ਅਮਰੀਕਾ ’ਚ 2 ਲੱਖ ਪੰਜਾਬੀ ਟਰੱਕ ਡਰਾਈਵਰਾਂ ਦੇ ਲਾਇਸੈਂਸ ਹੋਣਗੇ ਰੱਦ
Published : Mar 18, 2026, 10:28 am IST
Updated : Mar 18, 2026, 10:28 am IST
SHARE ARTICLE
2 lakh Punjabi truck drivers' licenses to be revoked in America
2 lakh Punjabi truck drivers' licenses to be revoked in America

ਮਿਆਦ ਪੁੱਗਣ ਤੋਂ ਬਾਅਦ ਵਿਦੇਸ਼ੀ ਟਰੱਕ ਡਰਾਈਵਰ ਆਪਣਾ ਲਾਇਸੈਂਸ ਰੀਨਿਊ ਨਹੀਂ ਕਰਵਾ ਸਕਣਗੇ

ਵਾਸ਼ਿੰਗਟਨ : ਅਮਰੀਕੀ ਆਵਾਜਾਈ ਵਿਭਾਗ ਦਾ ਇੱਕ ਨਿਯਮ ਜੋ ਗੈਰ-ਨਾਗਰਿਕਾਂ ਨੂੰ ਵਪਾਰਕ ਡਰਾਈਵਿੰਗ ਲਾਇਸੈਂਸ (CDL) ਪ੍ਰਾਪਤ ਕਰਨ ਤੋਂ ਰੋਕਦਾ ਹੈ, ਸੋਮਵਾਰ ਤੋਂ ਲਾਗੂ ਹੋ ਗਿਆ। ਇਸ ਕਦਮ ਨਾਲ ਅਗਲੇ 2 ਸਾਲਾਂ ਵਿੱਚ ਲਗਭਗ 2 ਲੱਖ ਡਰਾਈਵਰਾਂ ਨੂੰ ਅਮਰੀਕੀ ਸੜਕਾਂ ਤੋਂ ਹਟਾਇਆ ਜਾ ਸਕਦਾ ਹੈ। ਡੀਓਟੀ ਸਕੱਤਰ ਸ਼ੌਨ ਡਫੀ ਨੇ ਕਿਹਾ ਕਿ ਇਸ ਫੈਸਲੇ ਨਾਲ ਵਿਦੇਸ਼ੀ ਡਰਾਈਵਰਾਂ ਆਪਣੇ ਲਾਇਸੈਂਸਾਂ ਦਾ ਨਵੀਨੀਕਰਨ ਨਹੀਂ ਕਰ ਪਾਉਣਗੇ ਅਤੇ ਰਾਜਾਂ ਨੂੰ ਗਲਤ ਤਰੀਕੇ ਨਾਲ ਜਾਰੀ ਕੀਤੇ ਲਾਇਸੈਂਸਾਂ ਨੂੰ ਤੁਰੰਤ ਰੱਦ ਕਰਨ ਲਈ ਜਵਾਬਦੇਹ ਬਣਾਇਆ ਜਾਵੇਗਾ।

ਡਫੀ ਨੇ ਕਿਹਾ ਕਿ ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਨੇ 2025 ਵਿੱਚ ਹੁਣ ਤੱਕ ਗੈਰ-ਨਿਵਾਸੀ CDL ਧਾਰਕਾਂ ਨਾਲ ਸਬੰਧਤ ਘੱਟੋ-ਘੱਟ ਪੰਜ ਘਾਤਕ ਹਾਦਸਿਆਂ ਦੀ ਪਛਾਣ ਕੀਤੀ ਹੈ । ਉਹਨਾਂ ਫਲੋਰੀਡਾ ਵਿੱਚ ਇੱਕ ਘਾਤਕ ਹਾਦਸੇ ਦਾ ਹਵਾਲਾ ਦਿੱਤਾ ਜਿਸ ਵਿੱਚ ਇੱਕ ਕੈਲੀਫੋਰਨੀਆ ਤੋਂ ਪ੍ਰਾਪਤ ਲਾਇਸੈਂਸ ਵਾਲਾ ਟਰੱਕ ਡਰਾਈਵਰ ਸ਼ਾਮਲ ਸੀ ਜਿਹੜਾ ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ 'ਤੇ ਰਹਿ ਰਿਹਾ ਸੀ।

Location: International

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement