ਸ਼ਾਹਰੁਖ ਖਾਨ ਦੀ ਧੀ ਸੁਹਾਨਾ ਖਾਨ ਬਣੀ ਮੇਬੇਲੀਨ ਦੀ ਨਵੀਂ ਬ੍ਰਾਂਡ ਅੰਬੈਸਡਰ

By : KOMALJEET

Published : Apr 12, 2023, 3:38 pm IST
Updated : Apr 12, 2023, 3:40 pm IST
SHARE ARTICLE
Suhana Khan
Suhana Khan

ਲਾਲ ਸੂਟ ਪਾ ਕੇ ਗਲੈਮਰਸ ਦਿੱਖ 'ਚ ਆਈ ਨਜ਼ਰ 

ਬਾਲੀਵੁੱਡ ਡੈਬਿਊ ਤੋਂ ਪਹਿਲਾਂ ਹੀ ਮਿਲਿਆ ਨਵਾਂ ਪ੍ਰੋਜੈਕਟ

ਮੁੰਬਈ : ਸ਼ਾਹਰੁਖ ਖਾਨ ਅਤੇ ਗੌਰੀ ਖਾਨ ਦੀ ਬੇਟੀ ਸੁਹਾਨਾ ਖਾਨ ਨਿਊਯਾਰਕ ਸਥਿਤ ਬਿਊਟੀ ਬ੍ਰਾਂਡ ਮੇਬੇਲੀਨ ਦੀ ਨਵੀਂ ਬ੍ਰਾਂਡ ਅੰਬੈਸਡਰ ਬਣ ਗਈ ਹੈ। ਸੋਮਵਾਰ ਨੂੰ ਮੁੰਬਈ 'ਚ ਕਰਵਾਏ ਗਏ ਇੱਕ ਈਵੈਂਟ 'ਚ ਸੁਹਾਨਾ ਨੇ ਸ਼ਿਰਕਤ ਕੀਤੀ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਹਮਣੇ ਆਈ ਹੈ।

Suhana KhanSuhana Khan

ਵੀਡੀਓ 'ਚ ਸੁਹਾਨਾ ਲਾਲ ਰੰਗ ਦੇ ਸੂਟ 'ਚ ਨਜ਼ਰ ਆ ਰਹੀ ਹੈ। ਉਹ ਮੁਸਕਰਾਉਂਦੇ ਹੋਏ ਸਮਾਗਮ ਵਿੱਚ ਦਾਖ਼ਲ ਹੋਏ। ਵੀਡੀਓ 'ਚ ਸੁਹਾਨਾ ਬੇਹੱਦ ਖ਼ੂਬਸੂਰਤ ਲੱਗ ਰਹੀ ਹੈ। ਫਿਲਮਾਂ 'ਚ ਡੈਬਿਊ ਕਰਨ ਤੋਂ ਪਹਿਲਾਂ ਹੀ ਉਹ ਬ੍ਰਾਂਡ ਦਾ ਨਵਾਂ ਚਿਹਰਾ ਬਣ ਗਈ ਸੀ।

ਇਹ ਵੀ ਪੜ੍ਹੋ:  ਕੋਟਕਪੂਰਾ ਗੋਲੀਕਾਂਡ ਮਾਮਲਾ: ਅਦਾਲਤ ਵਿਚ ਪੇਸ਼ ਹੋਏ ਸੁਖਬੀਰ ਸਿੰਘ ਬਾਦਲ

ਸੁਹਾਨਾ ਨੇ ਇਵੈਂਟ 'ਚ ਮੀਡੀਆ ਨਾਲ ਗੱਲਬਾਤ ਕੀਤੀ। ਉਸ ਨੇ ਕਿਹਾ, 'ਮੈਂ ਇੱਥੇ ਆ ਕੇ ਅਤੇ ਤੁਹਾਨੂੰ ਦੁਬਾਰਾ ਮਿਲਣ ਲਈ ਬਹੁਤ ਉਤਸ਼ਾਹਿਤ ਹਾਂ। ਸ਼ੂਟਿੰਗ ਦੌਰਾਨ ਖ਼ੂਬ ਮਸਤੀ ਕੀਤੀ। ਇਸ ਲਈ ਮੈਂ ਤੁਹਾਨੂੰ ਇਹ ਦਿਖਾਉਣ ਲਈ ਇੰਤਜ਼ਾਰ ਨਹੀਂ ਕਰ ਸਕਦੀ ਕਿ ਅਸੀਂ ਇੱਥੇ ਆਉਣ ਤੋਂ ਬਾਅਦ ਕੀ ਸ਼ੂਟ ਕੀਤਾ। ਮੇਬੇਲੀਨ ਦਾ ਬ੍ਰਾਂਡ ਅੰਬੈਸਡਰ ਬਣਨਾ ਮਾਣ ਵਾਲੀ ਗੱਲ ਹੈ।''

New movie posterNew movie poster

ਸੁਹਾਨਾ ਇਨ੍ਹੀਂ ਦਿਨੀਂ ਆਪਣੇ ਬਾਲੀਵੁੱਡ ਡੈਬਿਊ ਨੂੰ ਲੈ ਕੇ ਸੁਰਖੀਆਂ 'ਚ ਹੈ। ਉਹ ਜਲਦ ਹੀ ਫਿਲਮ ਨਿਰਦੇਸ਼ਕ ਜ਼ੋਇਆ ਅਖ਼ਤਰ ਦੀ ਅਗਲੀ ਫਿਲਮ 'ਦ ਆਰਚੀਜ਼' ਨਾਲ ਬਾਲੀਵੁੱਡ 'ਚ ਡੈਬਿਊ ਕਰੇਗੀ। ਫਿਲਮ 'ਚ ਉਨ੍ਹਾਂ ਤੋਂ ਇਲਾਵਾ ਖੁਸ਼ੀ ਕਪੂਰ, ਅਗਸਤਿਆ ਨੰਦਾ ਕਪੂਰ ਅਤੇ ਵੇਦਾਂਗ ਰੈਨਾ ਵੀ ਨਜ਼ਰ ਆਉਣ ਵਾਲੇ ਹਨ। ਇਹ ਫਿਲਮ ਨੈੱਟਫਲਿਕਸ 'ਤੇ ਰਿਲੀਜ਼ ਹੋਵੇਗੀ।

SHARE ARTICLE

ਏਜੰਸੀ

Advertisement

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM
Advertisement