
ਪ੍ਰਿਯੰਕਾ ਚੋਪੜਾ ਨੇ ਦ ਐਲੀਫੈਂਟ ਵਿਸਪਰਸ ਦੀ ਕੀਤੀ ਪ੍ਰਸ਼ੰਸਾ
ਨਵੀਂ ਦਿੱਲੀ: ਅੱਜ ਭਾਰਤ ਲਈ ਬਹੁਤ ਖੁਸ਼ੀ ਦਾ ਦਿਨ ਹੈ। ਨਿਰਮਾਤਾ ਗੁਨੀਤ ਮੋਂਗਾ ਦੀ ਡਾਕੂਮੈਂਟਰੀ ‘ਦ ਐਲੀਫੈਂਟ ਵਿਸਪਰਜ਼’ ਨੂੰ ਆਸਕਰ ਐਵਾਰਡ ਮਿਲਿਆ ਹੈ।
'ਦ ਐਲੀਫੈਂਟ ਵਿਸਪਰਰ' ਇੱਕ ਨੈੱਟਫਲਿਕਸ ਦਸਤਾਵੇਜ਼ੀ ਹੈ। ਇਸ ਦਾ ਨਿਰਦੇਸ਼ਨ ਕਾਰਤਿਕੀ ਗੋਂਸਾਲਵੇਸ ਦੁਆਰਾ ਕੀਤਾ ਗਿਆ ਹੈ ਅਤੇ ਗੁਨੀਤ ਮੋਂਗਾ ਦੁਆਰਾ ਨਿਰਮਿਤ ਹੈ। ਕਹਾਣੀ ਇੱਕ ਅਨਾਥ ਹਾਥੀ ਅਤੇ ਉਸਦੇ ਦੇਖਭਾਲ ਕਰਨ ਵਾਲਿਆਂ ਵਿਚਕਾਰ ਅਟੁੱਟ ਬੰਧਨ ਦੀ ਗੱਲ ਕਰਦੀ ਹੈ।
ਇਹ ਵੀ ਪੜ੍ਹੋ : ਰਾਜਸਥਾਨ ‘ਚ 'ਆਪ' ਅੱਜ ਕਰੇਗੀ ਸ਼ਕਤੀ ਪ੍ਰਦਰਸ਼ਨ, ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਹੋਣਗੇ ਸ਼ਾਮਲ
ਗੁਨੀਤ ਮੋਂਗਾ ਨੇ ਆਸਕਰ ਜਿੱਤਣ ਤੋਂ ਬਾਅਦ ਆਪਣੀ ਪਹਿਲੀ ਪ੍ਰਤੀਕਿਰਿਆ ਦਿੱਤੀ ਹੈ। ਉਸ ਨੇ ਆਸਕਰ ਅਵਾਰਡ ਹੱਥ ਵਿੱਚ ਲੈ ਕੇ ਫੋਟੋ ਸ਼ੇਅਰ ਕੀਤੀ ਹੈ। ਨਾਲ ਹੀ ਕੈਪਸ਼ਨ 'ਚ ਲਿਖਿਆ- 'ਅੱਜ ਦੀ ਰਾਤ ਇਤਿਹਾਸਕ ਹੈ। ਕਿਉਂਕਿ ਕਿਸੇ ਭਾਰਤੀ ਪ੍ਰੋਡਕਸ਼ਨ ਲਈ ਇਹ ਪਹਿਲਾ ਆਸਕਰ ਹੈ।
ਇਹ ਵੀ ਪੜ੍ਹੋ :ਲੁਧਿਆਣਾ 'ਚ ਜਾਗਰਣ ਵੇਖਣ ਗਏ ਲੜਕੇ 'ਤੇ ਚਲਾਈਆਂ ਤਾਬੜਤੋੜ ਗੋਲੀਆਂ
ਦੱਸ ਦੇਈਏ ਕਿ ਪ੍ਰਿਯੰਕਾ ਚੋਪੜਾ ਨੇ ਦ ਐਲੀਫੈਂਟ ਵਿਸਪਰਸ ਦੀ ਪ੍ਰਸ਼ੰਸਾ ਕੀਤੀ। ਪ੍ਰਿਯੰਕਾ ਨੇ ਲਿਖਿਆ, 'ਭਾਵਨਾਵਾਂ ਨਾਲ ਭਰਿਆ ਟਰੰਕ। ਸਭ ਤੋਂ ਦਿਲ ਨੂੰ ਛੂਹਣ ਵਾਲੀ ਡਾਕੂਮੈਂਟਰੀ ਵਿੱਚੋਂ ਇੱਕ ਜੋ ਮੈਂ ਹਾਲ ਹੀ ਵਿੱਚ ਵੇਖੀ ਹੈ, ਮੈਨੂੰ ਇਹ ਸੱਚਮੁੱਚ ਪਸੰਦ ਆਈ ਹੈ। ਕਾਰਤੀਕੀ ਗੋਂਸਾਲਵੇਸ ਅਤੇ ਗੁਨੀਤ ਮੋਂਗਾ ਨੂੰ ਬਹੁਤ-ਬਹੁਤ ਵਧਾਈਆਂ।'