਮ ਐਮਰਜੈਂਸੀ 1975 ਤੋਂ 1977 ਦੇ 21 ਮਹੀਨਿਆਂ ਦੇ ਸਮੇਂ 'ਤੇ ਅਧਾਰਤ ਹੈ। ਜਦੋਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦੇਸ਼ ਨੂੰ ਦਰਪੇਸ਼ ਖ਼ਤਰਿਆਂ ਦਾ ਹਵਾਲਾ ਦਿੰਦੇ ਹੋਏ ਪੂਰੇ ਦੇਸ਼ ਵਿਚ ਐਮਰਜੈਂਸੀ ਦਾ ਐਲਾਨ ਕੀਤਾ ਸੀ। ਇਸ ਫ਼ਿਲਮ ਵਿਚ ਕੰਗਨਾ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ ਵਿਚ ਨਜ਼ਰ ਆਵੇਗੀ। ਇਹ ਫ਼ਿਲਮ 17 ਜਨਵਰੀ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ।