
ਜਾਹਨਵੀ ਕਪੂਰ ਦੀ ਪਹਿਲੀ ਫਿਲਮ ਧੜਕ ਦਾ ਟ੍ਰੇਲਰ ਅੱਜ ਰਿਲੀਜ਼ ਹੋਣ ਵਾਲਾ ਹੈ।
ਨਵੀਂ ਦਿੱਲੀ : ਜਾਹਨਵੀ ਕਪੂਰ ਦੀ ਪਹਿਲੀ ਫਿਲਮ ਧੜਕ ਦਾ ਟ੍ਰੇਲਰ ਅੱਜ ਰਿਲੀਜ਼ ਹੋਣ ਵਾਲਾ ਹੈ। ਫਿਲਮ ਦੇ ਟ੍ਰੇਲਰ ਰਿਲੀਜ਼ ਹੋਣ ਤੋਂ ਪਹਿਲਾਂ ਜਾਹਨਵੀ ਦੇ ਭਰਾ ਅਰਜੁਨ ਕਪੂਰ ਨੇ ਭੈਣ ਜਾਹਨਵੀ ਲਈ ਬੇਹੱਦ ਭਾਵੁਕ ਭਰੀ ਪੋਸਟ ਨੂੰ ਸ਼ੇਅਰ ਕੀਤਾ ਹੈ। ਉਂਝ ਤਾਂ ਸ੍ਰੀਦੇਵੀ ਦੀ ਮੌਤ ਤੋਂ ਬਾਅਦ ਅਰਜੁਨ ਕਪੂਰ ਆਪਣੀ ਭੈਣਾਂ ਅਤੇ ਪਿਤਾ ਬੋਨੀ ਦੇ ਨਾਲ ਹਰ ਮੰਚ ਉਤੇ ਖੜੇ ਨਜ਼ਰ ਆ ਰਹੇ ਹਨ ਪਰ ਸੋਸ਼ਲ ਮੀਡੀਆ 'ਤੇ ਇਸ ਤਰ੍ਹਾਂ ਆਪਣੀਆਂ ਭਾਵਨਾਵਾਂ ਨੂੰ ਅਰਜੁਨ ਨੇ ਪਹਿਲੀ ਵਾਰ ਸਾਂਝਾ ਕੀਤਾ ਹੈ।
family pic
ਅਰਜੁਨ ਨੇ ਦੋ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ, ਕੱਲ ਤੋਂ ਤੁਸੀ ਵੀ ਦਰਸ਼ਕਾਂ ਨਾਲ ਹਮੇਸ਼ਾ ਲਈ ਜੁੜ ਜਾਓਗੇ ਕਿਉਂਕਿ ਤੁਹਾਡੀ ਫਿਲਮ ਦਾ ਟ੍ਰੇਲਰ ਰਿਲੀਜ਼ ਹੋਣ ਵਾਲਾ ਹੈ। ਸਭ ਤੋਂ ਪਹਿਲਾਂ ਤਾਂ ਮੈਂ ਮੁਆਫ਼ੀ ਮੰਗਣਾ ਚਾਹੁੰਦਾ ਹਾਂ, ਕਿਉਂਕਿ ਮੈਂ ਮੁੰਬਈ 'ਚ ਨਹੀਂ ਰਹਾਂਗਾ, ਪਰ ਮੈਂ ਹਮੇਸ਼ਾ ਤੁਹਾਡੇ ਨਾਲ ਹਾਂ। ਮੈਂ ਬਸ ਇਹੀ ਕਹਿਣਾ ਚਾਹੁੰਦਾ ਹਾਂ ਕਿ ਇਹ ਪ੍ਰੋਫੈਸ਼ਨ ਬਹੁਤ ਵਧੀਆ ਹੈ ਜੇਕਰ ਤੁਸੀ ਮਿਹਨਤ ਨਾਲ ਕੰਮ ਕਰਦੇ ਹੋ।
arjun kapoor tweets
ਤੁਸੀ ਹਮੇਸ਼ਾ ਸਿੱਖਦੇ ਰਹੇ ਅਤੇ ਆਪਣੇ ਕੰਮ ਨੂੰ ਈਮਾਨਦਾਰੀ ਨਾਲ ਕਰੋ। ਪ੍ਰਸ਼ੰਸਾ ਅਤੇ ਕਰਿਟਿਸਿਜਮ ਦੋਨਾਂ ਨੂੰ ਸੁਣੋ, ਓਪੀਨੀਅਨਜ਼ ਦਾ ਸਤਿਕਾਰ ਕਰੋ। ਪਰ ਕਰੋ ਉਹੀ ਜੋ ਤੁਸੀਂ ਕਰਨਾ ਚਾਹੁੰਦੇ ਹੋ। ਇਹ ਬਹੁਤ ਆਸਾਨ ਤਾਂ ਨਹੀਂ ਹੋਵੇਗਾ ਪਰ ਮੈਂ ਜਾਣਦਾ ਹਾਂ ਕਿ ਤੂੰ ਇਸਦੇ ਲਈ ਤਿਆਰ ਹੋ। ਨਾਲ ਹੀ ਅਰਜੁਨ ਨੇ ਕਰਨ ਜੋਹਰ ਦਾ ਵੀ ਧੰਨਵਾਦ ਅਦਾ ਕੀਤਾ। ਉਨ੍ਹਾਂ ਨੇ ਲਿਖਿਆ, ਧੰਨਵਾਦ ਕਰਨ ਜੌਹਰ ਅਤੇ ਸ਼ਸ਼ਾਂਕ ਖੇਤਾਨ, ਜਾਹਨਵੀ ਅਤੇ ਈਸ਼ਾਨ ਨੂੰ ਨਵੇਂ ਜਮਾਨੇ ਦੇ ਰੋਮੀਓ ਅਤੇ ਜੂਲਿਅਟ ਦੇ ਰੂਪ ਵਿਚ ਵਿਖਾਉਣ ਦੇ ਲਈ।
arjun kapoor tweets
ਦਸ ਦਈਏ ਕਿ 24 ਫਰਵਰੀ ਨੂੰ ਦੁਬਈ ਦੇ ਇਕ ਹੋਟਲ ਵਿਚ ਅਚਾਨਕ ਬਾਥਟਬ ਵਿਚ ਡੁੱਬਣ ਨਾਲ ਸ਼੍ਰੀਦੇਵੀ ਦੀ ਮੌਤ ਹੋ ਗਈ ਸੀ। ਉਸ ਦੌਰਾਨ ਅਰਜੁਨ ਕਪੂਰ ਪਿਤਾ ਬੋਨੀ ਕਪੂਰ ਅਤੇ ਭੈਣ ਜਾਹਨਵੀ ਅਤੇ ਖੁਸ਼ੀ ਦੇ ਨਾਲ ਖੜੇ ਨਜ਼ਰ ਆਏ। ਉਦੋਂ ਤੋਂ ਹੀ ਇਨ੍ਹਾਂ ਦੇ ਰਿਸ਼ਤੇ ਲਗਾਤਾਰ ਵਧੀਆ ਹੋ ਰਹੇ ਹਨ ਅਤੇ ਅਰਜੁਨ ਵੱਡੇ ਭਰਾ ਹੋਣ ਦਾ ਫਰਜ਼ ਨਿਭਾਉਂਦੇ ਦਿਖ ਰਹੇ ਹਨ।
Dhadak movie
ਜ਼ਿਕਰਯੋਗ ਹੈ ਕਿ ਈਸ਼ਾਨ ਖੱਟਰ ਅਤੇ ਜਾਹਨਵੀ ਕਪੂਰ ਦੀ ਫਿਲਮ ਧੜਕ ਮਰਾਠੀ ਫਿਲਮ ਸੈਰਾਟ ਦੀ ਹਿੰਦੀ ਵਿਚ ਰੀਮੇਕ ਹੈ। ਸੈਰਾਟ ਮਰਾਠੀ ਫਿਲਮ ਬਾਕਸ ਆਫਿਸ 'ਤੇ ਬਹੁਤ ਹੀ ਵਧੀਆ ਕਮਾਈ ਕਰ ਚੁੱਕੀ ਹੈ, ਜਿਸਦੇ ਚਲਦੇ ਸਾਰੇ ਦੀਆਂ ਨਜਰਾਂ ਇਸ ਫਿਲਮ ਵੱਲ ਲੱਗੀਆਂ ਹੋਈਆਂ ਹਨ । ਇਥੇ ਤੁਹਾਨੂੰ ਦਸ ਦਈਏ ਕਿ ਇਹ ਫ਼ਿਲਮ ਜਾਹਨਵੀ ਕਪੂਰ ਦੀ ਬਾਲੀਵੁਡ ਵਿਚ ਡੈਬਿਊ ਫਿਲਮ ਹੈ।