
''ਦੰਗੇ, ਤੁਹਾਨੂੰ ਇਹ ਦੰਗੇ ਦਿਖਾਈ ਦਿੰਦੇ ਹਨ''?
ਨਵੀਂ ਦਿੱਲੀ: ਕਿਸਾਨ ਪਿਛਲੇ ਕਈ ਮਹੀਨਿਆਂ ਤੋਂ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਅੰਦੋਲਨ ਕਰ ਰਹੇ ਹਨ। ਸਮਾਜ ਦੇ ਵੱਖ ਵੱਖ ਵਰਗਾਂ ਤੋਂ ਲੈ ਕੇ ਸਿਆਸਤਦਾਨਾਂ, ਰਾਜਨੇਤਾਵਾਂ, ਅਦਾਕਾਰਾਂ ਤੱਕ ਹਰ ਕੋਈ ਇਸ ਅੰਦੋਲਨ ਪ੍ਰਤੀ ਆਪਣੀ ਪ੍ਰਤੀਕ੍ਰਿਆ ਦੇ ਰਿਹਾ ਹੈ।
Sonakshi Sinha
ਕੁਝ ਲੋਕ ਇਸ ਦੇ ਸਮਰਥਨ ਵਿਚ ਖੜੇ ਹਨ ਅਤੇ ਕੁਝ ਇਸ ਨੂੰ ਸਾਜਿਸ਼ ਕਰਾਰ ਦੇ ਰਹੇ ਹਨ। ਇਸ ਦੌਰਾਨ ਅਦਾਕਾਰਾ ਸੋਨਾਕਸ਼ੀ ਸਿਨਹਾ ਨੇ ਕਿਸਾਨਾਂ ਲਈ ਇਕ ਕਵਿਤਾ ਪੜ੍ਹੀ ਜੋ ਬਹੁਤ ਵਾਇਰਲ ਹੋ ਰਹੀ ਹੈ।
Sonakshi Sinha
ਉਹਨਾਂ ਨੇ ਕਿਸਾਨਾਂ ਲਈ ਵਰਦ ਭੱਟਨਗਰ ਦੁਆਰਾ ਲਿਖੀ ਇਸ ਬਹੁਤ ਭਾਵੁਕ ਕਵਿਤਾ ਨੂੰ ਪੜ੍ਹਦਿਆਂ ਇੰਸਟਾਗ੍ਰਾਮ ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਕਵਿਤਾ ਦਾ ਸਿਰਲੇਖ ਹੈ 'ਕਿਉਂ'.
Sonakshi Sinha
ਸੋਨਾਕਸ਼ੀ ਨੇ ਕਵਿਤਾ ਦੇ ਵੀਡੀਓ ਦੇ ਨਾਲ ਕੈਪਸ਼ਨ ਵਿਚ ਲਿਖਿਆ, ਨਜ਼ਰਾਂ ਮਿਲਾ ਕੇ ਜ਼ਰਾ ਖੁਦ ਤੋਂ ਪੁੱਛੋਂ, ਕਿਉਂ?' ਉਸਨੇ ਅੱਗੇ ਲਿਖਿਆ ਹੈ ਕਿ ਇਹ ਕਵਿਤਾ ਹੱਥਾਂ ਨੂੰ ਸਮਰਪਤ ਹੈ ਜਿਸ ਕਾਰਨ ਅਸੀਂ ਹਰ ਰੋਜ ਭੋਜਨ ਖਾਂਦੇ ਹਾਂ।
Sonakshi Sinha
ਕਿਉਂ, ਹਰ ਕੋਈ ਪੁੱਛਦਾ ਹੈ ਕਿ ਅਸੀਂ ਸੜਕਾਂ ਉੱਤੇ ਕਿਉਂ ਉੱਤਰ ਆਏ ਹਾਂ।
ਖੇਤਾਂ ਦੇ ਮੰਜਰ ਛੱਡ, ਕਿਉਂ ਬੰਜਰ ਸ਼ਹਿਰਾਂ ਵਿੱਚ ਦਾਖਲ ਹੋ ਗਏ ਹਾਂ
ਇਹ ਮਿੱਟੀ, ਬੋਰੀ, ਕਹੀ, ਦਾਤਰੀ ਵਾਲੇ ਹੱਥ, ਕਿਉਂ ਅਸੀਂ ਰਾਜਨੀਤੀ ਦੀ ਦਲਦਲ ਵਿਚ ਪਾਏ ਨੇ
ਦਹੀਂ, ਮੱਖਣ ਅਤੇ ਗੁੜ ਵਾਲਿਆਂ ਨੇ ਕਿਉਂ ਇਰਾਦੇ ਮਸ਼ਾਲਾਂ ਨਾਲ ਸੁਲਵਾਏ ਨੇ
ਹੇ ਬੁੱਢੀਆ ਅੱਖਾਂ, ਨੰਨ੍ਹੇ ਕਦਮ ਨੇ ਕਿਉਂ ਦੰਗੇ ਭੜਕਾਏ ਨੇ
ਦੰਗੇ, ਤੁਹਾਨੂੰ ਇਹ ਦੰਗੇ ਦਿਖਾਈ ਦਿੰਦੇ ਹਨ ਕਿਉਂ
ਆਪਣੇ ਹਿੱਸੇ ਦੀ ਰੋਟੀ ਖਾਣਾ ਉਚਿਤ ਨਹੀਂ ਹੈ, ਕਿਉਂ
ਮੱਕੀ ਦੀ ਰੋਟੀ, ਸਰ੍ਹੋ ਦਾ ਸਾਗ, ਵੈਸੇ ਤਾਂ ਕਈ ਚਟਕਾਰੇ ਲੈਂਦੇ ਹਨ
ਹੁਣ ਉਨ੍ਹਾਂ ਲਈ ਇਹ ਸਭ ਕਰਨਾ ਸਹੀ ਨਹੀਂ ਹੈ, ਕਿਉਂ
ਨਜ਼ਰਾਂ ਮਿਲਾ ਕੇ ਜ਼ਰਾ ਖੁਦ ਤੋਂ ਪੁੱਛੋਂ, ਕਿਉਂ''
ਦਬੰਗ ਅਦਾਕਾਰਾ ਸੋਨਾਕਸ਼ੀ ਸਿਨਹਾ ਅਕਸਰ ਹੀ ਸਮਾਜਿਕ ਮੁੱਦਿਆਂ 'ਤੇ ਖੁੱਲ੍ਹ ਕੇ ਵਿਚਾਰ ਰੱਖਦੀ ਵੇਖੀ ਜਾਂਦੀ ਹੈ। ਸੋਨਾਕਸ਼ੀ ਨੇ ਵੀ ਕਿਸਾਨਾਂ ਦੇ ਮੁੱਦੇ 'ਤੇ ਗੱਲ ਕੀਤੀ ਹੈ। 26 ਜਨਵਰੀ ਦੀ ਹਿੰਸਾ ਤੋਂ ਬਾਅਦ, ਸੋਨਾਕਸ਼ੀ ਨੇ ਦਿੱਲੀ ਐਨਸੀਆਰ ਵਿੱਚ ਇੰਟਰਨੈੱਟ ਬੰਦ ਹੋਣ ਬਾਰੇ ਵੀ ਆਪਣੀ ਗੱਲ ਰੱਖੀ।