
ਉਨ੍ਹਾਂ ਦਾ ਜਨਮ 11 ਅਪ੍ਰੈਲ 1904 'ਚ ਜੰਮੂ ਵਿੱਚ ਹੋਇਆ ਸੀ।
ਭਾਰਤੀ ਫ਼ਿਲਮ ਅਤੇ ਸੰਗੀਤ ਜਗਤ ਵਿਚ ਕੁੰਦਨ ਲਾਲ ਸਹਿਗਲ ਦਾ ਨਾਮ ਉਨ੍ਹਾਂ ਕਲਾਕਾਰਾਂ 'ਚ ਸ਼ੁਮਾਰ ਹੈ ਜਿਨਾਂ ਨੂੰ ਬੇਹਤਰੀਨ ਕਲਾ ਅਤੇ ਸੰਗੀਤ ਲਈ ਜਾਣਿਆ ਜਾਂਦਾ ਹੈ। ਕੇ.ਐਲ. ਸਹਿਗਲ ਪਹਿਲੇ ਸੁਪਰਸਟਾਰ ਵਜੋਂ ਵੀ ਜਾਣੇ ਜਾਂਦੇ ਹਨ। ਅੱਜ ਉਨ੍ਹਾਂ ਦਾ 114 ਵਾਂ ਜਨਮ ਦਿਹਾੜਾ ਹੈ। ਜਿਸ ਦੇ ਲਈ ਉਨ੍ਹਾਂ ਨੂੰ ਅਮਰੀਕੀ ਟੈਕਨੋਲੋਜੀ ਗੂਗਲ ਨੇ ਵੀ ਡੂਡਲ ਬਣਾ ਕੇ ਜਨਮਦਿਨ ਦੀ ਖ਼ਾਸ ਮੁਬਾਰਕਬਾਦ ਦਿਤੀ ਹੈ। ਉਨ੍ਹਾਂ ਦਾ ਜਨਮ 11 ਅਪ੍ਰੈਲ 1904 'ਚ ਜੰਮੂ ਵਿੱਚ ਹੋਇਆ ਸੀ। ਦਸ ਦਈਏ ਕਿ ਸਹਿਗਲ ਸ਼ਾਨਦਾਰ ਗਾਇਕ ਹੋਣ ਦੇ ਨਾਲ - ਨਾਲ ਬੇਹਤਰੀਨ ਅਦਾਕਾਰ ਵੀ ਸਨ। ਸਾਲ 1935 ਵਿੱਚ ਰਲੀਜ਼ ਹੋਈ ਫ਼ਿਲਮ 'ਦੇਵਦਾਸ' ਉਨ੍ਹਾਂ ਦੇ ਕਰਿਅਰ ਲਈ ਮੀਲ ਦਾ ਥਰ ਸਾਬਤ ਹੋਈ। ਜਿਸ ਤੋਂ ਬਾਅਦ ਉਨ੍ਹਾਂ ਨੇ ਸਫ਼ਲਤਾ ਦੀਆਂ ਬੁਲੰਦੀਆਂ ਨੂੰ ਛੂਹਿਆ। K.L.Saigalਗੱਲ ਕਰੀਏ ਕੇ ਐਲ ਸਹਿਗਲ ਦੇ ਨਿਜੀ ਜੀਵਨ ਦੀ ਤਾਂ ਉਹ ਦਸ ਦਈਏ ਕਿ ਉਨ੍ਹਾਂ ਦੇ ਪਿਤਾ ਅਮਰਚੰਦ ਸਹਿਗਲ ਜੰਮੂ ਦੇ ਰਾਜਾ ਦੀ ਅਦਾਲਤ ਵਿੱਚ ਤੇਹਸੀਲਦਾਰ ਸਨ ਅਤੇ ਉਨ੍ਹਾਂ ਦੀ ਮਾਤਾ ਕੇਸਰਬਾਈ ਰੱਬ ਦੀ ਭਗਤੀ ਵਿੱਚ ਲੀਨ ਰਹਿੰਦੀ ਸੀ ਅਤੇ ਸੰਗੀਤ ਪ੍ਰੇਮੀ ਸੀ ਅਤੇ ਉਹ ਅਕਸਰ ਹੀ ਭਜਨ ਕੀਰਤਨ ਕਰਨ ਦੇ ਲਈ ਬੇਟੇ ਕੁੰਦਨ ਨੂੰ ਵੀ ਨਾਲ ਲਿਜਾਇਆ ਕਰਦਾ ਸੀ। ਇਨ੍ਹਾਂ ਹੀ ਨਹੀਂ ਉਨ੍ਹਾਂ ਦੀ ਮਾਤਾ ਰਾਮਲੀਲਾ ਦੀ ਵੀ ਬਹੁਤ ਸ਼ੋਕੀਨ ਸੀ ਅਤੇ ਬਚਪਨ ਵਿੱਚ ਉਹ ਬੇਟੇ ਨੂੰ ਰਾਮਲੀਲਾ ਦੇ ਵਿਚ ਸੀਤਾ ਬਣਾਉਂਦੇ ਸਨ। ਇਸ ਸਭ ਤੋਂ ਬਾਅਦ ਉਨ੍ਹਾਂ ਦਾ ਰੁਝਾਨ ਸਿਰਫ਼ ਕਲਾ ਅਤੇ ਸੰਗੀਤ ਵਿਚ ਹੀ ਹੋ ਗਿਆ ਅਤੇ ਉਨ੍ਹਾਂ ਨੇ ਆਪਣੀ ਪੜ੍ਹਾਈ ਤਕ ਛੱਡ ਦਿਤੀ। ਜਿਸਦੇ ਬਾਅਦ ਉਹ ਮੁਰਾਦਾਬਾਦ ਰੇਲਵੇ ਸਟੇਸ਼ਨ ਉੱਤੇ ਟਾਇਮਕੀਪਰ ਦੀ ਨੌਕਰੀ ਕਰਦੇ ਸਨ ।
K.L.Saigal
ਜਿਸ ਤੋਂ ਬਾਅਦ ਉਨ੍ਹਾਂ ਨੇ ਕਾਨਪੁਰ ਵਿਚ ਨੌਕਰੀ ਕਰਦੇ ਕਰਦੇ ਹੀ ਸੰਗੀਤ ਦੀ ਸਿਖਿਆ ਵੀ ਲਈ। ਇਨ੍ਹੀਂ ਦਿਨੀ ਕੁੰਦਨ ਲਾਲ ਸਹਿਗਲ ਨੂੰ ਹੋਟਲ ਦੇ ਮੈਨੇਜਰ ਵਜੋਂ ਵੀ ਨੌਕਰੀ ਮਿਲੀ ਪਰ ਸੰਗੀਤ ਉਨ੍ਹਾਂ ਦੇ ਰਗਾ 'ਚ ਇਨਾ ਰਚਿਆ ਸੀ ਕਿ ਉਹਨਾਂ ਦੀ ਕਿਸਮਤ ਸੰਗੀਤ ਵੱਲ ਹੀ ਲੈ ਆਈ ਅਤੇ 1930 ਦੇ ਦਸ਼ਕ ਵਿੱਚ ਉਨ੍ਹਾਂਨੇ ਬਤੋਰ ਗਾਇਕ ਫ਼ਿਲਮ ਇੰਡਸਟਰੀ ਵਿੱਚ ਕਦਮ ਰੱਖਿਆ।ਬੀ। ਏਨ. ਸਰਕਾਰ ਨੇ ਉਨ੍ਹਾਂਨੂੰ 200 ਰੁਪਏ ਪ੍ਰਤੀ ਮਹੀਨੇ ਦੇ ਸੰਧੀ ਉੱਤੇ ਰੱਖਿਆ ਸੀ। ਸਹਿਗਲ ਦੀ ਇੱਥੇ ਮੁਲਾਕਾਤ ਸੰਗੀਤਕਾਰ ਆਰ . ਸੀ . ਬੋਰਾਲ ਨਾਲ ਹੋਈ। ਬਤੋਰ ਐਕਟਰ ਸਹਿਗਲ ਨੂੰ ਸਾਲ 1932 ਵਿੱਚ ਦਿਖਾਇਆ ਹੋਇਆ ਇੱਕ ਉਰਦੂ ਫਿਲਮ ਮੁਹੱਬਤ ਦੇ ਹੰਝੂ ਵਿੱਚ ਅਦਾਕਾਰੀ ਦਾ ਮੌਕਾ ਮਿਲਿਆ। K.L.Saigal1933 ਵਿੱਚ ਰਲੀਜ਼ ਹੋਈ ਫਿਲਮ ਪੁਰਾਣ ਭਗਤ ਜਿਸ ਦੀ ਕਾਮਯਾਬੀ ਦੇ ਬਾਅਦ ਬਤੋਰ ਗਾਇਕ ਸਹਿਗਲ ਕੁੱਝ ਹੱਦ ਤੱਕ ਫ਼ਿਲਮ ਜਗਤ ਵਿਚ ਆਪਣੀ ਪਹਿਚਾਣ ਬਣਾ ਲਈ ਸੀ। 937 ਵਿੱਚ ਸਹਿਗਲ ਨੂੰ ਬਾਂਗਲਾ ਫ਼ਿਲਮ 'ਦੀਦੀ' ਲਈ ਵੀ ਬੇਹੱਦ ਸਫ਼ਲਤਾ ਮਿਲੀ। ਬਹੁਤ ਘੱਟ ਸਮੇਂ 'ਚ ਜਿੰਨੀ ਸ਼ੋਹਰਤ ਸਹਿਗਲ ਨੂੰ ਮਿਲੀ ਇਨੀਂ ਸ਼ਾਇਦ ਹੀ ਕਿਸੇ ਹੋਰ ਨੂੰ ਮਿਲੀ ਹੋਵੇ। ਉਨ੍ਹਾਂ ਦੀ ਸ਼ੋਹਰਤ ਦਾ ਅੰਦਾਜ਼ਾ ਇਥੋਂ ਲਗਾਇਆ ਜਾ ਸਕਦਾ ਹੈ ਕਿ ਉਸ ਵੇਲੇ ਦੇ ਮਸ਼ਹੂਰ ਰੇਡੀਓ ਸਿਲੋਨ ਨੇ ਲਗਭਗ 48 ਸਾਲ ਤਕ ਅਪਣੇ ਪ੍ਰੋਗਰਾਮ ਨੂੰ ਉਨ੍ਹਾਂ ਦੇ ਗਾਣਿਆਂ ਤੇ ਹੀ ਅਧਾਰਿਤ ਰੱਖੀ। ਸਾਲ 1940 ਤੋਂ 1947 ਤਕ ਕੁੰਦਨ ਲਾਲ ਸਹਿਗਲ ਨੇ ਬਾਲੀਵੁਡ ਵਿਚ ਵੀ ਕਾਫੀ ਨਾਮਣਾ ਖੱਟਿਆ। ਸਹਿਗਲ ਨੇ ਆਪਣੇ ਕਰੀਅਰ ਦੇ 185 ਗਾਣੇ ਰਿਕਾਰਡ ਕਰਵਾਏ ਜਿਨ੍ਹਾਂ ਵਿਚ 142 ਫ਼ਿਲਮੀ ਸਨ ਅਤੇ 43 ਨਾਨ ਫ਼ਿਲਮੀ।
K.L.Saigalਜ਼ਿਕਰਯੋਗ ਹੈ ਕਿ ਸੰਗੀਤ ਜਗਤ 'ਚ ਉਨ੍ਹਾਂ ਦਾ ਰੁਤਬਾ ਇਨ੍ਹਾਂ ਉੱਚਾ ਹੋ ਚੁੱਕਿਆ ਸੀ ਕਿ ਲਤਾ ਮੰਗੇਸ਼ਕਰ ਅਤੇ ਕਿਸ਼ੋਰ ਕੁਮਾਰ ਉਨ੍ਹਾਂ ਨੂੰ ਆਪਣਾ ਗੁਰੂ ,ਮੰਨਦੇ ਸਨ। ਸੰਗੀਤ ਅਤੇ ਕਲਾ ਜਗਤ ਦੇ ਇਸ ਸੁਪਰ ਸਟਾਰ ਨੇ ਬਹੁਤ ਘਟ ਸਮੇਂ ਵਿਚ ਹੀ ਦੁਨੀਆਂ ਨੂੰ ਅਲਵਿਦਾ ਕਹਿ ਦਿਤਾ। 43 ਸਾਲ ਦੀ ਉਮਰ 'ਚ ਕੁੰਦਨ ਲਾਲ ਸਹਿਗਲ ਦਾ ਦੇਹਾਂਤ 18 ਜਨਵਰੀ 1947 ਜਲੰਧਰ ਵਿਖੇ ਹੋਇਆ। ਸਾਡੇ ਵਲੋਂ ਵੀ ਇਸ ਸਦਾਬਹਾਰ ਕਲਾਕਾਰ ਨੂੰ ਜਨਮਦਿਨ ਮੁਬਾਰਕ।