ਨਵੇਂ ਯੁੱਗ ਦੇ ਫ਼ਿਲਮੀ ਅਦਾਕਾਰ ਸਿਰਫ਼ ਅੰਗਰੇਜ਼ੀ ’ਚ ਲਿਖੇ ਡਾਇਲਾਗ ਪੜ੍ਹ ਸਕਦੇ ਨੇ : ਜਾਵੇਦ ਅਖਤਰ 

By : BIKRAM

Published : Jan 12, 2024, 3:39 pm IST
Updated : Jan 12, 2024, 3:41 pm IST
SHARE ARTICLE
Javed Akhtar
Javed Akhtar

ਕਿਹਾ, ਭਾਸ਼ਾ ਇਕ ਖੇਤਰ ਦੀ ਹੁੰਦੀ ਹੈ ਅਤੇ ਇਸ ਦਾ ਧਰਮ ਨਾਲ ਕੋਈ ਲੈਣਾ-ਦੇਣਾ ਨਹੀਂ

ਨਵੀਂ ਦਿੱਲੀ: ਮਸ਼ਹੂਰ ਗੀਤਕਾਰ-ਲੇਖਕ ਜਾਵੇਦ ਅਖਤਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅੱਜ ਦੀ ਨਵੀਂ ਪੀੜ੍ਹੀ ਦੇ ਅਦਾਕਾਰਾਂ ਲਈ ਹਿੰਦੀ ਸੰਵਾਦ ਵੀ ਰੋਮਨ ਲਿਪੀ ਵਿਚ ਲਿਖਣੇ ਪੈਂਦੇ ਹਨ ਕਿਉਂਕਿ ਉਹ ਹੋਰ ਕੁੱਝ ਨਹੀਂ ਪੜ੍ਹ ਸਕਦੇ। ਵੀਰਵਾਰ ਸ਼ਾਮ ਨੂੰ ‘ਇੰਡੀਆ ਇੰਟਰਨੈਸ਼ਨਲ ਸੈਂਟਰ’ ਵਿਖੇ ‘ਹਿੰਦੀ ਅਤੇ ਉਰਦੂ: ਸਿਆਮੀ ਟਵਿਨਜ਼ ਸੈਸ਼ਨ’ ਕੀਤਾ ਗਿਆ। ਸੀ.ਡੀ. ਦੇਸ਼ਮੁਖ ਹਾਲ ’ਚ ਹੋਏ ਇਸ ਪ੍ਰੋਗਰਾਮ ’ਚ 79 ਸਾਲਾਂ ਦੇ ਸ਼ਾਇਰ ਅਖਤਰ ਨੇ ਕਿਹਾ, ‘‘ਫਿਲਮ ਉਦਯੋਗ ’ਚ ਅਸੀਂ ਨਵੀਂ ਪੀੜ੍ਹੀ ਦੇ ਜ਼ਿਆਦਾਤਰ ਅਦਾਕਾਰਾਂ ਲਈ ਰੋਮਨ (ਅੰਗਰੇਜ਼ੀ ਸਕ੍ਰਿਪਟ) ’ਚ ਹਿੰਦੀ ਡਾਇਲਾਗ ਲਿਖਦੇ ਹਾਂ ਕਿਉਂਕਿ ਉਹ ਹੋਰ ਕੁੱਝ ਨਹੀਂ ਪੜ੍ਹ ਸਕਦੇ।’’

ਪ੍ਰੋਫੈਸਰ ਆਲੋਕ ਰਾਏ ਨਾਲ ਗੱਲਬਾਤ ਦੌਰਾਨ ਜਾਵੇਦ ਅਖਤਰ ਨੇ ਇਹ ਵੀ ਕਿਹਾ ਕਿ ਭਾਸ਼ਾ ਇਕ ਖੇਤਰ ਦੀ ਹੁੰਦੀ ਹੈ ਅਤੇ ਇਸ ਦਾ ਧਰਮ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਕਿਹਾ, ‘‘ਸਾਨੂੰ ਹਿੰਦੀ ਅਤੇ ਉਰਦੂ ਨੂੰ ਵੱਖ ਕਰਨ ਨੂੰ ਮਨਜ਼ੂਰ ਕੀਤੇ ਲਗਭਗ 200 ਸਾਲ ਹੋ ਗਏ ਹਨ ਪਰ ਉਹ ਹਮੇਸ਼ਾ ਇਕ ਰਹੇ ਹਨ। 1972 ਤੋਂ ਪਹਿਲਾਂ ਦੇ ਪੂਰਬੀ ਪਾਕਿਸਤਾਨ ਦੇ ਬੰਗਾਲੀ ਕਹਿੰਦੇ ਸਨ ਕਿ ‘ਅਸੀਂ ਮਰ ਜਾਵਾਂਗੇ ਪਰ ਉਰਦੂ ਨਹੀਂ ਪੜ੍ਹਾਂਗੇ, ਸਾਨੂੰ ਇਕ ਹੋਰ ਦੇਸ਼ (ਬੰਗਲਾਦੇਸ਼) ਚਾਹੀਦਾ ਹੈ।’ ਇਹ 10 ਕਰੋੜ ਲੋਕ ਕੌਣ ਸਨ, ਕੀ ਉਹ ਉਰਦੂ ਬੋਲਦੇ ਸਨ?’’

ਜਾਵੇਦ ਅਖਤਰ ਨੇ ਕਿਹਾ, ‘‘ਕੀ ਪਛਮੀ ਏਸ਼ੀਆ ਦੇ ਅਰਬ ਉਰਦੂ ਬੋਲਦੇ ਹਨ, ਉਰਦੂ ਸਿਰਫ ਭਾਰਤੀ ਉਪ ਮਹਾਂਦੀਪ ਦੀ ਭਾਸ਼ਾ ਹੈ। ਇਸ ਦਾ ਧਰਮ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਤੁਸੀਂ ਤਾਮਿਲਨਾਡੂ ਜਾਓ ਅਤੇ ਲੋਕਾਂ ਨੂੰ ਕਹੋ ਕਿ ਹਿੰਦੂਆਂ ਦੀ ਭਾਸ਼ਾ ਹਿੰਦੀ ਹੈ। ਫਿਰ ਵੇਖੋ ਕੀ ਹੁੰਦਾ ਹੈ।’’

ਉਨ੍ਹਾਂ ਨੇ ਹਿੰਦੁਸਤਾਨੀ ਸ਼ਬਦਾਂ ਦੇ ਸ਼ਬਦਕੋਸ਼ ਦੀ ਜ਼ਰੂਰਤ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਤੁਸੀਂ ਹਿੰਦੀ ਦੀ ਵਰਤੋਂ ਕੀਤੇ ਬਿਨਾਂ ਉਰਦੂ ਨਹੀਂ ਬੋਲ ਸਕਦੇ। ਉਨ੍ਹਾਂ ਕਿਹਾ ਕਿ ਫਿਲਮ ਲੇਖਕ ਹੋਣ ਦੇ ਨਾਤੇ ਉਹ ਜਾਣਦੇ ਹਨ ਕਿ ਹਿੰਦੀ ਜਾਂ ਉਰਦੂ ਸ਼ਬਦਾਂ ਦੀ ਵਰਤੋਂ ਕਦੋਂ ਕਰਨੀ ਹੈ। ਉਨ੍ਹਾਂ ਕਿਹਾ, ‘‘ਇਸ ਲਈ ਮੈਂ ਹਿੰਦੋਸਤਾਨੀਆਂ ਲਈ ਹਿੰਦੁਸਤਾਨੀ ਲਿਖ ਰਿਹਾ ਹਾਂ। ਮੈਂ ਉਰਦੂ ਅਤੇ ਹਿੰਦੀ ਲਈ ਨਹੀਂ ਲਿਖ ਰਿਹਾ, ਮੈਂ ਹਿੰਦੋਸਤਾਨੀਆਂ ਲਈ ਲਿਖ ਰਿਹਾ ਹਾਂ। ਜਿਸ ਦਿਨ ਭਾਰਤੀਆਂ ਦੀ ਦਿਲਚਸਪੀ ਵਿਕਸਤ ਹੋਵੇਗੀ, ਭਾਸ਼ਾ ਅਪਣੇ ਆਪ ਹੀ ਸੁਧਰ ਜਾਵੇਗੀ।’’

‘ਪਿਆਜ਼’ ਦਾ ਜ਼ਿਕਰ ਕਰਦਿਆਂ ਅਖਤਰ ਨੇ ਕਿਹਾ ਕਿ ਫਿਲਮ ਉਦਯੋਗ ਸਮੇਤ ਸੰਚਾਰ ਦੇ ਖੇਤਰ ਵਿਚ ਲੋਕਾਂ ਲਈ ‘ਸ਼ੁੱਧ ਉਰਦੂ’ ਜਾਂ ‘ਸ਼ੁੱਧ ਹਿੰਦੀ’ ਦੀ ਕੋਈ ਧਾਰਨਾ ਨਹੀਂ ਹੈ। ਉਨ੍ਹਾਂ ਕਿਹਾ, ‘‘ਤੁਸੀਂ ਇਕ ਪਿਆਜ਼ ਲੈ ਲਵੋ ਅਤੇ ਇਹ ਵੇਖਣ ਲਈ ਉਸ ਦੀਆਂ ਪਰਤਾਂ ਉਤਾਰਨੀਆਂ ਸ਼ੁਰੂ ਕਰ ਦਿਉ ਕਿ ਅਸਲੀ ਪਿਆਜ਼ ਕਿੱਥੇ ਹੈ। ਪਿਆਜ਼ ਛਿਲਕਿਆਂ ’ਚ ਹੀ ਲੁਕਿਆ ਹੋਇਆ ਹੁੰਦਾ ਹੈ। ਇਸ ਤਰ੍ਹਾਂ, ਵੱਖ-ਵੱਖ ਸਰੋਤਾਂ ਦੇ ਸ਼ਬਦ ਭਾਸ਼ਾ ’ਚ ਸ਼ਾਮਲ ਹੁੰਦੇ ਰਹਿੰਦੇ ਹਨ ਅਤੇ ਭਾਸ਼ਾ ਅਮੀਰ ਹੁੰਦੀ ਹੈ।’’

Location: India, Delhi, Delhi

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement