Guess Who: ਬਚਪਨ ਦੀ ਫੋਟੋ ’ਚ ਲੁਕਿਆ ਹੈ ਮਸ਼ਹੂਰ ਪੰਜਾਬੀ ਗਾਇਕ, ਤੁਸੀਂ ਵੀ ਪਹਿਚਾਣੋ ਕਿਹੜਾ ਗਾਇਕ ਹੈ ?

By : BALJINDERK

Published : Oct 11, 2024, 9:23 pm IST
Updated : Oct 11, 2024, 9:28 pm IST
SHARE ARTICLE
ਤੁਸੀਂ ਵੀ ਪਹਿਚਾਣੋ ਕਿਹੜਾ ਗਾਇਕ ਹੈ ਤਸਵੀਰ ਵਿਚ ?
ਤੁਸੀਂ ਵੀ ਪਹਿਚਾਣੋ ਕਿਹੜਾ ਗਾਇਕ ਹੈ ਤਸਵੀਰ ਵਿਚ ?

Guess Who: ਤੁਸੀਂ ਵੀ ਪਹਿਚਾਣੋ ਕਿਹੜਾ ਗਾਇਕ ਹੈ ?

Guess Who: ਇਹ ਮਸ਼ਹੂਰ ਪੰਜਾਬੀ ਗਾਇਕ, ਅਦਾਕਾਰ ਅਤੇ ਨਿਰਮਾਤਾ ਹਨ। ਇਨ੍ਹਾਂ ਨੇ ਕਈ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ ਹੈ ਅਤੇ ਕਈ ਹਿੱਟ ਪੰਜਾਬੀ ਗੀਤ ਵੀ ਦਿੱਤੇ ਹਨ। ਉਨ੍ਹਾਂ ਨੇ ਪੰਜਾਬੀ ਇੰਡਸਟਰੀ ਵਿੱਚ ਆਪਣੀ ਅਦਾਕਾਰੀ ਅਤੇ ਗੀਤਾਂ ਲਈ ਕਈ ਪੁਰਸਕਾਰ ਵੀ ਜਿੱਤੇ ਹਨ। ਇਹ ਟਾਪ ਗਾਇਕਾਂ ‘ਚੋਂ ਇੱਕ ਹਨ, ਜੋ ਸ਼ੋਸਲ ਮੀਡਿਆ ਵਿੱਚ ਕਾਫੀ ਐਕਟਿਵ ਰਹਿੰਦੇ ਹਨ। ਇਹ ਆਪਣੀ ਪ੍ਰੋਫੈਸ਼ਨਲ ਲਾਈਫ ਨੂੰ ਲੈ ਕੇ ਅਕਸਰ ਸੁਰਖੀਆਂ ‘ਚ ਰਹਿੰਦੇ ਹਨ, ਪਰ ਗਾਇਕ ਆਪਣੀ ਪਰਸਨਲ ਲਾਈਫ ਨੂੰ ਕਾਫੀ ਨਿੱਜੀ ਰਖਦੇ ਹਨ।

ਇਹ ਵੀ ਪੜੋ : Dera Baba Nanak News : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਡੇਰਾ ਬਾਬਾ ਨਾਨਕ ਫੇਰੀ ਹੋਈ ਰੱਦ  

ਇਸ ਗਾਇਕ ਨੇ ਜਲੰਧਰ ਦੂਰਦਰਸ਼ਨ ਦੇ ਪ੍ਰੋਗਰਾਮ ‘ਕਾਲਾ ਡੋਰੀਆ’ ਲਈ ਆਪਣਾ ਪਹਿਲਾ ਗੀਤ ਰਿਕਾਰਡ ਕੀਤਾ। ਸ਼ੁਰੂਆਤੀ ਦੌਰ ‘ਚ “ਜੇ ਮਿਲੇ ਉਹ ਕੁੜੀ”, “ਲਾ ਲਈਆਂ ਤੂੰ ਯਾਰੀਆਂ”, “ਦਾਰੂ ਨਾ ਪੀਂਦਾ ਹੋਵੇ”," ਮੇਲ ਕਰਾ ਦੇ ਰੱਬਾ ਸੋਹਣੀ ਕੁੜੀ ਦੇ ਨਾਲ” ਆਦਿ ਗੀਤ ਬਹੁਤ ਮਕਬੂਲ ਹੋਏ। 2012 ਵਿਚ ਆਈ ਐਲਬਮ “ਜੁਦਾ” ਨੂੰ 'ਬ੍ਰਿਟਸ਼ ਏਸ਼ੀਆ ਸੰਗੀਤ ਪੁਰਸਕਾਰ' ਮਿਲਿਆ। “ਜੁਦਾ” ਦੀ ਕਾਮਯਾਬੀ ਦੇ ਬਾਅਦ 2014 ਦੇ ਅੱਧ ’ਚ ਇਸਦਾ ਸੀਕੁਅਲ “ਜੁਦਾ 2” ਰਿਲੀਜ਼ ਕੀਤਾ। ਉਸ ਦਾ ਸਿੰਗਲ ਟਰੈਕ "ਸੁਪਨਾ" 2015 ਵਿਚ ਰਿਲੀਜ ਹੋਇਆ। ਲੰਮੀ ਉਡੀਕ ਬਾਦ ਅਗਸਤ 2021 ’ਚ “ਜੁਦਾ 3” ਰਿਲੀਜ਼ ਹੋਈ, ਇਸ ਤੋਂ ਬਆਦ ਮਈ ‘ਚ ਇਸੇ ਐਲਬਮ ਦਾ ਦੂਜਾ ਭਾਗ ਰਿਲੀਜ਼ ਹੋਇਆ। ਇਨ੍ਹਾਂ ਦੋਨਾਂ ਐਲਬਮਾਂ ਚੋਂ “ਚੱਲ ਜਿੰਦੀਏ” ਤੇ “ਤੂੰ ਸਾਹ ਮੇਰਾ ਬਣ,ਮੈਂ ਹਵਾ ਤੋਂ ਕੀ ਲੈਣਾ” ਬਹੁਤ ਹਿੱਟ ਹੋਏ।

ਇਹ ਵੀ ਪੜੋ : Maharashtra News : ਨਾਸਿਕ 'ਚ ਅਭਿਆਸ ਦੌਰਾਨ ਤੋਪ ਦੇ ਗੋਲੇ ਫਟਣ ਕਾਰਨ ਦੋ ਅਗਨੀਵੀਰਾਂ ਦੀ ਹੋਈ ਮੌਤ  

ਜੀ ਹਾਂ, ਤੁਸੀਂ ਸਮਝ ਹੀ ਗਏ ਹੋਵੋਗੇ ਇਹ ਹੋਰ ਨਹੀਂ ਬਲਕਿ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ 'ਤੇ ਅਦਾਕਾਰ ਹਨ ਜਿਨ੍ਹਾਂ ਨੇ ਆਪਣੀ ਫ਼ਿਲਮਾਂ 'ਤੇ ਗਾਣੇ ਰਾਹੀਂ ਲੋਕਾਂ ਦਾ ਦਿਲ ਜਿੱਤਿਆ ਹੈ।  ਬਚਪਨ ਦੀ ਤਸਵੀਰ ਵਿਚ ਮਸ਼ਹੂਰ ਗਾਇਕ 'ਤੇ ਅਦਾਕਾਰ ਅਮਰਿੰਦਰ ਗਿੱਲ  ਬਹੁਤ ਹੀ ਮਾਸੂਮ ਤੇ ਪਿਆਰ ਲੱਗ ਰਿਹਾ ਹੈ।

(For more news apart from  famous Punjabi singer is hidden in the childhood photo, do you also know which singer is it? News in Punjabi, stay tuned to Rozana Spokesman)

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement