ਰਾਜਕੁਮਾਰ ਸੰਤੋਸ਼ੀ ਦੇ ਨਿਰਦੇਸ਼ਨ ’ਚ ਬਣੀ ‘ਲਾਹੌਰ 1947’ ਦੀ ਸ਼ੂਟਿੰਗ ਪੂਰੀ 
Published : Aug 12, 2024, 4:04 pm IST
Updated : Aug 12, 2024, 4:04 pm IST
SHARE ARTICLE
Lahore 1947
Lahore 1947

ਫਿਲਮ ਦੀ ਸ਼ੂਟਿੰਗ 70 ਦਿਨਾਂ ਦੇ ਰੁਝੇਵੇਂ ਭਰੇ ਸ਼ੈਡਿਊਲ ’ਚ ਪੂਰੀ ਹੋਈ

ਨਵੀਂ ਦਿੱਲੀ: ਫਿਲਮ ਨਿਰਮਾਤਾ ਰਾਜਕੁਮਾਰ ਸੰਤੋਸ਼ੀ ਦੇ ਨਿਰਦੇਸ਼ਨ ’ਚ ਬਣੀ ਫਿਲਮ ‘ਲਾਹੌਰ 1947’ ਦੀ ਸ਼ੂਟਿੰਗ ਪੂਰੀ ਹੋ ਗਈ ਹੈ। ਫਿਲਮ ’ਚ ਸ਼ਬਾਨਾ ਆਜ਼ਮੀ ਮੁੱਖ ਭੂਮਿਕਾ ’ਚ ਹਨ ਅਤੇ ਇਸ ਨੂੰ ਆਮਿਰ ਖਾਨ ਵਲੋਂ ਆਮਿਰ ਖਾਨ ਪ੍ਰੋਡਕਸ਼ਨਜ਼ ਰਾਹੀਂ ਪ੍ਰੋਡਿਊਸ ਕੀਤਾ ਗਿਆ ਹੈ। 

ਪ੍ਰੋਡਕਸ਼ਨ ਨਾਲ ਜੁੜੇ ਇਕ ਸੂਤਰ ਨੇ ਦਸਿਆ ਕਿ ਫਿਲਮ ਦੀ ਸ਼ੂਟਿੰਗ 70 ਦਿਨਾਂ ਦੇ ਰੁਝੇਵੇਂ ਭਰੇ ਸ਼ੈਡਿਊਲ ’ਚ ਪੂਰੀ ਹੋ ਗਈ ਹੈ। ਉਨ੍ਹਾਂ ਕਿਹਾ, ‘‘ਫਿਲਮ ਦੀ ਸ਼ੂਟਿੰਗ ਬਿਨਾਂ ਕਿਸੇ ਰੁਕਾਵਟ ਦੇ ਪੂਰੀ ਹੋ ਗਈ ਹੈ। ਮਸ਼ਹੂਰ ਅਦਾਕਾਰਾਂ ਨੂੰ ਫਿਲਮ ’ਚ ਅਪਣੀ ਅਦਾਕਾਰੀ ਨਾਲ ਜਾਦੂ ਬਿਖੇਰਦੇ ਵੇਖਣਾ ਇਕ ਵਧੀਆ ਤਜਰਬਾ ਰਿਹਾ ਹੈ।’’

ਸੂਤਰ ਨੇ ਕਿਹਾ, ‘‘ਮੋਟੇ ਤੌਰ ’ਤੇ ਫਿਲਮ ਦੀ ਸ਼ੂਟਿੰਗ ਪੂਰੀ ਹੋ ਚੁਕੀ ਹੈ। ਰਾਜ ਜੀ ਅਪਣੇ ਕੰਮ ਤੋਂ ਉਤਸ਼ਾਹਿਤ ਹਨ।’’ ‘ਲਾਹੌਰ 1947’ ਦੀ ਕਹਾਣੀ ਦਾ ਪ੍ਰਗਟਾਵਾ ਨਹੀਂ ਕੀਤਾ ਗਿਆ ਹੈ। ਫਿਲਮ ਦਾ ਸੰਗੀਤ ਏ.ਆਰ. ਰਹਿਮਾਨ ਅਤੇ ਗੀਤ ਜਾਵੇਦ ਅਖਤਰ ਵਲੋਂ ਲਿਖੇ ਗਏ।

Tags: lahore 1947'

SHARE ARTICLE

ਏਜੰਸੀ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement