
Ananth-Radhika Wedding : khole ਨੇ ਹਾਲ ਹੀ ’ਚ ਸੋਸ਼ਲ ਮੀਡੀਆ 'ਤੇ ਇੱਕ ਸ਼ੇਅਰ ਕੀਤੀ ਵੀਡੀਓ
Ananth-Radhika Wedding : ਅਮਰੀਕੀ ਰਿਐਲਿਟੀ ਟੀਵੀ ਕਲਾਕਾਰ ਕਿਮ ਕਾਰਦਾਸ਼ੀਅਨ, ਜੋ ਕਿ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ’ਚ ਆਪਣੀ ਭੈਣ ਖਲੋਏ ਕਰਦਸ਼ੀਅਨ ਨਾਲ ਸ਼ਾਮਲ ਹੋਈ ਸੀ, ਦਾ ਕਹਿਣਾ ਹੈ ਕਿ ਇਹ ਸ਼ਾਨਦਾਰ ਸਮਾਰੋਹ ਉਸ ਦੇ ਟੀਵੀ ਸ਼ੋਅ 'ਦਿ ਕਰਦਸ਼ੀਅਨਜ਼' ਵਿਚ ਦਿਖਾਇਆ ਜਾਵੇਗਾ। ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦੇ ਬੇਟੇ ਅਨੰਤ ਅੰਬਾਨੀ ਅਤੇ ਉਦਯੋਗਪਤੀ ਵੀਰੇਨ ਮਰਚੈਂਟ ਦੀ ਧੀ ਰਾਧਿਕਾ ਮਰਚੈਂਟ ਸ਼ੁੱਕਰਵਾਰ ਨੂੰ ਮੁੰਬਈ ’ਚ ਇੱਕ ਸ਼ਾਨਦਾਰ ਸਮਾਰੋਹ ਵਿਚ ਵਿਆਹ ਦੇ ਬੰਧਨ ਵਿੱਚ ਬੱਝ ਗਏ।
ਇਹ ਵੀ ਪੜੋ: Canada News : ਕੈਨੇਡਾ 'ਚ ਨਾਬਾਲਿਗ ਕੁੜੀਆਂ ਨਾਲ ਛੇੜਛਾੜ ਕਰਦਾ ਭਾਰਤੀ ਕਾਬੂ, ਜਾਣੋ ਕੀ ਹੈ ਮਾਮਲਾ
ਰਾਜਨੀਤਿਕ ਨੇਤਾਵਾਂ ਦੇ ਨਾਲ-ਨਾਲ ਬਾਲੀਵੁੱਡ, ਦੱਖਣ ਭਾਰਤੀ ਸਿਨੇਮਾ ਅਤੇ ਹਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਅਤੇ ਦੇਸ਼ ਦੇ ਲਗਭਗ ਸਾਰੇ ਚੋਟੀ ਦੇ ਕ੍ਰਿਕਟਰਾਂ ਨੇ ਵਿਆਹ ਸਮਾਰੋਹ ਵਿਚ ਸ਼ਿਰਕਤ ਕੀਤੀ। Kim Kardashian (43) ਅਤੇ ਉਸ ਦੀ ਭੈਣ khole (40) ਵੀ ਵਿਆਹ ਸਮਾਗਮ ’ਚ ਸ਼ਾਮਲ ਹੋਈਆਂ।
Khloe ਨੇ ਹਾਲ ਹੀ ’ਚ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿਚ ਫਿਲਮ ਪ੍ਰੋਡਕਸ਼ਨ ਕਰੂ ਦੇ ਮੈਂਬਰ ਕੈਮਰੇ ਅਤੇ ਮਾਈਕ ਫੜੇ ਹੋਏ ਦੇਖੇ ਜਾ ਸਕਦੇ ਹਨ ਅਤੇ ਵੀਡੀਓ ਵਿਚ ਕਰਦਸ਼ੀਅਨ ਭੈਣਾਂ ਵੀ ਦਿਖਾਈ ਦੇ ਰਹੀਆਂ ਹਨ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ੰਸਕਾਂ ਨੇ ਸੰਭਾਵਨਾ ਜਤਾਈ ਹੈ ਕਿ ਇਹ ਸ਼ੂਟਿੰਗ ਰਿਐਲਿਟੀ ਸ਼ੋਅ 'ਦਿ ਕਰਦਸ਼ੀਅਨਜ਼' ਲਈ ਕੀਤੀ ਜਾ ਰਹੀ ਹੈ।
ਇਹ ਵੀ ਪੜੋ:Dubai News : ਦੁਬਈ ਦੇ ਅਬੂ ਧਾਬੀ ’ਚ ਇਕ ਸੜਕ ਦਾ ਨਾਂਅ ਭਾਰਤੀ ਮੂਲ ਦੇ ਡਾ. ਦੇ ਨਾਂਅ ’ਤੇ ਰੱਖਿਆ
ਆਪਣੇ ਇੰਸਟਾਗ੍ਰਾਮ 'ਤੇ ਆਪਣੀ ਤਾਜ਼ਾ ਪੋਸਟ ਵਿਚ Kim ਨੇ ਆਪਣੇ ਅਤੇ Khloe ਦੇ ਸ਼ਾਨਦਾਰ ਵਿਆਹ ਸਮਾਰੋਹ ਤੋਂ ਪਹਿਲਾਂ ਤਿਆਰ ਹੋਣ ਦੀ ਇੱਕ ਵੀਡੀਓ ਦਾ ਇੱਕ ਸਕਰੀਨਸ਼ਾਟ ਸਾਂਝਾ ਕੀਤਾ। ਕਿਮ ਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਅਸਲ ਵਿਚ ਆਪਣੇ ਪ੍ਰਸਿੱਧ ਰਿਐਲਿਟੀ ਸ਼ੋਅ ਦੀ ਸ਼ੂਟਿੰਗ ਕਰ ਰਹੇ ਸਨ।
ਕਿਮ ਨੇ ਅੱਗੇ ਲਿਖਿਆ, “ਸਾਨੂੰ ਆਪਣੇ ਵੀਡੀਓ ਦੇ ਸਕਰੀਨਸ਼ਾਟ ਸਾਂਝੇ ਕਰਨੇ ਪਏ ਕਿਉਂਕਿ ਅਸੀਂ ਇਕੱਠੇ ਦੁਨੀਆਂ ਦੀ ਯਾਤਰਾ ਕਰਕੇ ਬਹੁਤ ਖੁਸ਼ ਹਾਂ। ਅਸੀਂ 'ਦਿ ਕਰਦਸ਼ੀਅਨਜ਼' ਦੀ ਵੀ ਸ਼ੂਟਿੰਗ ਕਰਾਂਗੇ ਤਾਂ ਜੋ ਤੁਸੀਂ ਲੋਕ Kim ਅਤੇ Khloe ਨੂੰ ਭਾਰਤ ਜਾਂਦੇ ਦੇਖ ਸਕਣ।
(For more news apart from Ananth-Radhika wedding will be shown in the American reality show 'The Kardashians': Kim Kardashian News in Punjabi, stay tuned to Rozana Spokesman)