
ਬਾਲੀਵੁਡ ਅਦਾਕਾਰਾ ਰਿਚਾ ਚੱਢਾ ਨੂੰ ਟਵਿਟਰ 'ਤੇ ਜਾਨੋਂ ਮਾਰਨ ਅਤੇ ਰੇਪ ਕਰਨ ਦੀ ਧਮਕੀ ਮਿਲੀ ਹੈ। ਇਸ ਧਮਕੀ ਤੋਂ ਬਾਅਦ ਪੂਰੇ ਬਾਲੀਵੁਡ ਵਿੱਚ ਜੜਕੰਪ ਮਚ ਗਿਆ ਹੈ।
ਮੰਬਈ : ਬਾਲੀਵੁਡ ਅਦਾਕਾਰਾ ਰਿਚਾ ਚੱਢਾ ਨੂੰ ਟਵਿਟਰ 'ਤੇ ਜਾਨੋਂ ਮਾਰਨ ਅਤੇ ਰੇਪ ਕਰਨ ਦੀ ਧਮਕੀ ਮਿਲੀ ਹੈ। ਇਸ ਧਮਕੀ ਤੋਂ ਬਾਅਦ ਪੂਰੇ ਬਾਲੀਵੁਡ ਵਿੱਚ ਜੜਕੰਪ ਮਚ ਗਿਆ ਹੈ। ਰਿਚਾ ਬਾਲੀਵੁਡ 'ਚ ਉਨ੍ਹਾਂ ਅਦਕਾਰਾਂ ਵਿੱਚੋਂ ਇਕ ਹਨ ਜੋ ਅਪਣੇ ਬੋਲਡ ਅੰਦਾਜ਼ ਲਈ ਜਾਣੀ ਜਾਂਦੀ ਹੈ। ਆਮਤੌਰ 'ਤੇ ਇਕ ਕੁੜੀ ਨੂੰ ਅਜਿਹੀ ਧਮਕੀ ਮਿਲਣ ਨਾਲ ਉਨ੍ਹਾਂ ਦਾ ਘਬਰਾਉਣਾ ਕੁਦਰਤੀ ਗਲ ਹੈ ਪਰ ਇਥੇ ਰਿਚਾ ਇਹਨਾਂ ਧਮਕੀਆਂ ਤੋਂ ਡਰੀ ਨਹੀਂ ਸਗੋਂ ਧਮਕੀ ਦੇਣ ਵਾਲੇ ਨੂੰ ਮੁੰਹ ਤੋਡ਼ ਜਵਾਬ ਦਿਤਾ ਹੈ। ਉਨ੍ਹਾਂ ਦੇ ਇਸ ਕਦਮ ਦੀ ਹਰ ਪਾਸੇ ਚਰਚਾ ਹੋ ਰਹੀ ਹੈ ਅਤੇ ਉਨ੍ਹਾਂ ਦੇ ਸਹਿਯੋਗ 'ਚ ਕਈ ਲੋਕ ਅੱਗੇ ਆਏ ਹਨ। ਰਿਚਾ ਨੇ ਟਵੀਟ ਦੀਆਂ ਧਮਕੀਆਂ ਦਾ ਸਕ੍ਰੀਨ ਸ਼ਾਟ ਲੈਂਦੇ ਹੋਏ ਟਵਿਟਰ 'ਤੇ ਉਸ ਦੀ ਸ਼ਿਕਾਇਤ ਕਰ ਇਸ 'ਤੇ ਲਗਾਮ ਲਗਾਉਣ ਦੀ ਮੁਹਿੰਮ ਛੇੜ ਦਿਤੀ।
Richa Chadha
ਸਾਰੀਆਂ ਗਾਲਾਂ ਗ਼ਲਤ ਹਨ ਅਤੇ ਬੇਹੱਦ ਡਰਾਉਣੀਆਂ ਵੀ। ਰਿਚਾ ਚੱਢਾ ਦੇ ਸਹਿਯੋਗ 'ਚ ਸੱਭ ਤੋਂ ਪਹਿਲਾਂ ਅਦਾਕਾਰਾ ਪੂਜਾ ਭੱਟ ਸਾਹਮਣੇ ਆਈ। ਉਨ੍ਹਾਂ ਨੇ ਟਵੀਟ ਕੀਤਾ ਕਿ ਤੈਨੂੰ ਇਸ ਦੀ ਸ਼ਿਕਾਇਤ ਕਰਨੀ ਚਾਹੀਦੀ ਹੈ। ਟਵਿਟਰ ਨੂੰ ਇਸ ਦੀ ਜ਼ਿੰਮੇਵਾਰੀ ਚੁਕਣੀ ਚਾਹੀਦੀ ਹੈ। ਉਹ ਅਜਿਹੇ ਲੋਕਾਂ ਨੂੰ ਖੁੱਲ੍ਹਾ ਨਹੀਂ ਘੁਮਣ ਦੇ ਸਕਦੇ, ਜੋ ਲੋਕਾਂ ਨੂੰ ਕਤਲ ਲਈ ਧਮਕਾ ਰਿਹਾ ਹੈ ਅਤੇ ਇਕ ਮਹਿਲਾ ਨੂੰ ਰੇਪ ਦੀ ਧਮਕੀ ਦੇ ਰਿਹਾ ਹੈ। ਸਿਰਫ਼ ਪੂਜਾ ਹੀ ਨਹੀਂ ਸਗੋਂ ਸਵਰਾ ਭਾਸਕਰ, ਪੁਲਕਿਤ ਸਮਰਾਟ ਨੇ ਵੀ ਰਿਚਾ ਦਾ ਸਹਿਯੋਗ ਦਿਤਾ।