ਸ਼ਾਹੀ ਇਸ਼ਨਾਨ 'ਚ ਹਜ਼ਾਰਾਂ ਲੋਕਾਂ ਦੀ ਭੀੜ ਵੇਖ ਅਦਾਕਾਰਾ ਨੂੰ ਚੜ੍ਹਿਆ ਗੁੱਸਾ, ਵੀਡੀਓ ਕੀਤੀ ਸ਼ੇਅਰ
Published : Apr 12, 2021, 5:53 pm IST
Updated : Apr 12, 2021, 5:59 pm IST
SHARE ARTICLE
Richa Chadha
Richa Chadha

ਇਹ ਵੀਡੀਓ ਸ਼ੇਅਰ ਕਰਦਿਆਂ ਰਿਚਾ ਨੇ ਇਸ ਨੂੰ ‘ਮਹਾਮਾਰੀ ਫੈਲਾਉਣ ਵਾਲਾ ਈਵੈਂਟ’ ਦੱਸਿਆ ਹੈ।

ਮੁੰਬਈ: ਦੇਸ਼ ’ਚ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਸ਼ੁਰੂ ਹੋ ਚੁੱਕੀ ਹੈ। ਆਮ ਆਦਮੀ ਤੋਂ ਲੈ ਕੇ ਟੀਵੀ ਤੇ ਬਾਲੀਵੁੱਡ ਸਮੇਤ ਸਾਰੇ ਸੈਲੇਬ੍ਰਿਟੀਜ਼ ਕੋਰੋਨਾ ਦੀ ਚਪੇਟ ਵਿਚ ਆਏ ਹੋਏ ਹਨ। ਇਸ ਦੌਰਾਨ ਫ਼ਿਲਮ ਅਦਾਕਾਰਾ ਰਿਚਾ ਚੱਢਾ ਨੇ ਕੋਰੋਨਾ ਵਾਇਰਸ ਮਹਾਮਾਰੀ ਨਾਲ ਸਬੰਧਤ ਇੱਕ ਵੀਡੀਓ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀ ਹੈ। ਰਿਚਾ ਵੱਲੋਂ ਸ਼ੇਅਰ ਕੀਤੇ ਗਏ ਇਸ ਵਿਡੀਓ ’ਚ ਹਜ਼ਾਰਾਂ ਲੋਕਾਂ ਦੀ ਭੀੜ ਵੇਖਣ ਨੂੰ ਮਿਲ ਰਹੀ ਹੈ। ਇਹ ਵੀਡੀਓ ਹਰਿਦੁਆਰ ’ਚ ਮਹਾਕੁੰਭ ਦੀ ਹੈ। 

Richa ChaddaRicha Chadda

ਇਹ ਵੀਡੀਓ ਸ਼ੇਅਰ ਕਰਦਿਆਂ ਰਿਚਾ ਨੇ ਇਸ ਨੂੰ ‘ਮਹਾਮਾਰੀ ਫੈਲਾਉਣ ਵਾਲਾ ਈਵੈਂਟ’ ਦੱਸਿਆ ਹੈ। ਵੀਡੀਓ ਇੱਕ ਨਿਊਜ਼ ਚੈਨਲ (NDTV )ਦੀ ਕਲਿੱਪ ਹੈ; ਜਿਸ ਵਿੱਚ ਦੱਸਿਆ ਗਿਆ ਹੈ ਕਿ ਸ਼ਾਹੀ ਇਸ਼ਨਾਨ ਮੌਕੇ ਇੱਕ ਲੱਖ ਭਗਤ ਗੰਗਾ ਨਦੀ ਦੇ ਕੰਢੇ ਖੜ੍ਹੇ ਹਨ ਤੇ ਇਹ ਸਾਰੇ ਕੋਰੋਨਾ ਵਾਇਰਸ ਮਹਾਮਾਰੀ ਦੇ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ। ਰਿਚਾ ਦੀ ਇਸ ਪੋਸਟ ਦੀ ਆਲੋਚਨਾ ਹੋ ਰਹੀ ਹੈ; ਜਦ ਕਿ ਕਈ ਲੋਕ ਉਨ੍ਹਾਂ ਦੇ ਸਮਰਥਨ ’ਚ ਵੀ ਨਿੱਤਰ ਆਏ ਹਨ।

 

 

ਗੌਰਤਲਬ ਹੈ ਕਿ ਅੱਜ ਹਰਿਦੁਆਰ ਕੁੰਭ ’ਚ ਸੋਮਵਤੀ ਮੱਸਿਆ ਦਾ ਦੂਜਾ ਸ਼ਾਹੀ ਇਸ਼ਨਾਨ ਹੋ ਰਿਹਾ ਹੈ। ਹਰਿਦੁਆਰ ’ਚ ਅੱਜ ਭਗਤ ਆਸਥਾ ਦੀ ਡੁਬਕੀ ਲਾ ਰਹੇ ਹਨ। ਪ੍ਰਸ਼ਾਸਨ ਵੀ ਇਸ ਦੌਰਾਨ ਪੂਰੀ ਤਰ੍ਹਾਂ ਚੌਕਸ ਹੈ।

kubhkubh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement