
ਦੋ ਮਹੀਨੇ ਪਹਿਲਾਂ ਹੋਈ ਸੀ ਪੁੱਤ ਦੀ ਮੌਤ
ਨਵੀਂ ਦਿੱਲੀ: ਬਾਲੀਵੁੱਡ ਲਈ ਦੁਖਦ ਖ਼ਬਰ ਹੈ। ਮਸ਼ਹੂਰ ਅਦਾਕਾਰ ਅਤੇ ਪਟਕਥਾ ਲੇਖਕ ਸ਼ਿਵ ਕੁਮਾਰ ਸੁਬਰਾਮਨੀਅਮ ਦਾ ਦੇਰ ਰਾਤ ਦਿਹਾਂਤ ਹੋ ਗਿਆ ਹੈ। ਅਦਾਕਾਰ ਦੀ ਮੌਤ ਦੀ ਖ਼ਬਰ ਨਾਲ ਫਿਲਮ ਜਗਤ ਸਦਮੇ 'ਚ ਹੈ। ਸ਼ਿਵ ਕੁਮਾਰ ਸੁਬਰਾਮਨੀਅਮ ਲੰਬੇ ਸਮੇਂ ਤੋਂ ਕੈਂਸਰ ਤੋਂ ਪੀੜਤ ਸਨ।
Famous Bollywood actor Shiv Kumar Subramaniam
ਮਸ਼ਹੂਰ ਫ਼ਿਲਮ ਨਿਰਮਾਤਾ ਬੀਨਾ ਸਰਵਰ ਨੇ ਟਵਿੱਟਰ 'ਤੇ ਅਭਿਨੇਤਾ ਦੀ ਮੌਤ 'ਤੇ ਸੋਗ ਜਤਾਇਆ ਹੈ। ਬੀਨਾ ਸਰਵਰ ਨੇ ਟਵੀਟ ਕਰਦਿਆਂ ਲਿਖਿਆ- 'ਬਹੁਤ ਦੁਖਦਾਈ ਖ਼ਬਰ। ਪੁੱਤਰ ਜਹਾਨ ਦੀ ਮੌਤ ਤੋਂ ਦੋ ਮਹੀਨੇ ਬਾਅਦ ਹੀ ਉਸਦੀ ਮੌਤ ਹੋ ਗਈ। ਉਸ ਦੇ ਬੇਟੇ ਜਹਾਨ ਨੂੰ ਬ੍ਰੇਨ ਟਿਊਮਰ ਸੀ। 16ਵੇਂ ਜਨਮ ਦਿਨ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਗਈ ਸੀ।
Famous Bollywood actor Shiv Kumar Subramaniam
ਸ਼ਿਵ ਕੁਮਾਰ ਸੁਬਰਾਮਨੀਅਮ ਆਖਰੀ ਵਾਰ ਪਿਛਲੇ ਸਾਲ ਫਿਲਮ 'ਮੀਨਾਕਸ਼ੀ ਸੁੰਦਰੇਸ਼ਵਰ' 'ਚ ਨਜ਼ਰ ਆਏ ਸਨ। ਇਸ ਤੋਂ ਇਲਾਵਾ ਅਰਜੁਨ ਕਪੂਰ ਅਤੇ ਆਲੀਆ ਭੱਟ ਦੀ ਫਿਲਮ '2 ਸਟੇਟਸ' 'ਚ ਵੀ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ ਸੀ।