ਜੇਲ੍ਹ ਵਿੱਚ ਕਟੇਗੀ ਸ਼ਾਹਰੁਖ ਦੇ ਬੇਟੇ ਆਰਿਅਨ ਦੀ ਰਾਤ, ਸੁਣਵਾਈ ਕੱਲ੍ਹ ਤੱਕ ਟਲੀ
Published : Oct 13, 2021, 6:36 pm IST
Updated : Oct 13, 2021, 6:36 pm IST
SHARE ARTICLE
Aryan Khan
Aryan Khan

NCB ਨੇ ਕਿਹਾ -  ਸਬੂਤਾਂ ਨਾਲ ਛੇੜਛਾੜ ਕਰ ਸਕਦੇ ਹਨ ਆਰਿਅਨ

ਮੁੰਬਈ : ਸ਼ਾਹਰੁਖ ਖਾਨ ਦੇ ਬੇਟੇ ਆਰਿਅਨ ਖਾਨ ਦੀ ਜ਼ਮਾਨਤ ਅਰਜੀ 'ਤੇ ਸੈਸ਼ਨ ਕੋਰਟ ਵਿੱਚ ਅੱਜ ਵੀ ਫੈਸਲਾ ਨਹੀਂ ਹੋ ਸਕਿਆ।  ਕੋਰਟ ਨੇ ਵੀਰਵਾਰ ਯਾਨੀ ਕੱਲ੍ਹ ਤੱਕ ਲਈ ਸੁਣਵਾਈ ਟਾਲ ਦਿੱਤੀ ਹੈ। ਕੱਲ 12 ਵਜੇ ਤੋਂ ਬੇਂਚ ਇੱਕ ਵਾਰ ਫਿਰ ਇਸ ਮਾਮਲੇ 'ਤੇ ਸੁਣਵਾਈ ਕਰੇਗੀ। 
ਦੱਸ ਦਈਏ ਕਿ ਇਸ ਤੋਂ ਪਹਿਲਾਂ NCB ਨੇ ਸਪੈਸ਼ਲ NDPS ਕੋਰਟ ਵਿੱਚ ਆਪਣਾ ਜਵਾਬ ਦਾਖਲ ਕੀਤਾ। ਜਿਸ ਵਿੱਚ NCB ਨੇ ਆਰਿਅਨ ਦੀ ਜ਼ਮਾਨਤ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਦੋਸ਼ੀਆਂ ਵਿੱਚ ਇੱਕ ਦਾ ਰੋਲ ਦੂਜੇ ਤੋਂ ਅਲਗ ਨਹੀਂ ਕੀਤਾ ਜਾ ਸਕਦਾ।  ਦੋਸ਼ੀ (ਆਰਿਅਨ ਖਾਨ)ਕੋਲੋਂ ਕੋਈ ਬਰਾਮਦਗੀ ਨਹੀਂ ਹੋਈ, ਇਸ ਦੇ ਬਾਵਜੂਦ ਉਹ ਇਸ ਪੂਰੀ ਸਾਜਿਸ਼ ਵਿੱਚ ਸ਼ਾਮਲ ਹੈ।  Aryan KhanAryan KhanAryan Khan

NCB ਨੇ ਕਿਹਾ -  ਸਬੂਤਾਂ ਨਾਲ ਛੇੜਛਾੜ ਕਰ ਸਕਦੇ ਹਨ ਆਰਿਅਨ

NCB ਨੇ ਆਪਣੇ ਜਵਾਬ ਵਿੱਚ ਆਰਿਅਨ ਨੂੰ ਪ੍ਰਭਾਵਸ਼ਾਲੀ ਵਿਅਕਤੀ ਕਿਹਾ। NCB ਵਲੋਂ ਕਿਹਾ ਗਿਆ ਕਿ ਉਹ ਸਬੂਤਾਂ ਨਾਲ ਛੇੜਛਾੜ ਕਰ ਸਕਦੇ ਹਨ। ਜਾਂਚ ਏਜੰਸੀ ਨੇ ਕਿਹਾ ਕਿ ਇਹ ਸਾਫ਼ ਹੈ ਕਿ ਦੋਸ਼ੀ ਅਚਿਤ ਕੁਮਾਰ  ਅਤੇ ਸ਼ਿਵਰਾਜ ਹਰਿਜਨ ਨੇ  ਆਰਿਅਨ ਖਾਨ ਅਤੇ ਅਰਬਾਜ ਮਰਚੇਂਟ ਨੂੰ ਚਰਸ ਦਿੱਤੀ।

NCB raids cruise againNCB raids cruise again

ਆਰਿਅਨ ਅਤੇ ਅਰਬਾਜ ਇੱਕ ਦੂਜੇ ਬਾਲ ਜੁੜੇ ਹੋਏ ਹਨ। NCB ਨੇ ਅੱਗੇ ਕਿਹਾ ਕਿ ਸਾਡੇ ਰਿਕਾਰਡ ਵਿੱਚ ਅਜਿਹੀ ਸਮੱਗਰੀ ਹੈ, ਜਿਸ ਤੋਂ ਪਤਾ ਲਗਦਾ ਹੈ ਕਿ ਆਰਿਅਨ ਖਾਨ  ਵਿਦੇਸ਼ ਵਿੱਚ ਕੁੱਝ ਅਜਿਹੇ ਲੋਕਾਂ ਦੇ ਸੰਪਰਕ ਵਿੱਚ ਸਨ ਜੋ ਡ੍ਰਗ੍ਸ ਦੀ ਗ਼ੈਰਕਾਨੂੰਨੀ ਖਰੀਦ ਲਈ ਇੱਕ ਅੰਤਰਰਾਸ਼ਟਰੀ ਡਰੱਗ ਨੈੱਟਵਰਕ ਦਾ ਹਿੱਸਾ ਪ੍ਰਤੀਤ ਹੁੰਦੇ ਹਨ। ਜਾਂਚ ਅਜੇ ਜਾਰੀ ਹੈ। 

ਉਹ ਸਾਰੇ ਨੌਜਵਾਨ ਹਨ ਤਸਕਰ ਨਹੀਂ :  ਦੇਸਾਈ 

ਆਰਿਅਨ ਦੇ ਵਕੀਲ ਅਮਿਤ ਦੇਸਾਈ ਨੇ NCB  ਦੇ ਕੰਮ 'ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਕੇਂਦਰੀ ਜਾਂਚ ਏਜੰਸੀ ਨੇ 4 ਅਪ੍ਰੈਲ ਨੂੰ ਇੰਟਰਨੈਸ਼ਨਲ ਟਰੈਫਿਕਿੰਗ ਦੀ ਗੱਲ ਕਹੀ ਸੀ ਅਤੇ ਅੱਜ 13 ਤਾਰੀਕ ਹੈ, ਇਸ ਦੌਰਾਨ ਕੁੱਝ ਵੀ ਨਹੀਂ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਜਿਸ ਪ੍ਰਤੀਕ ਨੇ ਆਰਿਆਨ ਨੂੰ ਪਾਰਟੀ ਵਿੱਚ ਬੁਲਾਇਆ, ਉਸ ਨੂੰ ਪੁਲਿਸ ਨੇ ਗ੍ਰਿਫਤਾਰ ਨਹੀਂ ਕੀਤਾ। 
ਦੇਸਾਈ ਨੇ ਕਿਹਾ ਕਿ ਸਾਰੇ ਦੋਸ਼ੀ ਨੌਜਵਾਨ ਹਨ। ਉਹ ਹਿਰਾਸਤ ਵਿੱਚ ਹੈ ਅਤੇ ਉਨ੍ਹਾਂ ਨੂੰ ਸਬਕ ਮਿਲ ਗਿਆ ਹੈ। ਉਨ੍ਹਾਂ ਨੇ ਕਾਫ਼ੀ ਕੁੱਝ ਸਿਹਾ ਹੈ ਹਾਲਾਂਕਿ ਉਹ ਤਸਕਰ ਨਹੀਂ ਹਨ। ਦੇਸਾਈ ਨੇ ਕਿਹਾ ਕਿ ਕਈ ਦੇਸ਼ਾਂ ਵਿੱਚ ਇਸ ਪਦਾਰਥ ਨੂੰ ਕਾਨੂੰਨੀ ਮਾਨਤਾ ਮਿਲੀ ਹੋਈ ਹੈ।
ਐਡੀਸ਼ਨਲ ਸਾਲਿਸਿਟਰ ਜਨਰਲ ਅਨਿਲ ਸਿੰਘ  ਨੇ ਕਿਹਾ ਕਿ ਚੈਟ ਤੋਂ ਪਤਾ ਲਗਦਾ ਹੈ ਕਿ ਭਾਰੀ ਤਾਦਾਦ ਵਿੱਚ ਡ੍ਰਗ੍ਸ ਦੀ ਖਰੀਦੀ ਕੀਤੀ ਗਈ। ਮੈਂ ਇਸ ਡਰੱਗਸ ਦੇ ਬਾਰੇ ਵਿੱਚ ਨਹੀਂ ਜਾਣਦਾ ਪਰ ਮੇਰੇ ਅਧਿਕਾਰੀਆਂ ਨੇ ਮੈਨੂੰ ਦੱਸਿਆ ਹੈ ਕਿ ਇਹ ਬਹੁਤ ਖਤਰਨਾਕ ਹੈ। 

ਹੋਰ ਪੜ੍ਹੋ: ਕੈਨੇਡਾ ’ਚ ਪੱਕੇ ਹੋਣ ਦਾ ਰਾਹ ਹੋਇਆ ਸੁਖਾਲਾ, ਜਲਦ ਤੋਂ ਜਲਦ PR ਲੈਣ ਲਈ ਕਰੋ ਸੰਪਰਕ

ASG ਨੇ ਕਿਹਾ ਕਿ ਅਚਿਤ ਕੁਮਾਰ (ਆਰਿਅਨ ਦੇ ਬਿਆਨ ਦੇ ਮੁਤਾਬਕ) ਇੱਕ ਡਰੱਗ ਪੈਡਲਰ ਹੈ। ਚਿਨੇਦੁ ਇਗਵੇ (ਨਾਇਜੀਰੀਅਨ), ਸ਼ਿਵਰਾਜ ਹਰਿਜਨ, ਅਬਦੁਲ ਕਾਦਿਰ ਸ਼ੇਖ ਅਤੇ ਇੱਕ ਹੋਰ ਨਾਇਜੀਰੀਅਨ ਨਾਗਰਿਕ ਵੀ ਇਸ ਵਿੱਚ ਲਿਪਤ ਹਨ।  ਇਸ ਤਰ੍ਹਾਂ ਦੀ ਗੱਲਬਾਤ ਡਰੱਗਸ ਦੀ ਨਿੱਜੀ ਵਰਤੋਂ ਲਈ ਨਹੀਂ ਕੀਤੀ ਜਾ ਸਕਦੀ। ਅਸੀਂ ਵਿਦੇਸ਼ ਮੰਤਰਾਲੇ ਤੋਂ ਪੁੱਛਿਆ ਹੈ ਕਿ ਅਸੀ ਕਿਸ ਤਰ੍ਹਾਂ ਵਿਦੇਸ਼ੀ ਨਾਗਰਿਕਾਂ ਤੱਕ ਪਹੁੰਚ ਸਕਦੇ ਹਾਂ।
ਜ਼ਿਕਰਯੋਗ ਹੈ ਕਿ ਕਰੂਜ਼ ਡਰੱਗਸ ਪਾਰਟੀ ਮਾਮਲੇ ਵਿੱਚ ਆਰਿਅਨ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਹੈ। ਉਸ ਨੂੰ ਆਰਥਰ ਰੋਡ ਜੇਲ੍ਹ ਵਿੱਚ ਰੱਖਿਆ ਗਿਆ ਹੈ। ਸ਼ਾਹਰੁਖ ਨੇ ਆਰਿਅਨ ਲਈ ਮੁੰਬਈ ਦੇ ਨਾਮੀ ਵਕੀਲ ਅਮਿਤ ਦੇਸਾਈ ਨੂੰ ਹਾਇਰ ਕੀਤਾ ਹੈ। ਉਹ ਸਤੀਸ਼ ਮਾਨਸ਼ਿੰਦੇ ਨਾਲ ਮਿਲ ਕੇ ਇਸ ਕੇਸ ਦੀ ਪੈਰਵੀ ਕਰ ਰਹੇ ਹੈ। 

amit desaiamit desaiamit desai

ਦੱਸ ਦਈਏ ਕਿ ਦੇਸਾਈ ਨੇ ਸਾਲ 2002 ਵਿੱਚ ਸਲਮਾਨ ਖਾਨ  ਨੂੰ ਹਿਟ ਐਂਡ ਰਣ ਕੇਸ ਵਿੱਚ ਬਰੀ ਕਰਾਇਆ ਸੀ। ਇਸ ਤੋਂ ਪਹਿਲਾਂ ਆਰਿਅਨ ਦੀ ਜ਼ਮਾਨਤ ਅਰਜੀ ਮੇਟਰੋਪਾਲਿਟਨ ਮਜਿਸਟਰੇਟ ਕੋਰਟ ਵਲੋਂ ਖਾਰਿਜ ਹੋ ਚੁੱਕੀ ਹੈ। ਕਰੂਜ਼ ਡਰੱਗਸ ਪਾਰਟੀ ਕੇਸ ਵਿੱਚ NCB ਨੇ ਆਰਿਆਨ ਸਮੇਤ 20 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਇਨ੍ਹਾਂ ਵਿੱਚ ਦੋ ਵਿਦੇਸ਼ੀ ਨਾਗਰ‍ਿਕ ਵੀ ਸ਼ਾਮਲ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rohit Godara Gang Shoots Punjabi Singer Teji Kahlon In Canada : ਇਕ ਹੋਰ ਪੰਜਾਬੀ ਗਾਇਕ 'ਤੇ ਜਾਨਲੇਵਾ ਹਮਲਾ

22 Oct 2025 3:16 PM

Robbery incident at jewellery shop in Gurugram caught on CCTV : ਦੇਖੋ, ਸ਼ਾਤਿਰ ਚੋਰਨੀਆਂ ਦਾ ਅਨੋਖਾ ਕਾਰਾ

22 Oct 2025 3:15 PM

Devinder Pal Singh Bhullar Rihai News : "Devinder Pal Bhullar ਦੀ ਰਿਹਾਈ ਲਈ BJP ਲੀਡਰ ਕਰ ਰਿਹਾ ਡਰਾਮਾ'

21 Oct 2025 3:10 PM

ਸਾਬਕਾ DGP ਪੁੱਤ ਦੀ ਨਵੀਂ ਵੀਡੀਓ ਆਈ ਸਾਹਮਣੇ, ਹੁਣ ਕਹਿੰਦਾ ਮੇਰਾ ਘਰਵਾਲੀ ਮੇਰਾ ਬਹੁਤ ਧਿਆਨ ਰੱਖਦੀ

21 Oct 2025 3:09 PM

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM
Advertisement