
ਅਦਾਕਾਰਾ ਸਮੀਕਸ਼ਾ ਜੈਸਵਾਲ ਨੂੰ ਵਿਆਹੁਤਾ ਐਕਟਰ ਨਾਲ ਨੈਣ ਮਟੱਕਾ ਕਰਨਾ ਮਹਿੰਗਾ ਪੈ ਗਿਆ।
ਟੀਵੀ ਦੀ ਦੁਨੀਆ ਅੱਜ ਕੱਲ ਕਾਫੀ ਚਰਚਾ ਵਿਚ ਹੈ ਟੀਵੀ ਅਤੇ ਫ਼ਿਲਮੀ ਕਲਾਕਾਰ ਅਤੇ ਟੀਵੀ ਕਲਾਕਾਰ ਇਕ ਦੂਜੇ ਨਾਲ ਕੰਮ ਕਰਦੇ ਸਮੇਂ ਇਕ ਦੂਜੇ ਦੇ ਕਰੀਬ ਆ ਜਾਂਦੇ ਹਨ। ਕਈਆਂ ਦਾ ਇਕ ਦੂਜੇ ਨਾਲ ਪਿਆਰ ਪੈ ਜਾਂਦਾ ਹੈ ਤਾਂ ਕਈਆਂ ਦੀ ਗੱਲ ਵਿਆਹ ਤਕ ਵੀ ਪਹੁੰਚਦੀ ਹੈ।ਤੁਸੀਂ ਸੋਚ ਰਹੇ ਹੋਵੋਗੇ ਕਿ ਇਸ ਨਾਲ ਚਰਚਾ ਅਤੇ ਵਿਵਾਦ ਕਿਹੜਾ ਹੈ ! ਜੀ ਅਸੀਂ ਤੁਹਾਨੂੰ ਦਸਦੇ ਹਾਂ ਕਿ ਨਵੀਂ ਚਰਚਾ ਕਿਸ ਗੱਲ ਦੀ ਹੈ ਕਿ ਜਿਥੇ ਕੁੱਝ ਦਿਨ ਪਹਿਲਾਂ ਸੀਰੀਅਲ ਤੂੰ ਆਸ਼ਕੀ ਸ਼ੋਅ 'ਚ ਇਕ 16 ਸਾਲਾਂ ਦੀ ਅਦਾਕਾਰਾ ਵਲੋਂ ਕਿਸਿੰਗ ਸੀਨ ਕਰਵਾਉਣ ਦੇ ਮਾਮਲੇ 'ਚ ਅਦਾਕਾਰਾ ਦੀ ਮਾਂ ਨੇ ਹੰਗਾਮਾ ਕਰ ਦਿਤਾ ਸੀ ਉਥੇ ਹੀ ਹੁਣ ਜ਼ਿੰਦਗੀ 'ਏਕ ਮਹਿਕ' ਫੇਮ ਅਦਾਕਾਰਾ ਸਮੀਕਸ਼ਾ ਜੈਸਵਾਲ ਨੂੰ ਵਿਆਹੁਤਾ ਐਕਟਰ ਨਾਲ ਨੈਣ ਮਟੱਕਾ ਕਰਨਾ ਮਹਿੰਗਾ ਪੈ ਗਿਆ। ਜਿਸ ਦੀ ਸਜ਼ਾ ਵੀ ਉਸ ਨੂੰ ਖ਼ੂਬ ਚੰਗੀ ਤਰ੍ਹਾਂ ਮਿਲ ਗਈ। karan vohra samiksha jaiswalਦਸ ਦਈਏ ਕਿ ਇਸ ਸੀਰੀਅਲ ਦੇ ਹੀਰੋ ਕਰਨ ਦੀ ਪਤਨੀ ਨੇ ਸੈੱਟ 'ਤੇ ਆ ਕੇ ਸਮੀਕਸ਼ਾ ਨੂੰ ਨਾ ਸਿਰਫ ਬੁਰਾ-ਭਲਾ ਕਿਹਾ ਬਲਕਿ ਉਸ ਨੂੰ ਸਾਰਿਆ ਸਾਹਮਣੇ ਇਕ ਜ਼ੋਰਦਾਰ ਥੱਪੜ ਵੀ ਮਾਰੇ ਜਾਣ ਦੀ ਖ਼ਬਰ ਵੀ ਸਾਹਮਣੇ ਆਈ ਹੈ । ਸੈੱਟ 'ਤੇ ਮੌਜੂਦ ਲੋਕਾਂ ਦੀ ਮੰਨੀਏ ਤਾਂ ਕਰਨ ਦੀ ਪਤਨੀ ਕਈ ਦਿਨਾਂ ਤੋਂ ਕਰਨ ਅਤੇ ਸਮੀਕਸ਼ਾ ਦੀ ਨੇੜਤਾ ਤੋਂ ਪਰੇਸ਼ਾਨ ਸੀ ਅਤੇ ਜਦੋਂ ਉਨ੍ਹਾਂ ਨੇ ਸੈੱਟ 'ਤੇ ਦੋਹਾਂ ਨਾਲ ਦੇਖਿਆ ਤਾਂ ਉਨ੍ਹਾਂ ਤੋਂ ਰਿਹਾ ਨਾ ਗਿਆ ਅਤੇ ਉਨ੍ਹਾਂ ਨੇ ਸੈੱਟ 'ਤੇ ਹੰਗਾਮਾ ਮਚਾ ਦਿੱਤਾ।
karan vohra samiksha jaiswalਜਾਣਕਾਰੀ ਮੁਤਾਬਕ 'ਜ਼ਿੰਦਗੀ ਏਕ ਮਹਿਕ' ਦਾ ਸੈੱਟ ਦਿੱਲੀ 'ਚ ਹੈ ਅਤੇ ਉੱਥੇ ਇਹ ਪੂਰਾ ਹੰਗਾਮਾ ਹੋਇਆ।ਹਾਲਾਂਕਿ ਥੱਪੜ ਅਤੇ ਬੁਰਾ ਭਲਾ ਸੁਣਨ ਤੋਂ ਬਾਅਦ ਵੀ ਸਮੀਕਸ਼ਾ ਨੇ ਕਰਨ ਦੀ ਪਤਨੀ ਨੂੰ ਕੁਝ ਨਹੀਂ ਕਿਹਾ ਅਤੇ ਚੁੱਪ-ਚਾਪ ਉੱਥੋਂ ਆਪਣੇ ਕਮਰੇ 'ਚ ਚੱਲ ਗਈ। ਉਥੇ ਹੀ ਇਸ ਬਾਰੇ ਗੱਲ ਕਰਦਿਆਂ ਸਮੀਕਸ਼ਾ ਨੇ ਕਿਹਾ ਕਿ ਇਹ ਸਭ ਅਫਵਾਹ ਹੈ ਇਸ ਵਿਚ ਕੋਈ ਵੀ ਸਚਾਈ ਨਹੀਂ ਹੈ। ਇਹ ਸਭ ਮੇਰੀ ਛਵੀ ਨੂੰ ਖਰਾਬ ਕਰਨ ਦੇ ਲਈ ਕੀਤਾ ਜਾ ਰਿਹਾ ਹੈ। ਖ਼ੈਰ... ਹੁਣ ਇਸ ਮਾਮਲੇ ਦੀ ਅਸਲ ਸਚਾਈ ਕੀ ਹੈ ਇਹ ਤਾਂ ਸਮੀਕਸ਼ਾ ਤੇ ਕਰਨ ਹੀ ਜਾਣੇ ਅਸੀਂ ਤਾਂ ਇਹੀ ਕਹਾਂਗੇ ਕਿ ਇਸ ਪਤੀ ਪਤਨੀ ਅਤੇ ਵੋ ਦੇ ਚੱਕਰ ਵਿਚ ਦੋਹਾਂ ਨੂੰ ਮਸ਼ਹੂਰੀ ਜਰੂਰ ਮਿਲ ਗਈ ਹੈ।